Breaking
Fri. Sep 18th, 2026

ਸਰਕਾਰ ਆਪ ਕੇ ਦੁਆਰ ਦੁੱਖ ਤਕਲੀਫਾਂ ਸੁਣਨ ਲਈ ਪਿੰਡਾਂ ‘ਚ ਐਮ ਐਲ ਏ ਬੀਬੀ ਮਾਨ

ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਬਲਾਕ ਨਕੋਦਰ ਦੇ ਪਿੰਡ ਖਾਨਪੁਰ ਢੱਡਾ, ਪਿੰਡ ਜਹਾਂਗੀਰ, ਫਾਜਲਪੁਰ ਵਿੱਚ ਲੋਕ ਮਿਲਣੀਆਂ ਪ੍ਰੋਗਰਾਮ ਤਹਿਤ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਦਿੱਤੀਆਂ ਗਰਾਂਟਾ ਦਾ ਲੇਖਾ ਜੋਖਾ ਕਰਦਿਆਂ ਕਿਹਾ ਕਿ ਪਿੰਡਾਂ ਦੀਆਂ ਪੱਕੀਆਂ ਕੰਕਰੀਟ ਦੀਆਂ ਫਿਰਨੀਆਂ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸ਼ੁਰੂ ਕਰਵਾਈਆਂ। ਬੀਬੀ ਮਾਨ ਨੇ ਆਖਿਆ ਹਲਕੇ ਵਿੱਚ ਪਹਿਲੀ ਵਾਰ ਵੱਡੀ ਗਿਣਤੀ ਵਿੱਚ ਚੌੜੀਆਂ ਸੜਕਾਂ ਕਰਨ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿਸਾਨਾਂ ਨੂੰ ਮਿੱਲ ਨੂੰ ਗੰਨਾ ਲੈ ਕੇ ਜਾਣ ਸਮੇਂ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤੇ ਉਹਨਾਂ ਆਖਿਆ ਕਿ ਜਲਦ ਪਿੰਡਾਂ ਵਿੱਚ ਹੋਣ ਵਾਲੇ ਕੰਮਾਂ ਦੀ ਰਫਤਾਰ ਵਧਾਈ ਜਾਵੇ। ਕੋਈ ਵੀ ਪੀਣ ਵਾਲੇ ਪਾਣੀ ਤੋਂ ਵਾਂਝਾ ਨਾ ਰਹੇ। ਬੀਬੀ ਮਾਨ ਨੇ ਇਸ ਮੌਕੇ ਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਲੋਕ ਮਿਲਣੀਆਂ ਦੌਰਾਨ ਖਾਨਪੁਰ ਢੱਡਾ ਸਰਪੰਚ ਹਰਦੀਪ ਕੌਰ, ਭੁਵਨੇਸ਼ਵਰ ਕੰਡਾ, ਬਲਰਾਜ ਕੰਡਾ, ਇੱਕਵੀਰ ਸਿੰਘ, ਅੰਗਰੇਜ ਸਿੰਘ, ਬਲਵਿੰਦਰ ਸਿੰਘ ਰਾਣਾ ਪੰਚ, ਨਿਰਮਲ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਹਰਭਜਨ ਸਿੰਘ, ਕ੍ਰਿਸ਼ਨ ਸਿੰਘ ਪੰਚ, ਛਿੰਦਾ ਪੰਚ, ਪਲਵਿੰਦਰ ਸਿੰਘ ਪਨੇਸਰ, ਨਰਿੰਦਰ ਕੌਰ ਪੰਚ, ਮਨਜੀਤ ਕੌਰ ਔਜਲਾ ਸਰਪੰਚ, ਹਰਦੇਵ ਸਿੰਘ ਔਜਲਾ, ਰਾਜਪਾਲ ਕੌਰ ਪੰਚ, ਜਸਵੰਤ ਸਿੰਘ ਪੰਚ, ਕਰਨੈਲ ਸਿੰਘ ਪੰਚ, ਕਸ਼ਮੀਰ ਸਿੰਘ ਪੰਚ, ਗੁਰਮੇਜ ਸਿੰਘ ਨੰਬਰਦਾਰ, ਪੂਰਨ ਸਿੰਘ, ਪ੍ਰੀਤਮ ਸਿੰਘ, ਦਲਵੀਰ ਸਿੰਘ ਸਾਬਕਾ ਸਰਪੰਚ ਕੰਗ ਸਾਹਬੂ, ਕੁਲਦੀਪ ਸਿੰਘ ਪੰਚ, ਸੁਰਿੰਦਰ ਕੁਮਾਰੀ ਸਰਪੰਚ ਫਾਜਲਪੁਰ, ਬੂਟਾ ਰਾਮ, ਨਰਿੰਦਰ ਸਿੰਘ ਪੰਚ, ਇਕਬਾਲ ਜੀਤ ਪੰਚ, ਨੰਬਰਦਾਰ ਕਰਤਾਰ ਸਿੰਘ, ਮੇਜਰ ਸਿੰਘ, ਸਤਪਾਲ ਸਿੰਘ, ਲਖਵੀਰ ਸਿੰਘ, ਬੂਟਾ ਸਿੰਘ ਬਲਾਕ ਪ੍ਰਧਾਨ, ਆਤਮਾ ਸਿੰਘ, ਜਤਿੰਦਰ ਸਿੰਘ, ਕੁਲਦੀਪ ਸਿੰਘ ਸਰਪੰਚ ਕਾਂਗਣਾ, ਹਰਦੀਪ ਕੌਰ ਸਰਪੰਚ ਬਲਾਕ ਪ੍ਰਧਾਨ ਮਹਿਲਾ ਵਿੰਗ ਆਦਿ ਹਾਜ਼ਰ ਸੀ।

By admin

Related Post

Leave a Reply

Your email address will not be published. Required fields are marked *