Breaking
Sat. Apr 18th, 2026

ਜੀ.ਐੱਨ.ਡੀ.ਯੂ. ਕਾਲਜ, ਫਿਲੌਰ ਵਿਖੇ ਆਰਟਸ ਵਿਭਾਗ ਵੱਲੋਂ ਵਿਦਾਇਗੀ ਪਾਰਟੀ


ਅੱਜ 15 ਅਪ੍ਰੈਲ, 2026 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿੱਚ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਜੀ ਦੀ ਅਗਵਾਈ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਆਰਟਸ ਵਿਭਾਗ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ| ਇਸ ਮੌਕੇ ਪ੍ਰਿੰਸੀਪਲ ਮੈਡਮ ਅਤੇ ਸਮੂਹ ਸਟਾਫ ਦੁਆਰਾ ਸ਼ਮਾਂਦਾਨ ਰੌਸ਼ਨ ਕੀਤੀ ਗਈ| ਪ੍ਰੋ. ਵਿਸ਼ਾਲੀ ਪਸਰੀਚਾ ਵੱਲੋਂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ| ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਜਿਵੇਂ ਕਿ ਮੌਡਲਿੰਗ, ਡਾਂਸ, ਮਨੌਰੰਜਕ ਖੇਡਾਂ, ਯਾਦਗਾਰੀ ਪੀ.ਪੀ.ਟੀ ਅਤੇ ਮਿਊਜੀਕਲ ਚੇਅਰ ਰਾਹੀਂ ਆਪਣੀਆਂ ਭਾਵਨਾਵਾਂ ਪੇਸ਼ ਕੀਤੀਆਂ| ਜੱਜ ਸਹਿਬਾਨਾਂ ਦੁਆਰਾ ਪ੍ਰਿੰਸ ਰਾਏ ਨੂੰ ਮਿਸਟਰ ਫੇਅਰਵੈਲ ਅਤੇ ਸਕੀਨਾ ਨੂੰ ਮਿਸ ਫੇਅਰਵੈਲ ਅਤੇ ਸੌਰਵ ਨੂੰ ਮਿਸਟਰ ਵੈੱਲ ਡਰੈੱਸ ਅਤੇ ਨਿਸ਼ੂ ਨੂੰ ਮਿਸ ਵੈੱਲ ਡਰੈੱਸ ਚੁਣਿਆ ਗਿਆ| ਇਸ ਮੌਕੇ ਮੈਡਮ ਓ.ਐੱਸ.ਡੀ. ਨੇ ਵਿਦਿਆਰਥੀਆਂ ਨੂੰ ਭਾਵਨਾਤਮਕ ਅਤੇ ਪ੍ਰੇਰਨਾਮਈ ਭਾਸ਼ਣ ਦਿੰਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਕਿ ਤੁਸੀਂ ਆਉਣ ਵਾਲੇ ਭਵਿੱਖ ਵਿੱਚ ਐਨੇ ਕਾਮਯਾਬ ਬਣੋ ਕਿ ਜਿੱਥੇ ਅੱਜ ਤੁਸੀਂ ਇੱਕ ਵਿਦਿਆਰਥੀ ਬਣਕੇ ਬੈਠੇ ਹੋ ਉਥੇ ਮੁੱਖ ਮਹਿਮਾਨ ਬਣਕੇ ਬੈਠੋ| ਅੱਜ ਕਾਲਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਜਾ ਰਹੇ ਵਿਦਿਆਰਥੀਆਂ ਦੀਆਂ ਯਾਦਾਂ ਨੂੰ ਤਾਜਾ ਰੱਖਣ ਲਈ ਗਰੁੱਪ ਫੋਟੇ ਵੀ ਕਰਵਾਈ ਗਈ| ਪ੍ਰੋਗਰਾਮ ਇੰਚਾਰਜ ਡਾ. ਪਰਮਜੀਤ ਕੌਰ ਅਤੇ ਸਮੂਹ ਸਟਾਫ ਨੇ ਬੜੇ ਹੀ ਉਤਸ਼ਾਹ ਨਾਲ ਪ੍ਰੋਗਰਾਮ ਵਿੱਚ ਹਿੱਸਾ ਲਿਆ| ਸਟਾਫ ਅਤੇ ਵਿਦਿਆਰਥੀਆਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ|

By admin

Related Post

Leave a Reply

Your email address will not be published. Required fields are marked *