Breaking
Tue. Aug 4th, 2026

‘ਆਗਦ ਫਾਸਟ ਫੂਡ’ ਢਾਬੇ ‘ਤੇ ਐਕਸਾਈਜ਼ ਤੇ ਪੁਲਿਸ ਦਾ ਛਾਪਾ – ਭਾਰੀ ਮਾਤਰਾ ‘ਚ ਨਜਾਇਜ਼ ਸ਼ਰਾਬ ਬਰਾਮਦ

ਨੂਰਮਹਿਲ ਉੱਪਲ ਖਾਲਸਾ ਗੇਟ ਨਜ਼ਦੀਕ

ਨੂਰਮਹਿਲ ਇਲਾਕੇ ਵਿੱਚ ਨਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਕਸਾਈਜ਼ ਵਿਭਾਗ ਅਤੇ ਪੁਲਿਸ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਨੂਰਮਹਿਲ ਨਜ਼ਦੀਕ ਉੱਪਲ ਖਾਲਸਾ ਗੇਟ ਲਾਗੇ ਚੱਲ ਰਹੇ ‘ਅਨੰਦ ਫਾਸਟ ਉਪਰ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਢਾਬੇ ਵਿੱਚ ਬਿਨਾਂ ਕਿਸੇ ਮਨਜੂਰ ਲਾਇਸੈਂਸ ਤੋਂ ਸ਼ਰੇਆਮ ਨਜਾਇਜ਼ ਸ਼ਰਾਬ ਵੇਚੀ ਜਾ ਰਹੀ ਸੀ। ਢਾਬਾ ਮਾਲਕਾਂ ਵੱਲੋਂ ਸਰਕਾਰੀ ਠੇਕਿਆਂ ਨਾਲੋਂ ਬਹੁਤ ਹੀ ਘੱਟ ਰੇਟਾਂ ‘ਤੇ ਸ਼ਰਾਬ ਮੁਹੱਈਆ ਕਰਵਾਈ ਜਾ ਰਹੀ ਸੀ। ਜੋ ਸ਼ਰਾਬ ਦੀ ਬੋਤਲ ਸਰਕਾਰੀ ਠੇਕੇ ‘ਤੇ 750 ਵਿੱਚ ਮਿਲਦੀ ਸੀ, ਉਹ ਇਸ ਢਾਬੇ ‘ਤੇ ਸਿਰਫ਼ 450 ਵਿੱਚ ਵੇਚੀ ਜਾ ਰਹੀ ਸੀ। ਗੁਪਤ ਸੂਚਨਾ ਦੇ ਆਧਾਰ ‘ਤੇ ਐਕਸਾਈਜ਼ ਵਿਭਾਗ ਅਤੇ ਪੁਲਿਸ ਟੀਮ ਨੇ ਸਾਂਝੀ ਕਾਰਵਾਈ ਕਰਦਿਆਂ ਢਾਬੇ ‘ਤੇ ਛਾਪਾ ਮਾਰਿਆ ਅਤੇ ਮੌਕੇ ‘ਤੋਂ ਸ਼ਰਾਬ ਦੀ ਵੱਡੀ ਖੇਪ ਜ਼ਬਤ ਕੀਤੀ।ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।

By admin

Related Post

Leave a Reply

Your email address will not be published. Required fields are marked *