ਨਕੋਦਰ, 6 ਦਸੰਬਰ 2023-ਅੱਜ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਤੇ ਬੀਬੀ ਮਾਨ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਬਾਵਾ ਸਾਹਿਬ ਜੀ ਨੂੰ ਸ਼ਰਧਾ ਸੁਮਨ ਭੇਟ ਕੀਤੇ ਗਏ। ਇੰਦਰਜੀਤ ਕੌਰ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਵਾ ਸਾਹਿਬ ਅੰਬੇਡਕਰ ਜੀ ਨੇ ਜੋ ਸੰਘਰਸ਼ ਭਾਰਤ ਦੇ ਵਾਸੀਆਂ ਵਾਸਤੇ ਲੜਿਆ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨਾਂ ਨੇ ਸਮਾਜ ਚ ਜੋ ਉਸ ਸਮੇਂ ਵਿਤਕਰਾ ਅਤੇ ਜੋ ਪਾੜਾ ਸੀ ਉਸ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਡਾਕਟਰ ਅੰਬੇਡਕਰ ਜੀ ਨੇ ਉਸ ਇਹ ਨਾਅਰਾ ਦਿੱਤਾ ਸੀ ਕਿ ਪੜ੍ਹੋ ਲਿਖੋ ਤੇ ਸੰਘਰਸ਼ ਕਰੋ ਅੱਜ ਸਾਨੂੰ ਉਹਨਾਂ ਦੇ ਦਿੱਤੇ ਹੋਏ ਇਸ ਉਪਦੇਸ਼ ਦੇ ਉੱਪਰ ਚੱਲਣ ਦੀ ਲੋੜ ਹੈ ਤਦ ਹੀ ਸਮਾਜ ਦਾ ਭਲਾ ਹੋ ਸਕਦਾ ਹੈ। ਉਹਨਾਂ ਨੇ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਹੀ ਗੱਲ ਕੀਤੀ ਸੀ ਅਤੇ ਜਾਤ ਪਾਤ ਦੀਆਂ ਕੁਰੀਤੀਆਂ ਨੂੰ ਦੂਰ ਕੀਤਾ। ਡਾਕਟਰ ਅੰਬੇਡਕਰ ਜੀ ਨੂੰ ਸੰਵਿਧਾਨ ਸਿਰਜਣ ਦਾ ਮੌਕਾ ਮਿਲਿਆ ਇਸ ਦੌਰਾਨ ਉਹਨਾਂ ਨੇ ਗਰੀਬੀ, ਕੁਰੀਤੀਆਂ ਅਤੇ ਨਾਰੀ ਮੁਕਤੀ ਨੂੰ ਮੁੱਖ ਰੱਖਦੇ ਹੋਏ ਅਤੇ ਅਨਪੜਤਾ ਨੂੰ ਲੈ ਕੇ ਸੰਵਿਧਾਨ ਲਿਖਿਆ ਅਤੇ ਵਧੀਆ ਸਮਾਜ ਦੀ ਸਿਰਜਣ ਕੀਤੀ। ਅੱਜ ਸਾਨੂੰ ਲੋੜ ਹੈ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਉੱਪਰ ਚੱਲਣ ਦੀ ਤਾਂ ਕਿ ਸਮਾਜ ਵਿੱਚੋ ਫੈਲੀਆਂ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕੇ। ਇਸ ਮੌਕੇ ਤੇ ਉਹਨਾਂ ਦੇ ਨਾਲ ਅਸ਼ਵਨੀ ਕੋਹਲੀ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਨਕੋਦਰ, ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ, ਪਰਦੀਪ ਸਿੰਘ ਸ਼ੇਰਪੁਰ ਬਲਾਕ ਪ੍ਰਧਾਨ , ਹਿਮਾਂਸ਼ੂ ਜੈਨ, ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐਸ. ਸੀ, ਐਸ.ਟੀ ਵਿੰਗ, ਦਰਸ਼ਨ ਸਿੰਘ ਟਾਹਲੀ ਜ਼ਿਲ੍ਹਾ ਵਾਈਸ ਪ੍ਰਧਾਨ ਜਿਲ੍ਹਾ ਪਰਿਸ਼ਦ, ਅਮਨ ਤੱਖਰ ਬਲਾਕ ਪ੍ਰਧਾਨ, ਨਰੇਸ਼ ਕੁਮਾਰ ਸਾਬਕਾ ਟ੍ਰਾਂਰਸਪੋਰਟ ਪ੍ਰਧਾਨ , ਬਲਦੇਵ ਸਿੰਘ ਸਹੋਤਾ, ਸੁਖਵਿੰਦਰ ਗਡਵਾਲ ਆਪ ਆਗੂ, ਮਨੀ ਮਹਿੰਦਰੂ, ਸਾਕਸ਼ੀ ਸ਼ਰਮਾ, ਡਾਕਟਰ ਜੀਵਨ ਸਹੋਤਾ, ਕਰਨ ਸ਼ਰਮਾ, ਅਮਿਤ ਕੰਨਵਰ, ਮਾਸਟਰ ਮੋਹਨ ਲਾਲ, ਪਵਨ ਕੁਮਾਰ ਗਿੱਲ, ਐਡਵੋਕੇਟ ਜਸਪ੍ਰੀਤ ਥਾਪਰ, ਸਾਬੀ ਧਾਲੀਵਾਲ, ਐਡਵੋਕੇਟ ਰਮਨਜੀਤ ਸਿੰਘ, ਸੁਰਿੰਦਰ ਕੁਮਾਰ ਸਿੱਧੂ, ਗਿੰਦਰ ਸਿੱਧੂ ਆਦਿ ਹਾਜ਼ਰ ਸਨ ।
