ਜਲੰਧਰ ਜ਼ਿਲਾ ਪ੍ਰੀਸ਼ਦ ਦੀ ਚੇਅਰਮੈਨੀ ਲਈ ਆਮ ਆਦਮੀ ਪਾਰਟੀ ਵਿੱਚ ਦੌੜ ਸ਼ੁਰੂ ਹੋ ਗਈ ਹੈ। ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦਰਸ਼ਨ ਸਿੰਘ ਟਾਹਲੀ ਨੂੰ ਚੇਅਰਮੈਨ ਬਣਾਉਣ ਲਈ ਦੌੜ ਸ਼ੁਰੂ ਕਰ ਦਿੱਤੀ ਹੈ।
ਜਿੱਤ ਕੇ ਆਇਆ ਜਿਲ੍ਹਾ ਪ੍ਰੀਸ਼ਦ ਮੈਂਬਰਾਂ ਵਿੱਚ “ਆਪ” ਦੇ 10, ਕਾਂਗਰਸ ਦੇ 7, ਬਸਪਾ ਦੇ 3, ਅਕਾਲੀ ਦਲ ਦਾ ਇੱਕ ਮੈਂਬਰ ਹੈ। ਜਿਲ੍ਹੇ ਅੰਦਰ “ਆਪ” ਦੇ ਚਾਰ ਹਲਕਿਆਂ ਦੇ ਆਗੂ ਜਿਹਨਾਂ ਵਿੱਚ ਪਵਨ ਕੁਮਾਰ ਟੀਨੂੰ ਆਦਮਪੁਰ ਤੋਂ ਦੇ ਜਿਲ੍ਹਾ ਪ੍ਰੀਸ਼ਦ 4 ਮੈਂਬਰ ਬਣ ਕੇ ਆਏ, ਕਰਤਾਰਪੁਰ ਤੋਂ ਬਲਕਾਰ ਸਿੰਘ ਦੇ ਤਿੰਨ ਮੈਂਬਰ ਜਿੱਤ ਕੇ ਆਏ, ਜਲੰਧਰ ਕੈਂਟ ਤੋਂ ਰਾਜਵਿੰਦਰ ਕੌਰ ਥਿਆੜਾ ਦੇ ਦੋ ਮੈਂਬਰ ਜਿੱਤ ਕੇ ਆਏ ਅਤੇ ਨਕੋਦਰ ਹਲਕੇ ਤੋਂ ਇੰਦਰਜੀਤ ਕੌਰ ਮਾਨ ਦਾ ਇੱਕ ਮੈਂਬਰ ਜਿੱਤ ਕੇ ਆਇਆ ਇਹਨਾਂ ਚਾਰ ਆਗੂਆਂ ਦੇ ਵਿੱਚ ਚੇਅਰਮੈਨ ਮੇਰਾ ਬਣੇ, ਮੇਰਾ ਬਣੇ ਦੌੜ ਸ਼ੁਰੂ ਹੋ ਗਈ ਹੈ ਵਿਰੋਧੀ ਧਿਰਾਂ ਵਿੱਚ ਸਮਝੌਤਾ ਹੋ ਜਾਵੇ ਤਾਂ ਕਾਂਗਰਸ 7+ਬਸਪਾ 3 ਬਰਾਬਰ ਧਿਰ ਬਣ ਜਾਂਦੀ ਹੈ। ਇੱਕ ਲੋਕ ਸਭਾ ਮੈਂਬਰ ਜੋੜ ਕੇ 11 ਦਾ ਅੰਕੜਾ ਬਣ ਜਾਂਦਾ ਹੈ।
ਵਿਧਾਇਕ ਇੰਦਰਜੀਤ ਕੌਰ ਮਾਨ ਜਿਸ ਦਾ ਜਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਟਾਹਲੀ ਤੀਸਰੀ ਵਾਰ ਜਿੱਤ ਕੇ ਆਇਆ ਹੈ ਜਿਲ੍ਹਾ ਪ੍ਰੀਸ਼ਦ ਵਾਇਸ ਚੇਅਰਮੈਨ ਰਹਿ ਚੁੱਕੇ ਹਨ, ਤਜ਼ਰਬੇਕਾਰ ਹਨ। ਇਸ ਸੀਨੀਅਰ ਆਗੂ ਨੂੰ ਬੀਬੀ ਮਾਨ ਚੇਅਰਮੈਨ ਬਣਾਉਣ ਲਈ ਹਮਾਇਤ ਹਾਸਲ ਕਰ ਰਹੇ ਹਨ ਦੋ ਮੈਂਬਰ ਵਿਰੋਧੀਆਂ ਵਿੱਚੋ ਲਿਆਉਣ ਦੀ ਦੌੜ ਸ਼ੁਰੂ ਹੋ ਚੁੱਕੀ ਹੈ। ਦੇਖਦੇ ਹਾਂ ਕੌਣ ਬਾਜ਼ੀ ਮਾਰਦਾ ਹੈ।
ਰਾਜਿੰਦਰ ਸਿੰਘ ਬਿਲਗਾ
27-12-2025


