Breaking
Sat. Apr 18th, 2026

ਭੁੱਲਰ ਨੇ ਦਾਣਾ ਮੰਡੀਆਂ ਦਾ ਕੀਤਾ ਦੌਰਾ

ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੋਆਰਡੀਨੇਟਰ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਵੱਲੋਂ ਮੰਡੀਆਂ ਦਾ ਦੌਰਾ ਕੀਤਾ ਇਸ ਦੌਰਾਨ ਮੰਡੀਆਂ ਵਿਚ ਪ੍ਰਬੰਧਾਂ ਦੀ ਘਾਟ, ਖਰੀਦ ਵਿੱਚ ਮੁਸ਼ਕਿਲ, ਲਿਫਟਿੰਗ ਤੇ ਬਾਰਦਾਨੇ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਕਿਸਾਨ ਜੋ ਬਹੁਤ ਗੰਭੀਰ ਮੁਸ਼ਕਿਲਾਂ ਨਾਲ ਜੂਝ ਰਹੇ ਹਨ। ਕਿਸਾਨ ਇੱਕ ਹਫਤੇ ਤੋਂ ਮੰਡੀਆਂ ਦੇ ਵਿੱਚ ਰੁਲ ਰਹੇ ਹਨ ਪਰ ਪੰਜਾਬ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਹੈ। ਮੁੱਖ ਮੰਤਰੀ ਸਾਹਿਬ ਆਪ ਰਾਜਸਥਾਨ ਵਿੱਚ ਪੰਜ ਤਾਰੇ ਹੋਟਲਾਂ ਵਿੱਚ ਛੁੱਟੀਆਂ ਮਨਾ ਰਹੇ ਹਨ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਦਿਨ ਰਾਤ ਖੜਾ ਹੈ ਜੇਕਰ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਇਹ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਜਿਲਾ ਪੱਧਰੀ ਧਰਨੇ ਲਗਾ ਕੇ ਸਰਕਾਰ ਦਾ ਘਰਾਓ ਕਰੇਗਾ। ਇਸ ਮੌਕੇ ਤੇ ਪਰਵਿੰਦਰ ਸਿੰਘ ਸ਼ਾਮਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਿਲਗਾ, ਸਰਕਲ ਪ੍ਰਧਾਨ ਬਿਲਗਾ ਸ਼ਹਿਰੀ ਪਿਆਰਾ ਸਿੰਘ ਕੈਂਥ, ਸਰਕਲ ਪ੍ਰਧਾਨ ਬਿਲਗਾ ਦਿਹਾਤੀ ਮੇਜਰ ਸਿੰਘ ਔਜਲਾ, ਪਿਆਰਾ ਸਿੰਘ ਸੰਘੇੜਾ, ਹਰਬੰਸ ਸਿੰਘ ਦਰਦੀ, ਗੁਰਪ੍ਰੀਤ ਸਿੰਘ ਭੰਡਾਲ, ਅਤੇ ਹੋਰ ਵੀ ਪ੍ਰਮੁੱਖ ਸ਼ਖਸ਼ੀਅਤਾਂ ਮੌਜੂਦ ਸਨ।

By admin

Related Post

Leave a Reply

Your email address will not be published. Required fields are marked *