‘ਪੰਜਾਬੀ ਸੱਥ’ ਲਾਂਬੜਾ ਦੀ ਸਾਲਾਨਾ ਵਰ੍ਹੇਵਾਰ ਪਰ੍ਹਿਆ ਦੇ
ਇਕਜੁੱਟ ਪੰਜਾਬ ਦੀ ਵਿਰਾਸਤ ਤੇ ਸਭਿਆਚਾਰ ਦੀ ਸੇਵਾ ਵਿਚ ਸੰਜੀਦਗੀ ਨਾਲ ਜੁਟੀ ਸੰਸਥਾ ‘ਪੰਜਾਬੀ ਸੱਥ’ ਵੱਲੋਂ ਡਾ. ਨਿਰਮਲ ਸਿੰਘ ਦੀ ਰਹਿਨੁਮਾਈ ਹੇਠ ਖਾਲਸਾ ਸਕੂਲ ਲਾਂਬੜਾ ਵਿਖੇ ਇਕ ਮੀਟਿੰਗ ਕਰਵਾਈ ਗਈ। ਜਿਸ ਵਿਚ ਸ. ਬਲਦੇਵ ਸਿੰਘ ਦੀ ਪ੍ਰਧਾਨਗੀ ਵਿਚ ਸਰਬਸੰਮਤੀ ਨਾਲ ਪੰਜਾਬੀ ਸੱਥ ਲਾਂਬੜਾ ਦੀ ਸਾਲਾਨਾ ਵਰ੍ਹੇਵਾਰ ਪਰ੍ਹਿਆ ਦੇ ਸਮਾਗਮ ਦਾ ਸਮਾਂ 14 ਦਸੰਬਰ ਦਿਨ ਸ਼ਨੀਵਾਰ 2024 ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ (ਜਲੰਧਰ) ਵਿਖੇ ਮਿੱਥਿਆ ਗਿਆ ਹੈ। ਪੰਜਾਬੀ ਸੱਥ ਦੀ 25ਵੀਂ ਵਰ੍ਹੇਵਾਰ ਪਰ੍ਹਿਆ ਵਿਚ ਹੇਠ ਲਿਖੀਆਂ 25 ਆਦਰਯੋਗ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ।


ਇਹ ਸਾਰੀਆਂ ਸਖਸ਼ੀਅਤਾਂ ਚੜ੍ਹਦੇ ਲਹਿੰਦੇ ਪੰਜਾਬ ਅਤੇ ਕੁੱਲ ਆਲਮ ਵਿਚ ਵਸਦੇ ਰਸਦੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਹਨ। ਇਹਨਾਂ ਸ਼ਖਸ਼ੀਅਤਾਂ ਦਾ ਸਾਡੀ ਮਾਂ ਬੋਲੀ ਵਿਰਾਸਤ ਤੇ ਸਭਿਆਚਾਰ ਦੇ ਖੇਤਰਾਂ ਵਿਚ ਵਡਮੁੱਲਾ ਯੋਗਦਾਨ ਹੈ। ਸਮਾਗਮ ਦੌਰਾਨ ਦਿੱਤੇ ਜਾਣ ਵਾਲੇ ਸਨਮਾਨ ਵਿਚ ਹਰ ਇਕ ਹਸਤੀ ਨੂੰ 25000/- ਰੁਪਏ ਸਨਮਾਨ ਚਿੰਨ, ਦਸਤਾਰ/ ਫੁਲਕਾਰੀ, ਪੰਜਾਬੀ ਸੱਥਾਂ ਵਲੋਂ ਛਪੀਆਂ ਕਿਤਾਬਾਂ ਦੇ ਨਾਲ 25 ਸਨਮਾਨਿਤ ਹਸਤੀਆਂ ਬਾਰੇ ਜਾਣਕਾਰੀ ਵਾਲੇ ਕਿਤਾਬਚੇ ਦੀ ਮੁੱਖ ਦਿਖਾਈ ਕਰਕੇ ਭੇਟ ਕੀਤਾ ਜਾਏਗਾ। ਸਮਾਗਮ ਦੀ ਪ੍ਰਧਾਨਗੀ ਸ. ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਪੰਜਾਬ ਵੱਲੋਂ ਕੀਤੀ ਜਾਵੇਗੀ। ਸਟੇਜ ਦਾ ਸੰਚਾਲਨ ਪ੍ਰਿ. ਕੁਲਵਿੰਦਰ ਸਿੰਘ ਸਰਾਏ ਜੀ ਕਰਨਗੇ। ਡਾ. ਨਿਰਮਲ ਸਿੰਘ ਜੀ ਹੁਰਾਂ ਨੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਕੁੱਲ ਆਲਮ ਦੀਆਂ ਦੂਰ-ਦਰਾਡੇ ਤੇ ਦੇਸਾਂ-ਪ੍ਰਦੇਸਾ ਦੀਆਂ ਪੰਜਾਬੀ ਸੱਥਾਂ ਦੇ ਕਾਰਕੁੰਨਾ ਨੂੰ ਆਪਣੇ ਸੰਗੀ ਬੇਲੀਆਂ ਨਾਲ ਸਮੇਂ ਸਿਰ ਪਹੁੰਚ ਕੇ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ।
ਇਸ ਸਮਾਗਮ ਲਈ ਵਿਸੇਸ਼ ਤੌਰ ਤੇ ਪਹੁੰਚੇ ਯੂਰਪੀ ਪੰਜਾਬੀ ਸੱਥਾਂ ਦੇ ਨਿਗਰਾਨ ਸ. ਮੋਤਾ ਸਿੰਘ ਸਰਾਏ ਵਾਲਸਾਲ ਬਰਤਾਨੀਆਂ (ਇੰਗਲੈਡ) ਵਾਲਿਆਂ ਨੇ ਸਮਾਗਮ ਦੀ ਰੂਪ ਰੇਖਾ ਤੇ ਵਿਚਾਰ ਵਟਾਂਦਰਾ ਕੀਤਾ ਤੇ ਹਰ ਕਿਸਮ ਦੇ ਸਹਿਯੋਗ ਲਈ ਪੇਸ਼ਕਸ਼ ਕੀਤੀ। ਇਸ ਮੌਕੇ ਸੇਵਾ ਮੁਕਤ ਜਿਲ੍ਹਾ ਸਿੱਖਿਆ ਅਫਸਰ ਸ. ਕੁਲਵਿੰਦਰ ਸਿੰਘ ਸਰਾਏ ਸੰਚਾਲਕ ਮੰਜਕੀ ਪੰਜਾਬੀ ਸੱਥ ਭੰਗਾਲਾ ਦੇ ਨਾਲ ਸ. ਅੰਮ੍ਰਿਤਪਾਲ ਸਿੰਘ ਸਰਾਏ ਭੰਗਾਲਾ ਤੋਂ ਇਲਾਵਾ ਸ. ਹਿੰਦਪਾਲ ਸਿੰਘ ਅਠਵਾਲ (ਚਿੱਟੀ), ਸ. ਸੁਖਦੇਵ ਸਿੰਘ ਅਟਵਾਲ ਸੇਵਾ ਮੁਕਤ ਬੈਂਕ ਮੈਨੇਜਰ, ਸ. ਕੁਲਵੰਤ ਸਿੰਘ ਅਠਵਾਲ ਪ੍ਰਤਾਪਪੁਰਾ, ਸ. ਗੁਰਪ੍ਰਸ਼ੋਤਮ ਸਿੰਘ ਬਾਜੜਾ, ਸ. ਬਲਜੀਤ ਸਿੰਘ ਚਿੱਟੀ-ਪ੍ਰਿੰਸੀਪਲ ਖਾਲਸਾ ਸਕੂਲ (ਲਾਂਬੜਾ), ਸ. ਸੁਰਿੰਦਰ ਸਿੰਘ ਵਾਈਸ ਪ੍ਰਿੰਸੀਪਲ ਖਾਲਸਾ ਸਕੂਲ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਮਾਲਤੀ ਦੇਵੀ ਤੇ ਬੀਬੀ ਬਲਜਿੰਦਰ ਰਾਣੀ ਸ਼ਾਮਲ ਸਨ।
