ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਤੇ ਜਥੇਦਾਰ ਗੁਰਮੀਤ ਸਿੰਘ ਦਾਦੂਵਾਲ ਜਿਹਨਾਂ ਨੇ ਨਕੋਦਰ ਵਿੱਚ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆ ਕਿ ਪਾਰਟੀ ਨੂੰ ਲੱਗੀ ਢਾਹ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ ਆਖਿਆ। ਉਹਨਾਂ ਵੱਲੋ ਆਰੰਭੀ ਸਰਗਰਮੀ ਨਾਲ ਵਰਕਰਾਂ ਵਿੱਚ ਜਰੂਰ ਉਤਸ਼ਾਹ ਵਧੇਗਾ। ਪਰ ਪਾਰਟੀ ਨੂੰ ਛੱਡ ਗਿਆ ਨੂੰ ਮੋੜ ਲਿਆਉਣ ਵਿੱਚ ਕਿੰਨੀ ਕੁ ਕਾਮਯਾਬੀ ਮਿਲਦੀ ਹੈ ਆਉਣ ਵਾਲਾ ਸਮਾਂ ਦੱਸੇਗਾ। ਇਹ ਜਰੂਰ ਹੈ ਕਿ ਦਾਦੂਵਾਲ ਉਸ ਵੇਲੇ ਸਰਗਰਮ ਹੇਏ ਹਨ, ਜਦੋ ਗੁਰਪ੍ਰਤਾਪ ਸਿੰਘ ਵਡਾਲਾ ਪਾਰਟੀ ਛੱਡ ਕੇ ਚਲੇ ਗਏ ਹਨ। ਜਦੋ ਜਥੇਦਾਰ ਕੁਲਦੀਪ ਸਿੰਘ ਵਡਾਲਾ ਪਾਰਟੀ ਛੱਡ ਕੇ ਚਲੇ ਗਏ ਸਨ ਉਸ ਸਮੇਂ ਦਾਦੂਵਾਲ ਨੂੰ ਹਲਕੇ ਦਾ ਇੰਚਾਰਜ ਲਗਾਇਆ ਗਿਆ ਸੀ। ਜਦੋ ਇਸ ਵਾਰ ਛੋਟੇ ਵਡਾਲਾ ਪਾਰਟੀ ਛੱਡ ਕੇ ਗਏ ਇਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਲਗਾਇਆ ਗਿਆ। ਹੁਣ ਅਜੇ ਹਲਕਾ ਇੰਚਾਰਜ ਦਾ ਅਹੁਦਾ ਖਾਲੀ ਪਿਆ। ਪਾਰਟੀ ਨੇ ਹਲਕਾ ਕੋਆਰਡੀਨੇਟਰ ਦਾ ਅਹੁਦਾ ਜਰੂਰ ਰਾਜਕਮਲ ਸਿੰਘ ਭੁੱਲਰ ਨੂੰ ਦਿੱਤਾ। ਦਾਦੂਵਾਲ ਦੇ ਸਰਗਰਮ ਹੋਣ ਨਾਲ ਚਰਚਾ ਛਿੜ ਗਈ ਹੈ ਕਿ ਕੀ ਆਉਣ ਵਾਲੇ ਸਮੇਂ ਵਿੱਚ ਪਾਰਟੀ ਦਾਦੂਵਾਲ ਜਾਂ ਭੁੱਲਰ ਦੋਵਾਂ ਵਿੱਚੋ ਕਿਸ ਨੂੰ 2027 ਵਿੱਚ ਟਿਕਟ ਦੇਵੇਗੀ ਅਸਲ ਇਹ ਸਵਾਲ ਹੈ ਲੋਕਾਂ ਦਾ ? ਜਿਹਨਾਂ ਮੁੱਦਿਆ ਨੂੰ ਲੈ ਕੇ ਅਕਾਲੀ ਦਲ ਨੂੰ ਲੋਕਾਂ ਨੇ ਪਿਛਾਂਹ ਛੱਡਿਆ ਉਹ 2 ਦਸੰਬਰ ਨੂੰ ਮੰਨ ਕੇ ਵੀ ਉਸ ਤੇ ਮਿੱਟੀ ਪਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਨੂੰ ਦੇਖਦਿਆ ਲੋਕ ਫਿਰ ਪਿਛਾਂਹ ਹੀ ਹਨ ਤਾਜੀ ਨਕੋਦਰ ਵਿੱਚ ਸਥਿਤੀ ਸੰਮਤੀ ਚੋਣ ਵਿੱਚ ਅਕਾਲੀ ਦਲ ਨੂੰ 6123 ਵੋਟ ਮਿਲੇ ਜਦੋ ਕਿ “ਆਪ” ਨੂੰ ਇਸ ਤੋਂ ਚਾਰ ਗੁਣਾ, ਕਾਂਗਰਸ ਨੂੰ ਤਿੰਨ ਗੁਣਾ ਵੱਧ ਵੋਟ ਮਿਲੇ ਹਨ ਇਹ ਫਰਕ ਨੂੰ ਕਿੰਨਾ ਕੁ ਦਾਦੂਵਾਲ ਘਟਾਅ ਦਿੰਦੇ ਹਨ ਇਹ ਦੇਖਣਾ ਹੋਵੇਗਾ।



