Breaking
Wed. Dec 31st, 2025

ਸਿੱਧੀ ਚੁਣੌਤੀ ਪ੍ਰਵਾਨ ਨਹੀ ਕਰਾਂਗੇ-ਐਸ.ਜੀ.ਪੀ.ਸੀ ਮੈਂਬਰ

SGPC ਕਿਓ ਇੰਨਾ ਭੈਅ ਵਿੱਚ ਹੈ ਜੇ 328 ਸਰੂਪ ਗੁੰਮ ਹੋਏ ਮਾਮਲੇ ਦੀ ਪੁਲਿਸ ਵੱਲੋ ਜਾਂਚ ਸ਼ੁਰੂ ਕਰਨ ਤੇ?
ਪੰਜਾਬ ਸਰਕਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਨੂੰ ਪੰਥ ਪ੍ਰਵਾਨ ਨਹੀ ਕਰੇਗਾ SGPC ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਅਮਰਜੀਤ ਸਿੰਘ ਭਲਾਈਪੁਰ ਵੱਲੋ ਇਹ ਬਿਆਨ ਜਾਰੀ ਹੋਇਆ। ਕਿ ਸੰਗਤਾਂ ਤੇ ਸਿੱਖ ਵਿਦਵਾਨਾਂ ਦੀ ਮੰਗ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਕਰਵਾਈ ਜਾਂਚ ਰਿਪੋਰਟ ਵਿੱਚ ਡਾਕਟਰ ਈਸ਼ਰ ਸਿੰਘ ਨੇ ਦਸਿਆ ਕਿ 328 ਸਰੂਪਾਂ ਦੀ ਭੇਟਾ ਦੇ ਪੈਸੇ ਦੀ ਹੇਰਾਫੇਰੀ ਅਤੇ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਸੀ। SGPC ਨੇ ਆਖਿਆ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਸਿਆਸੀ ਮੁਫਾਦਾਂ ਦੀ ਖਾਤਰ ਭਾਈ ਬਲਦੇਵ ਸਿੰਘ ਵਡਾਲਾ ਦਾ ਧਰਨਾ ਸ਼ੁਰੂ ਕਰਵਾਇਆ ਸੀ ਹੁਣ ਮੌਜੂਦਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਹੋਰਾਂ ਵੱਲੋਂ ਧਰਨੇ ਵਿੱਚ ਆ ਕੇ ਪੁਲਸ ਨੂੰ ਕੇਸ ਦਰਜ ਕਰਨ ਲਈ ਕਹਿਣਾ ਉਸੇ ਕੜੀ ਦਾ ਹਿੱਸਾ ਹੈ। ਉਹਨਾਂ ਕਿਹਾ ਫੇਲ੍ਹ ਹੋ ਗਈ ਸਰਕਾਰ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਦਖਲਅੰਦਾਜ਼ੀ ਕਰ ਰਹੀ ਹੈ। ਮੈਂਬਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਵੀ ਕੀਤੀ ਗਈ ਕਿ ਸਰਕਾਰ ਮਗਰ ਲੱਗ ਕੇ ਸਿਆਸੀ ਹਿੱਤਾ ਦੀ ਖਾਤਰ ਕੋਈ ਕਾਰਵਾਈ ਨਾ ਕਰਨ।
ਇਸ ਸਾਰੇ ਕੁਝ ਨੂੰ ਦੇਖਦਿਆ 328 ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਕੇਸ ਦਰਜ ਹੋਣ ਉਪਰੰਤ ਇਸ ਦਾ ਸਵਾਗਤ ਕੀਤਾ ਐਸ ਪੀ ਜੀ ਸੀ ਦੇ ਕਰਮਚਾਰੀ ਰਹੇ ਪਰਮਦੀਪ ਸਿੰਘ ਇੰਚਾਰਜ ਪਬਲੀਕੇਸ਼ਨ, ਦੂਸਰੇ ਗੁਰਮੁੱਖ ਸਿੰਘ ਪਬਲੀਕੇਸ਼ਨ ਡਿਪਾਰਟਮੈਂਟ ਨੇ ਫਿਰ ਐਸ ਜੀ ਪੀ ਸੀ ਕਿਓ ਵਿਰੋਧ ਵਿੱਚ ਆ ਖੜੀ ਹੈ?
ਇਸ ਮਾਮਲੇ ਦੀ ਜਾਂਚ ਉਸ ਸਮੇਂ ਨਿਰਪੱਖ ਹੋਈ ਹੁੰਦੀ ਤਾਂ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਧਰਨੇ ਤੇ ਬੈਠਦੇ ਹੀ ਨਾ ਉਸ ਸਮੇਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਨ ਵਾਲੀਆ ਸਿੱਖ ਧਿਰਾਂ ਨਾਲ ਜੋ ਵਰਤਾਓ ਉਸ ਸਮੇਂ ਹੋਇਆ ਸੀ! ਇਸ ਕਰਕੇ ਜਾਂਚ ਹੋ ਜਾਣੀ ਚਾਹੀਦੀ ਹੈ।

Related Post

Leave a Reply

Your email address will not be published. Required fields are marked *