ਮੁੱਖ ਮੰਤਰੀ ਭਗਵੰਤ ਮਾਨ ਵੱਲੋ ਹਰ ਵਰਗ ਨੂੰ ਖੁਸ਼ ਕਰਨ ਲਈ ਦਿੱਤੀਆ ਸੁਖ ਸਹੂਲਤਾਂ ਤੋਂ ਖੁਸ਼ ਹੋਏ ਲੋਕ ਮੁੜ ਮਾਨ ਸਰਕਾਰ ਬਣਾਉਣ ਲਈ ਉਤਾਵਲੇ ਹਨ। ਆਮ ਆਦਮੀ ਪਾਰਟੀ ਦਾ ਕਾਫਲਾ ਦਿਨੋ-ਦਿਨ ਵੱਧ ਰਿਹਾ ਹੈ। ਹੁਣ ਜਿਵੇਂ ਹਲਕਾ ਨਕੋਦਰ ਵਾਸੀ ਲਗਾਤਾਰ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਦੀ ਮਿਸਾਲ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦਿੰਦਿਆ ਆਖਿਆ ਕਿ ਨਕੋਦਰ ਦੇ ਸ਼ਹੀਦ ਊਧਮ ਸਿੰਘ ਨਗਰ ਵਿਖੇ 150 ਪਰਿਵਾਰ “ਆਪ” ਵਿੱਚ ਸ਼ਾਮਲ ਹੋਏ ਹਨ।

ਬੀਬੀ ਮਾਨ ਨੇ ਕਿਹਾ ਅਜੇ ਨਕੋਦਰ ਦੇ ਹੋਰ ਬਹੁਤ ਸਾਰੇ ਲੋਕ ਸਾਡੇ ਸੰਪਰਕ ਵਿੱਚ ਹਨ ਜਿਹਨਾਂ ਨੂੰ ਅਸੀਂ ਆਮ ਆਦਮੀ ਪਾਰਟੀ ਦਾ ਹਿੱਸਾ ਜਲਦ ਬਣਾਉਣ ਜਾ ਰਹੇ ਹਾਂ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਵੀ ਲੋਕ ਦੂਸਰੀਆਂ ਪਾਰਟੀਆਂ ਤੋਂ ਖਹਿੜਾ ਛੁਡਾਉਣ ਲਈ ਉਤਾਵਲੇ ਹਨ ਅਜਿਹੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਵੱਲੋ “ਆਪ” ਵਿੱਚ ਸ਼ਾਮਲ ਹੋਣ ਲਈ ਸਾਨੂੰ ਬਹੁਤ ਸਤਿਕਾਰ ਦਿੱਤਾ ਜਾ ਰਿਹਾ ਹੈ। ਇਹ ਸਭ ਕੁਝ ਲੋਕਾਂ ਤੱਕ ਸਾਡੀ ਪਹੁੰਚ ਬਣੀ ਰਹੇਗੀ ਦਿਨ ਰਾਤ ਲੋਕਾਂ ਨਾਲ ਖੜੇ ਹਾਂ।

ਬੀਬੀ ਮਾਨ ਨੇ ਕਿਹਾ ਸਾਬੀ ਮਹੇੜੂ ਦੇ ਯਤਨਾ ਸਦਕਾ 150 ਪਰਿਵਾਰ ਸ਼ਾਮਲ ਹੋਏ ਜਿਹਨਾਂ ਵਿੱਚ ਲੱਕੀ ਧਾਰੀਵਾਲ, ਵਿਜੇ ਕੁਮਾਰ, ਕੁਲਵਿੰਦਰ ਸਿੰਘ, ਮੰਗਲ ਦਾਸ, ਅਮਰਜੀਤ ਸਿੰਘ, ਬਲਵੀਰ, ਮਨਜਿੰਦਰ ਸਿੰਘ, ਜਸਪਾਲ, ਗੁਰਪ੍ਰੀਤ, ਸਾਜਨ, ਗੌਰਵ, ਰਾਮ, ਰੂਪ ਲਾਲ, ਸਾਹਿਲ ਸਿੱਧੂ, ਕੇਵਲ, ਆਨੰਦ, ਸੋਨੀ, ਪਵਨ ਕੁਮਾਰ, ਸੁਮਨਜੀਤ ਕੁਮਾਰ, ਮਹਿਲਾਵਾਂ ‘ਚ ਸੰਤੋਸ਼, ਰੀਆ, ਕਮਲਜੀਤ, ਪੂਜਾ, ਪ੍ਰਵੀਨ, ਸੁਖਵਿੰਦਰ ਕੌਰ, ਮੀਨਾ, ਕਿਰਨ, ਸਰਬਜੀਤ, ਸਰੀਤਾ, ਜੋਤੀ, ਲਛਮੀ, ਮਿੰਦੋ, ਊਸ਼ਾ, ਸਤਨਾਮ ਪਿੰਦਰ ਬਿੰਨੀ ਮਮਤਾ ਰਾਜ ਰਾਣੀ ਬਿਮਲਾ ਸੁਖਵਿੰਦਰ,ਪਿੰਦਰ, ਵਿੰਨੀ, ਮਮਤਾ, ਰਜਨੀ, ਬਿਮਲਾ, ਸੁਖਵਿੰਦਰ, ਦੀਪਾ, ਰਾਣੀ, ਕੁਲਵਿੰਦਰ, ਕਮਲ, ਮਾਹੀ, ਅਮਨਦੀਪ ਕੌਰ, ਰਾਜ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ ਜਿਹਨਾਂ ਦਾ ਜੋਰਦਾਰ ਸਵਾਗਤ ਕਰਦਿਆ ਵਿਧਾਇਕਾ ਬੀਬੀ ਮਾਨ ਨੇ ਜੀ ਆਇਆ ਆਖਿਆ ਇਹ ਵਿਸ਼ਵਾਸ ਦਿਵਾਇਆ ਕਿ ਪਾਰਟੀ ਅੰਦਰ ਹਰੇਕ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਇਸ ਸਮੇਂ ਨਕੋਦਰ ਸ਼ਹਿਰ ਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਹਾਜ਼ਰ ਸੀ।
