35 ਪਰਿਵਾਰ ਵਾਰਡ ਨੰਬਰ 6 ਵਿਚ ਹੋਏ ਸ਼ਾਮਲ
ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਅੱਜ ਫਿਰ ਨੂਰਮਹਿਲ ਵਿੱਚ ਰਵਾਇਤੀ ਪਾਰਟੀਆਂ ਨੂੰ ਸੰਨ੍ਹ ਮਾਰੀ ਹੈ। ਆਮ ਆਦਮੀ ਪਾਰਟੀ ਨੂੰ ਇੱਥੇ ਵਾਰਡ ਨੰਬਰ 6 ਵਿੱਚ ਉਸ ਵੇਲੇ ਹੋਰ ਤਾਕਤ ਮਿਲੀ ਜਦੋਂ ਇੱਥੇ ਕੋਈ 35 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਜਿਨਾਂ ਦੇ ਵਿੱਚ ਅਮਨਦੀਪ ਬੱਗਾ, ਕਮਲਜੀਤ ਲੰਗਾਹ, ਅਮਰਜੀਤ ਲੰਗਾਹ ਫਰੋਦ ਲੰਗਾਹ, ਗੋਪਾਲ, ਹੈਰੀ, ਮੋਹਨ ਲਾਲ, ਜੀਵਨਪਾਲ, ਜੋਗਿੰਦਰ ਪਾਲ, ਮਹਿੰਦਰ ਪਾਲ, ਮਹਿੰਦਰ ਕੁਮਾਰ ਤੇ ਇਹਨਾਂ ਦੇ ਨਾਲ ਹੋਰ ਬਹੁਤ ਸਾਰੇ ਇਹਨਾਂ ਦੇ ਪਰਿਵਾਰ ਸ਼ਾਮਿਲ ਹੋਇਆ ਹਨ ਇਹ ਸ਼ਮੂਲੀਅਤ ਰਾਕੇਸ਼ ਕੁਮਾਰ ਰਿੰਕੂ ਦੇ ਯਤਨਾ ਸਦਕਾ ਹੋਈ ਦਸਿਆ ਗਿਆ ਹੈ।

ਇਸ ਮੌਕੇ ਤੇ ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਬੀਰ ਸਿੰਘ ਸ਼ੀਰ ਉਪਲ, ਹਲਕਾ ਕੋਡੀਨੇਟਰ ਯੂਥ ਵਿੰਗ ਰਜਨੀਸ਼ ਬੱਬਰ, ਹਲਕਾ ਕੋਆਰਡੀਨੇਟਰ ਐਸ ਸੀ ਵਿੰਗ, ਪ੍ਰੇਮ ਕੁਮਾਰ ਰਾਜੂ ਉੱਪਲ,ਐਮਸੀ ਰਾਜਾ ਮਿਸਰ, ਪ੍ਰਮੋਦ ਸੇਖੜੀ, ਦਵਿੰਦਰ ਸੰਧੂ ਬਲਾਕ ਪ੍ਰਧਾਨ, ਸ਼ਾਲੂ ਤਕਿਆਰ, ਗੱਗੀ ਮਹਿਨ, ਰਾਕੇਸ਼ ਸ਼ਰਮਾ, ਸੰਜੀਵ ਸੂਦ, ਸੁਖਦੇਵ ਲੰਗਾਹ, ਸੰਦੀਪ ਬੱਤਰਾ, ਸੈਂਚੂ ਵੱਧਵਾ, ਸੁਮਨ ਰਾਣੀ ਨਰਿੰਦਰ ਕੌਰ, ਸੋਨੂ, ਮਿੱਤੂ, ਜਸਬੀਰ ਸਿੰਘ ਧੰਜਲ ਸੰਗਠਨ ਇੰਚਾਰਜ ਹਲਕਾ ਨਕੋਦਰ ਮੌਜੂਦ ਸੀ। ਜਿਕਰਯੋਗ ਹੈ ਕਿ ਪਾਰਟੀ ਵੱਲੋ ਰਾਕੇਸ਼ ਕੁਮਾਰ ਰਿੰਕੂ ਨੂੰ ਨੂਰਮਹਿਲ ਸ਼ਹਿਰੀ ਪ੍ਰਧਾਨ ਜਲਦ ਐਲਾਨਿਆ ਜਾ ਰਿਹਾ ਹੈ।


