Breaking
Wed. Sep 2nd, 2026

ਰਸੂਲਪੁਰ ਕਲਾਂ ‘ਚ ਲੋਕ ਦੂਸਰੀਆਂ ਪਾਰਟੀਆਂ ਛੱਡ ਕੇ “ਆਪ” ਸ਼ਾਮਲ- ਬੀਬੀ ਮਾਨ

ਬਲਾਕ ਨਕੋਦਰ ਦੇ ਪਿੰਡ ਰਸੂਲਪੁਰ ਕਲਾਂ ਦੀ ਨੁਹਾਰ ਬਦਲੇ ਜਾਣ ਕਾਰਨ ਲੋਕ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਜਿਸ ਦੀ ਮਿਸਾਲ ਹਰਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ, ਵਿਰਸਾ ਸਿੰਘ, ਮੇਜਰ ਸਿੰਘ, ਪੰਜਾਬ ਸਿੰਘ, ਪੰਚਾਇਤ ਮੈਂਬਰ ਪਰਮਜੀਤ ਕੌਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦਿਆ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਆਖਿਆ ਕਿ 2022 ਵਿੱਚ ਇਸ ਪਿੰਡ ਦੀ ਕੀ ਪੁਜੀਸ਼ਨ ਸੀ, ਅੱਜ ਪਿੰਡ ਦੀ ਬਦਲੀ ਨੁਹਾਰ ਨੂੰ ਲੈ ਕੇ ਲੋਕ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ “ਆਪ” ਦਾ ਹਿੱਸਾ ਬਣ ਰਹੇ ਹਨ। ਬੀਬੀ ਮਾਨ ਨੇ ਇੱਥੋ ਦੀ ਪੰਚਾਇਤ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਰਕਾਰ ਨੇ ਜਿੰਨੀ ਵੀ ਗਰਾਂਟ ਦਿੱਤੀ ਉਸ ਨੂੰ ਦਿਲਚਸਪੀ ਨਾਲ ਪੂਰੀ ਤਰਕੀਬ ਨਾਲ ਖਰਚ ਕਰਕੇ ਵੱਧ ਤੋਂ ਵੱਧ ਲਾਭ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਕਿਹਾ ਅੱਜ ਦੀ ਸ਼ਾਮੂਲੀਅਤ ਸਰਪੰਚ ਜੌਨ ਸ਼ਰਮਾ ਦੇ ਯਤਨ ਸਦਕਾ ਹੋਈ ਇਸ ਮੌਕੇ ਤੇ ਉਹਨਾਂ ਨਾਲ ਬਲਾਕ ਪ੍ਰਧਾਨ ਸੁਰਿੰਦਰ ਬਠਲਾ,ਸੁਰਜੀਤ ਸਿੰਘ,ਸੋਨੀਆ ਪੰਚ, ਸੋਮ ਲਾਲ ਪੰਚ, ਗੁਰਮੇਲ ਪੰਚ, ਸੁਰਜੀਤ ਕੁਮਾਰ ਨੰਬਰਦਾਰ, ਨਿਰਮਲ ਕੁਮਾਰ, ਰੋਬਿਨ ਕੁਮਾਰ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *