ਨੂਰਮਹਿਲ ਅਤੇ ਨਕੋਦਰ ਵਿੱਚ ਨਵੀ ਵਾਰਡ ਬੰਦੀ ਹੋ ਗਈ ਹੈ। ਨੂਰਮਹਿਲ ਵਿੱਚ ਨਵੀ ਵਾਰਡ ਬੰਦੀ ਮੋਬਾਇਲ ਫੋਨਾਂ ਤੇ ਘੁੰਮ ਰਹੀ ਹੈ।
ਸਤਾਧਿਰ ਦੇ ਹੱਥ ਨਵੇ ਵਾਰਡ ਬਣਾਉਣ ਦੀ ਪ੍ਰਕਿਰਿਆ ਹੁੰਦੀ ਹੈ। ਜਿਵੇ ਨੂਰਮਹਿਲ ਅਤੇ ਨਕੋਦਰ ਤੇ ਕਾਂਗਰਸ ਕਾਬਜ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸਥਿਤੀ ਬਦਲ ਗਈ ਹੈ। ਪਹਿਲਾ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿੱਚਕਾਰ ਹੁੰਦਾ ਸੀ ਬਸਪਾ ਕਿਸੇ ਇਕ ਪਾਰਟੀ ਨਾਲ ਸਮਝੌਤਾ ਕਰ ਲੈਣ ਨਾਲ ਕੁਝ ਨਾ ਕੁਝ ਉਹਨਾਂ ਦੇ ਹੱਥ ਵਿੱਚ ਪਾਂਸਕ ਚਲੇ ਜਾਂਦੀ ਸੀ। ਪਰ “ਆਪ”
ਦੀ ਸਰਕਾਰ ਹੈ ਹੁਣ ਅਕਾਲੀ ਦਲ ਪਹਿਲੀ ਪੁਜੀਸ਼ਨ ਵਿੱਚ ਨਹੀ ਹਾਂ ਇਹ ਜਰੂਰ ਕਿ ਇਸ ਵਾਰ ਸੰਮਤੀ ਚੋਣਾਂ ਵਾਂਗ
ਨਗਰ ਕੌਂਸਲ ਚੋਣਾਂ ਵਿੱਚ ਵੀ ਇਹੀ ਖਿਚੜੀ ਪੱਕਣ ਦੀ ਸੰਭਾਵਨਾ ਵੱਧ ਗਈ ਹੈ। ਇਹ ਵਿਰੋਧੀ ਪਾਰਟੀਆਂ ਬਿਲਗਾ ਵਾਂਗ ਇਕੱਠੀਆਂ ਹੋ ਕੇ ਚੋਣ ਸਮਝੌਤਾ ਵੀ ਕਰ ਸਕਦੀਆਂ ਹਨ। ਇਹਨਾਂ ਕੋਲ ਕੋਈ ਹੋਰ ਚਾਰਾ ਵੀ ਨਹੀ ਰਿਹਾ। ਨਵੀਂ ਵਾਰਡ ਬੰਦੀ ਨੂੰ ਲੈ ਕੇ ਕਿਵੇਂ ਦੇ ਚੋਣ ਸਮਝੌਤੇ ਹੁੰਦੇ ਹਨ ਐਲਾਨੀ ਹੁੰਦੇ ਹਨ ਜਾਂ ਲੁਕਵੇਂ ਹੁੰਦੇ ਹਨ ਮਿਸਾਲ ਵਜੋ ਕਾਂਗਰਸ ਬਸਪਾ ਸਮਝੌਤੇ ਤਹਿਤ ਫਰਵਾਲਾ ਤੋਂ ਕਾਂਗਰਸੀ ਉਮੀਦਵਾਰ ਹਾਰ ਗਿਆ ਚਰਚਾ ਹੈ ਕਿ ਇਸ ਜੋਨ ਦੇ ਇੱਕ ਪਿੰਡ ਵਿੱਚ ਜਿਆਦਾ ਵੋਟਾਂ ਵਾਲੀ ਨੇ ਅਜਾਦ ਉਮੀਦਵਾਰ ਵੱਲ ਭੁਗਤ ਗਈ ਕਾਂਗਰਸ ਹਾਰ ਗਈ ਜਾਣੀਕੇ ਅਟਵਾਲ ਧੜੇ ਦਾ ਬੰਦਾ ਹਾਰ ਗਿਆ ਹੁਣ ਅਟਵਾਲ ਧੜੇ ਨੂੰ ਕੌਣ ਪੁੱਛਦਾ। ਇਸ ਕਰਕੇ ਇਹਨਾਂ ਪਾਰਟੀਆਂ ਤੇ ਇਤਬਾਰ ਤੁਸੀ ਕਰਨਾ ਹੈ ਜਾਂ ਨਹੀ ਤੁਹਾਡੇ ਤੇ। ਇਸ ਨਵੀ ਵਾਰਡ ਬੰਦੀ ਨੇ ਮਜ਼ਬੂਰੀ ਬਣਾ ਦੇਣੀ ਪਾਰਟੀਆਂ ਦੀ ਮੰਨੋ ਭਾਂਵੇ ਕੋਈ ਨਾ ਮੰਨੇ ਵਿਰੋਧੀ ਧਿਰਾਂ ਇਕੱਠੀ ਹੋਣਗੀਆਂ। ਕਿਵੇਂ ਤੋੜ ਤੋੜ ਨਵੇਂ ਵਾਰਡ ਬਣੇ ਕਿਹੜੀ ਪਾਰਟੀ ਨੂੰ ਝੱਟਕਾ ਲੱਗਾ ਖ਼ਬਰ ਲਿਖਣ ਲਈ ਤਿਆਰ ਰਹਿਣ ਪੱਤਰਕਾਰ ਵੀਰ।
ਵੈਸੇ ਲੋਕ ਕੰਮ ਕਰਨ ਵਾਲੇ ਆਗੂ ਨੂੰ ਉਹ ਜਿੱਥੋ ਮਰਜ਼ੀ ਖੜ ਜਾਏ ਚੋਣ ਜਿਤਾਅ ਦਿੰਦੇ ਹਨ। ਮਾਹੌਲ ਕਿਵੇਂ ਦਾ ਬਣਦਾ ਇਸ ਦੀ ਉਡੀਕ ਕਰੀਏ?
ਰਾਜਿੰਦਰ ਸਿੰਘ ਬਿਲਗਾ
23/12/2025



