Breaking
Fri. Sep 11th, 2026

ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੀਆਂ ਗਰਾਂਟ ਦਾ ਲੋਕਾਂ ਅੱਗੇ ਲੇਖਾ ਜੋਖਾ ਕਰਦੇ ਬੀਬੀ ਮਾਨ

ਪਿੰਡਾਂ ਦੇ ਵਿਕਾਸ ਲਈ ਦਿੱਤੀਆਂ ਗ੍ਰਾਟਾਂ ਦਾ ਲੇਖਾ ਜੋਖਾ ਕਰਨ ਲਈ ਪਿੰਡਾਂ ਵਿੱਚ ਲੋਕ ਮਿਲਣੀ ਪ੍ਰੋਗਰਾਮ ਤਹਿਤ ਪਿੰਡ ਪੰਡੋਰੀ ਜਾਗੀਰ, ਨੱਤਾ, ਉੱਪਲ ਖਾਲਸਾ, ਉੱਪਲ ਜਾਗੀਰ, ਰਾਮਪੁਰ, ਗੁੰਮਟਾਲਾ, ਕੰਦੋਲਾ ਕਲਾਂ, ਉਮਰਪੁਰ ਕਲਾਂ, ਉੱਪਲ ਭੂਪਾ ਵਿਖੇ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋ ਲਗਾਤਾਰ ਗ੍ਰਾਮ ਪੰਚਾਇਤਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਕਿ ਪਿੰਡਾਂ ਵਿੱਚ ਕਿਹੜਾ ਕੰਮ ਹੋਇਆ, ਕਿਹੜਾ ਨਹੀ ਹੋਇਆ, ਕਿਓ ਨਹੀ ਹੋਇਆ ਇਸ ਤੇ ਜੋਰ ਦਿੱਤਾ ਜਾ ਰਿਹਾ ਹੈ।

ਜਦੋ ਕਿ ਹਰੇਕ ਪੰਚਾਇਤ ਦੇ ਖਾਤੇ ਵਿੱਚ ਪੈਸੇ ਪਏ ਹਨ। ਬੀਬੀ ਮਾਨ ਨੇ ਆਖਿਆ ਕਿ ਪੰਜਾਬ ਮੰਡੀ ਬੋਰਡ ਰਾਹੀ ਪਿੰਡਾਂ ਦੀਆਂ ਕੰਕਰੀਟ ਦੀਆਂ ਬਣੀਆਂ ਫਿਰਨੀਆਂ ਨੇ ਪਿੰਡਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਇਹ ਕੰਮ ਲਗਾਤਾਰ ਚਲ ਰਿਹਾ ਹੈ।

ਇਸ ਦੌਰਾਨ ਪੰਚਾਇਤਾਂ ਨੂੰ ਬੀਬੀ ਮਾਨ ਨੇ ਆਖਿਆ ਕਿ ਪੰਚਾਇਤਾਂ ਖਾਸ ਧਿਆਨ ਦੇਣ ਕਿ ਪਿੰਡ ਦੇ ਨੌਜਵਾਨਾਂ ਲਈ ਖੇਡ ਮੈਦਾਨ ਬਣਾਉਣ ਅਤੇ ਜਿੰਮ ਬਣਾ ਕੇ ਦੇਣ ਤਾਂ ਕਿ ਨੌਜਵਾਨ ਤੰਦਰੁਸਤ ਰਹਿਣ। ਵੱਖ ਵੱਖ ਪਿੰਡਾਂ ਵਿੱਚ ਲੋਕ ਮਿਲਣੀਆਂ ਵਿੱਚ ਪ੍ਰੇਮ ਕੁਮਾਰ ਰਾਜੂ, ਸਰਪੰਚ ਉੱਪਲ ਜਗੀਰ ਜਗਦੀਸ਼ ਕੌਰ, ਸਰਪੰਚ ਪੰਡੋਰੀ ਜਗੀਰ ਗੁਰਮੇਲ ਰਾਮ, ਪਰਮਜੀਤ, ਅਮਨਦੀਪ ਕੌਰ, ਸਰਪੰਚ ਗੁੰਮਟਾਲਾ ਜਸਵਿੰਦਰ ਸਿੰਘ, ਬਲਵੰਤ ਪੰਚ, ਹੰਸ ਰਾਜ, ਸਰਪੰਚ ਉਮਰਪੁਰ ਕਲਾਂ ਕਰਨੈਲ ਰਾਮ ਬਾਲੂ,ਪ੍ਰਵੀਨ ਰਾਣੀ ਪੰਚ, ਮਨਜੀਤ ਕੌਰ ਸਰਪੰਚ ਨੱਤ ਆਦਿ ਹਾਜਰ ਸਨ।

By admin

Related Post

Leave a Reply

Your email address will not be published. Required fields are marked *