ਬਿਲਗਾ, 29 ਮਈ 2024-ਕਾਂਗਰਸ ਨੂੰ ਤਲਵਣ ਵਿੱਚ ਉਸ ਸਮੇਂ ਬੱਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਵਾ ਸਿੰਘ ਕਾਂਗਰਸ ਵਿੱਚ ਸ਼ਾਮਲ ਹੋ ਗਏ। ਡਾਕਟਰ ਨਵਜੋਤ ਸਿੰਘ ਦਾਹੀਆ ਦੀ ਅਗਵਾਈ ਵਿਚ ਬਾਵਾ ਸਿੰਘ ਨੇ ਕਾਂਗਰਸ ਦਾ ਹੱਥ ਫੜਿਆ। ਡਾਕਟਰ ਦਾਹੀਆ ਨੇ ਬਾਵਾ ਸਿੰਘ ਨੂੰ ਜੀ ਆਇਆ ਕਿਹਾ ਅਤੇ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤੇ ਜਾਣ ਬਾਰੇ ਕਿਹਾ।

ਬਾਵਾ ਸਿੰਘ ਦੀਆਂ ਤਸਵੀਰਾਂ ਚਰਨਜੀਤ ਸਿੰਘ ਚੰਨੀ ਨਾਲ ਵੀ ਸਾਹਮਣੇ ਆਈਆਂ ਹਨ। ਤਲਵਣ ਵਿੱਚ ਕਾਂਗਰਸੀਆਂ ਲਈ ਇਹ ਇਕ ਚੰਗੀ ਖ਼ਬਰ ਹੈ ਕਿਉਕਿ ਉਹਨਾਂ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ ਇਕ ਵਰਕਰ ਆਪਣੀ ਸਰਕਾਰ ਹੁੰਦਿਆ ਵਿਰੋਧੀ ਪਾਰਟੀ ਵਿੱਚ ਸ਼ਾਮਲ ਹੋਇਆ ਹੈ।

