ਇਕ ਅਨਾਰ ਸੌ ਬਿਮਾਰ ਵਾਲੀ ਕਹਾਣੀ ਪੰਜ ਸਾਲ ਬਾਅਦ ਸਾਹਮਣੇ ਆਉਂਦੀ ਹੈ। ਪੰਜਾਬ ਦੇ ਹਰ ਹਲਕੇ ਵਿੱਚ ਟਿਕਟਾਂ ਵੰਡਣ ਸਮੇਂ ਟਿਕਟ ਇਕ ਨੂੰ ਮਿਲਣੀ ਹੁੰਦੀ ਹੈ। ਕੋਈ ਪਾਰਟੀ ਛੱਡ ਵੀ ਜਾਂਦਾ ਕੋਈ ਅਗਾਂਹ ਤੇ ਟੇਕ ਲਾ ਟਿਕ ਜਾਂਦਾ। ਪਰ ਮਾਰਕੀਟ ਕਮੇਟੀਆਂ ਦੀ ਚੇਅਰਮੈਨੀ ਉਸ ਦੇ ਹਿੱਸੇ ਆਉਂਦੀ ਜਿਸ ਦੀ ਸਰਕਾਰ ਬਣੇ। ਹਰੇਕ ਵਿਧਾਇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਚੇਅਰਮੈਨੀਆਂ ਪੰਚਾਇਤ ਜਾ ਸੰਮਤੀ ਚੋਣਾਂ ਤੋਂ ਬਾਅਦ ਵੰਡੀਆਂ ਜਾਣ। ਪੰਚਾਇਤੀ ਚੋਣਾਂ ਹੋ ਗਈਆਂ ਸੰਮਤੀ ਚੋਣਾਂ ਤੋਂ ਪਹਿਲਾਂ ਹਲਕਾ ਨਕੋਦਰ ‘ਚ ਆਮ ਆਦਮੀ ਪਾਰਟੀ ਨੇ ਚੇਅਰਮੈਨ ਲਗਾ ਦਿੱਤੇ।
ਆਮ ਆਦਮੀ ਪਾਰਟੀ ਦੀ ਇਹ ਕੋਸ਼ਿਸ਼ ਸੀ ਕਿ ਚੇਅਰਮੈਨ ਪੁਰਾਣੇ ਵਲੰਟੀਅਰ ਹੀ ਲਗਾਏ ਜਾਣਗੇ। ਜਿਸ ਦੇ ਤਹਿਤ ਜਦੋ ਲਿਸਟ ਆਈ ਤਾਂ 3 ਚੇਅਰਮੈਨ ਬਲਾਕ ਨੂਰਮਹਿਲ ਤੋਂ ਬਣੇ ਉਹ ਵੀ ਆਮ ਘਰਾਂ ਤੋਂ। ਰਵਾਇਤੀ ਪਾਰਟੀਆਂ ਲਈ ਹੈਰਾਨੀ ਵਾਲੀ ਗੱਲ ਸੀ, ਲੋਕ ਵੀ ਹੈਰਾਨ ਸਨ। ਨਕੋਦਰ ਦੇ ਵਲੰਟੀਅਰਾਂ ਨੂੰ ਜਰੂਰ ਝਟਕਾ ਲੱਗਾ ਪਰ ਪਾਰਟੀ ਨੇ ਸਹਿਮਤ ਕਰ ਲਿਆ। ਪਾਰਟੀ ਕੋਲ ਆਪਣੇ ਵਰਕਰਾਂ ਨੂੰ ਐਡਜਸਟ ਕਰਨ ਲਈ ਬੜੇ ਅਹੁਦੇ ਹੁੰਦੇ ਨੇ। ਅਗਰ ਕੋਈ ਆਖੇ ਕਿ ਮੈਂ ਤਾਂ ਮਨਭੌਉਂਦਾ ਅਹੁਦਾ ਲੈਣਾ, ਮਿਲ ਵੀ ਜਾਂਦਾ, ਨਹੀ ਵੀ। ਇਹਨਾਂ ਅਹੁਦਿਆਂ ਨੂੰ ਪਾਉਣ ਲਈ ਬੜੀ ਮੁਸ਼ਕਤ ਕਰਦੇ ਲੋਕ ਦੇਖੇ, ਪਰ ਇਸ ਵਾਰ ਇਹ ਚੇਅਰਮੈਨ ਆਮ ਘਰਾਂ ਦੇ ਵਾਕਿਆ ਬਣੇ। ਜੋ ਰਹਿ ਗਏ ਉਹਨਾਂ ਦਾ ਦਾਅਵਾ ਸਹੀ ਹੋ ਸਕਦਾ ਪਾਰਟੀ ਜਾਣੇ ਵਲੰਟੀਅਰ ਜਾਣੇ। ਨੂਰਮਹਿਲ ਦੀ ਚੇਅਰਮੈਨੀ ਲੈਣ ਲਈ ਪਾਰਟੀ ‘ਚ ਹਾਈਕਮਾਂਡ ਤੱਕ ਪਹੁੰਚ ਰੱਖਣ ਵਾਲਾ ਲੈ ਗਿਆ। ਸਿਆਸਤ ਵਿੱਚ ਪੈਰ ਮਿਦਕੇ ਅੱਗੇ ਲੰਘਣ ਵਾਲੇ ਲੰਘ ਜਾਂਦੇ ਆ। ਸੱਪ ਲੰਘ ਜਾਣ ਪਿਛੋ ਲਕੀਰ ਪਿੱਟਣ ਵਾਲੀ ਗੱਲ…..।
ਵੈਸੇ ਦੇਖਿਆ ਜਾਵੇ ਤਾਂ ਕਿਸੇ ਵੀ ਪਾਰਟੀ ‘ਚ ਅਹੁਦੇ ਦੀ ਦੌੜ ਵਿੱਚ ਸ਼ਾਮਲ ਆਗੂਆਂ ਦੀ ਵਿਧਾਇਕ ਨਾਲ ਕਿੰਨੀ ਕੁ ਬਣਦੀ ਜਾਂ ਜਥੇਬੰਦਕ ਤੌਰ ਤੇ ਪਾਰਟੀ ਹਾਈਕਮਾਂਡ ਤੱਕ ਕਿਹੋ ਜਿਹੀ ਪਹੁੰਚ ਹੈ ‘ਤੇ ਨਿਰਭਰ ਕਰਦਾ ਹੈ। ਜਦੋਂ ਦੋਵੇ ਪਾਸਿਓ ਤੋਂ ਨਿਰਾਸ਼ਾ ਪੱਲੇ ਪੈ ਜਾਵੇ ਫਿਰ ਉਦਾਸ ਮਨ ਦਾ ਜੀ ਨਹੀ ਲੱਗਦਾ ਮੇਹਣੇ ਮਾਰਨ ਵਾਲੇ ਟਿਕਣ ਨਹੀ ਦਿੰਦੇ ਫਿਰ ਬੰਦਾ ਕਰੇ ਤਾਂ ਕੀ ਕਰੇ।
ਫਿਲੌਰ ‘ਚ ਇਕ ਚੇਅਰਮੈਨ ਨੂੰ ਹਟਾ ਕੇ ਦੂਸਰੇ ਵਲੰਟੀਅਰ ਦੀ ਵਾਰੀ ਆ ਗਈ ਇਸ ਸਰਕਾਰ ‘ਚ ਅਜਿਹਾ ਹੋਇਆ ਸ਼ਾਇਦਾ ਰਹਿੰਦੇ ਟਾਈਮ ਵਿੱਚ ਕਿਸੇ ਹੋਰ ਦਾ ਵੀ ਸੂਤ ਲੱਗ ਸਕਦਾ ਜੇ ਵਿਧਾਇਕ, ਹਲਕਾ ਇੰਚਾਰਜ ਜਾਂ ਪਾਰਟੀ ਹਾਈਕਮਾਨ ਵਿੱਚ ਚੰਗਾ ਅਸਰ ਰਸੂਖ ਹੋਵੇ ਤਾਂ, ਬਾਕੀ ਤੁਸੀ ਆਪ ਸਿਆਣੇ ਹੋ…। ਮੱਲੋ ਮੱਲੀ ਦੀ ਸਲਾਹ ਵਾਲੀ ਗੱਲ ਹੈ। ਪਾਰਟੀਆਂ ਲਈ, ਛੱਡ ਜਾਣ ਵਾਲੇ, ਸ਼ਾਮਲ ਹੋਣ ਵਾਲੇ ਆਮ ਗੱਲ ਹੈ। ਇਕ ਲੀਡਰ ਚੰਗੇ ਵਰਕਰ ਨੂੰ ਨਿਰਾਸ਼ ਨਹੀ ਹੋਣ ਦਿੰਦਾ, ਫਿਰ ਵੀ ਵਰਕਰ ਚਲੇ ਜਾਵੇ ਨਿਰਾਸ਼ਾ ਤਾਂ ਹੁੰਦੀ ਹੈ।ਜੇ ਸਿਰਦਰਦੀ ਖੜੀ ਰੱਖਣ ਵਾਲੇ ਹੋਣ…..?।
