Breaking
Thu. Oct 30th, 2025

ਸ਼੍ਰੋਮਣੀ ਅਕਾਲੀ ਦੀ ਭਰਤੀ ਦੀ ਸ਼ੁਰੂਆਤ Ex MLA ਰਾਜਵਿੰਦਰ ਭੁੱਲਰ ਨੇ ਕੀਤੀ

ਅੱਜ ਹਲਕਾ ਨਕੋਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਇਸ ਮੁਹਿੰਮ ਦੀ ਅਗਵਾਈ ਬੀਬੀ ਰਾਜਵਿੰਦਰ ਕੌਰ ਭੁੱਲਰ ਸਾਬਕਾ ਐਮਐਲਏ ਨੂਰਮਹਿਲ ਅਤੇ ਹਲਕਾ ਨਕੋਦਰ ਦੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਰਾਜਕਮਲ ਸਿੰਘ ਗਿੱਲ ਨੇ ਕੀਤੀ ਇਸ ਭਰਤੀ ਦਰਮਿਆਨ ਸਾਰਿਆਂ ਤੋਂ ਪਹਿਲਾਂ ਬੀਬੀ ਰਾਜਵਿੰਦਰ ਕੌਰ ਭੁੱਲਰ ਜੀ ਨੇ ਪਹਿਲੀ ਪਰਚੀ ਭਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਮੈਂਬਰਸ਼ਿਪ ਲਈ ਗਈ ਉਸ ਤੋਂ ਬਾਅਦ ਐਡਵੋਕੇਟ ਰਾਜ ਕਮਲ ਸਿੰਘ ਨੇ ਆਪਣੀ ਪਰਚੀ ਕੱਟ ਕੇ ਭਰਤੀ ਦਾ ਹਿੱਸਾ ਬਣੇ ਉਨਾਂ ਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਸਮੂਹ ਵੋਟਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਭਰਤੀ ਕਰਕੇ ਪੰਜਾਬ ਦੀ ਖੇਤਰੀ ਪਾਰਟੀ ਨਾਲ ਜੁੜਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਜਿਸ ਨਾਲ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਹੋ ਸਕੇ ਇਸ ਦੌਰਾਨ ਬਾਕੀ ਵੀ ਮੌਜੂਦ ਵਰਕਰ ਸਾਹਿਬਾਨਾਂ ਨੇ ਮੌਕੇ ਉੱਪਰ ਪਰਚੀਆਂ ਕੱਟ ਕੇ ਭਰਤੀ ਦਾ ਹਿੱਸਾ ਬਣੇ ਇਸ ਦੌਰਾਨ ਰਾਜ ਕਮਲ ਸਿੰਘ ਨੇ ਇਹ ਵੀ ਕਿਹਾ ਕਿ ਏਜੰਸੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਆਪਣਾ ਪੰਜਾਬ ਵਾਸੀਆਂ ਦਾ ਇੱਕ ਫਰਜ਼ ਬਣਦਾ ਹੈ ਕਿ ਆਪਾ ਆਪਣੀ ਪਾਰਟੀ ਨੂੰ ਤਕੜਾ ਕਰਕੇ ਸੱਤਾ ਵਿੱਚ ਲੈ ਕੇ ਆਈਏ ਇਸ ਮੌਕੇ ਤੇ ਪਰਮਿੰਦਰ ਸਿੰਘ ਸ਼ਾਮਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਿਲਗਾ, ਬਲਜਿੰਦਰ ਸਿੰਘ ਪੁਆਦੜਾ ਸਰਕਲ ਪ੍ਰਧਾਨ ਬਿਲਗਾ, ਮੇਜਰ ਸਿੰਘ ਔਜਲਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਸੁਖਦੇਵ ਸਿੰਘ ਸਰਕਲ ਪ੍ਰਧਾਨ ਨੂਰਮਹਿਲ, ਰਵਿੰਦਰ ਸਿੰਘ ਪੁਆਦੜਾ ਸਾਬਕਾ ਸਰਪੰਚ, ਕਮਲਜੀਤ ਸਿੰਘ ਗੋਖਾ ਵਾਈਸ ਚੇਅਰਮੈਨ, ਹਰਬਲਜੀਤ ਸਿੰਘ ਲੱਧੜ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਹਰਪ੍ਰੀਤ ਸਿੰਘ ਸਰਪੰਚ ਲੱਧੜ ਕਲਾਂ, ਹਰਬੰਸ ਸਿੰਘ ਦਰਦੀ ਸਰਕਲ ਪ੍ਰਧਾਨ ਐਸਸੀ ਵਿੰਗ, ਪਿਆਰਾ ਸਿੰਘ ਸੰਘੇੜਾ, ਰਣਜੀਤ ਸਿੰਘ ਸਾਗਰਪੁਰ, ਸੰਤੋਖ ਸਿੰਘ ਖੋਖੇਵਾਲ ਸਰਪੰਚ, ਨੰਬਰਦਾਰ ਰਣਜੀਤ ਸਿੰਘ ਕਾਦੀਆਂ, ਗੁਰਪ੍ਰੀਤ ਸਿੰਘ ਭੰਡਾਲ ਬੂਟਾ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਜਥੇਦਾਰ ਅਵਤਾਰ ਸਿੰਘ ਔਜਲਾ, ਬਲਜੀਤ ਸਿੰਘ ਬਿਲਗਾ, ਤਰਲੋਚਨ ਸਿੰਘ ਲੱਧੜ, ਸਰਪੰਚ ਜਸਵਿੰਦਰ ਕੌਰ ਭੁੱਲਰ, ਅਵਤਾਰ ਸਿੰਘ ਭੁੱਲਰ, ਹਰਮਿੰਦਰ ਸਿੰਘ ਬਿੰਦਰ, ਤਰਲੋਚਨ ਸਿੰਘ, ਅਤੇ ਹੋਰ ਅਕਾਲੀ ਵਰਕਰ ਮੌਜੂਦ ਸਨ।

Related Post

Leave a Reply

Your email address will not be published. Required fields are marked *