ਨਗਰ ਪੰਚਾਇਤ ਬਿਲਗਾ ਦੇ ਨਵੇਂ ਚੁਣੇ ਮੈਂਬਰਾਂ ਨੂੰ ਧਮਕਾਉਣ ਅਤੇ ਪੈਸੇ ਨਾਲ ਖਰੀਦੋ ਫਰੋਖਤ ਕਰਨ ਦਾ ਦੋਸ਼। ਲਿਖਤੀ ਦਰਖਾਸਤ ਐਸ ਐਸ ਪੀ ਜਲੰਧਰ ਨੂੰ ਦਿੱਤੇ ਜਾਣ ਦਾ ਸਮਾਚਾਰ ਮਿਲਿਆ। ਗੁਰਨਾਮ ਸਿੰਘ ਜੱਖੂ ਵੱਲੋ ਇਹ ਦਰਖਾਸਤ ਦਿੱਤੀ ਗਈ ਹੈ ਜਿਸ ਵਿੱਚ ਤਿੰਨ ਵਿਆਕਤੀਆਂ ਤੇ ਦੋਸ਼ ਲਗਾਇਆ ਗਿਆ ਹੈ। ਇਸ ਸੰਬੰਧ ਵਿਚ ਐਸ ਐਚ ਓ ਬਿਲਗਾ ਵੀ ਤਫਤੀਸ਼ ਕਰ ਹਨ ਨਾਲ ਫੋਨ ਤੇ ਸੰਪਰਕ ਕਰਨ ਤੇ ਉਹਨਾਂ ਦਾ ਪੱਖ ਜਾਣਿਆ ਗਿਆ ਤਾਂ ਉਹਨਾਂ ਦਸਿਆ ਕਿ ਡੀ ਐਸ ਪੀ ਫਿਲੌਰ ਕੋਲ ਦਰਖਾਸਤ ਹੈ ਜਿਸ ਦੇ ਸੰਬੰਧ ਵਿੱਚ ਅਸੀ ਵੀ ਇਨਕੁਆਰੀ ਕਰ ਰਹੇ ਹਾਂ।
 
                        