ਜਿਲ੍ਹਾ ਕੋਆਪਰੇਟਿਵ ਯੂਨੀਅਨ ਜਲੰਧਰ ਤੇ ਵਿਧਾਇਕ ਇੰਦਰਜੀਤ ਕੌਰ ਮਾਨ ਕਰ ਗਈ ਕਬਜਾ। 10 ਵਿੱਚੋ 8 ਡਾਇਰੈਕਟਰਾਂ ਨੇ ਕੀਤਾ ਸਮਰਥਨ ਸ. ਊਧਮ ਸਿੰਘ ਬਣੇ ਚੇਅਰਮੈਨ।

“ਆਪ” ਦੇ ਹਲਕਾ ਨਕੋਦਰ ਤੋਂ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਆਪਣੇ ਵਰਕਰ ਸ੍ਰੀ ਊਧਮ ਸਿੰਘ ਨੂੰ ਚੇਅਰਮੈਨ ਬਣਾਉਣ ਵਿੱਚ ਹੋਏ ਕਾਮਯਾਬ।

ਜਿਲ੍ਹੇ ਵਿੱਚ ਆਪਣੀ ਜਿੱਤ ਦਰਜ ਕਰਨ ਦੀ ਖੁਸ਼ੀ ਵਿੱਚ ਇੰਦਰਜੀਤ ਕੌਰ ਮਾਨ ਨੇ ਆਖਿਆ ਕਿ ਮੇਰੇ ਤੇ ਭਰੋਸਾ ਕਰਨ ਵਾਲੇ ਸਾਰੇ ਡਾਇਰੈਕਟਰਾਂ ਦਾ ਮੈਂ ਧੰਨਵਾਦ ਕਰਦੀ ਹਾਂ ਜਿਹਨਾਂ ਵਿੱਚ ਡਾਇਰੈਕਟਰ ਨਿੰਦਰ ਮੋਹਨ, ਡਾਇਰੈਕਟਰ ਹਰਪਿੰਦਰ ਸਿੰਘ, ਡਾਇਰੈਕਟਰ ਸਵਿਤਾ ਢਿੱਲੋ, ਡਾਇਰੈਕਟਰ ਕੰਵਲਜੀਤ ਸਿੰਘ, ਡਾਇਰੈਕਟਰ ਸੰਤੋਖ ਸਿੰਘ , ਡਾਇਰੈਕਟਰ ਹਰਦੀਪ ਸਿੰਘ ਢਿੱਲੋਂ ,ਅਤੇ ਉਪ ਚੇਅਰਮੈਨ ਹਰਮੇਸ਼ ਲਾਲ ਸ਼ਾਮਲ ਹਨ। ਇਹ ਚੋਣ ਡੀ ਸੀ ਯੂ ਜਲੰਧਰ ਦੇ ਦਫਤਰ ਜਲੰਧਰ ਵਿਖੇ ਸਰਬ ਸੰਮਤੀ ਨਾਲ ਕੀਤੀ ਗਈ ਸੀ। ਬੀਬੀ ਨੇ ਦਸਿਆ ਕਿ ਇਸ ਯੂਨੀਅਨ ਨੇ ਸਾਰੇ ਜਿਲ੍ਹੇ ਦੀਆਂ ਸੁਸਾਇਟੀਆਂ ਨੂੰ ਸਟੇਸ਼ਨਰੀ ਪਹੁੰਚਾਉਣ ਹੁੰਦੀ ਹੈ। ਹਰ ਸੁਸਾਇਟੀ ਨੂੰ ਟ੍ਰੇਨਿੰਗ ਦੇਣੀ ਹੁੰਦੀ ਕਿ ਮਹਿਲਾਵਾਂ ਵਾਸਤੇ ਕਿਵੇਂ ਕੰਮ ਕਰਨ,ਕਿਸਾਨਾਂ ਵਾਸਤੇ ਕਿਵੇਂ ਕੰਮ ਕਰਨਾ, ਲੋਕਾਂ ਦੇ ਹਿੱਸੇ ਕਿਵੇਂ ਪਵਾਉਣੇ, ਲੋਕਾਂ ਨੂੰ ਰਾਹਤ ਕਿਵੇ ਦੇਣੀ, ਲੋਕਾਂ ਨੂੰ ਸੁਸਾਇਟੀ ਨਾਲ ਕਿਵੇਂ ਜੋੜਨਾ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਇਹ ਯੂਨੀਅਨ ਠੱਪ ਪਈ ਸੀ ਜਿਸ ਨੂੰ ਹੁਣ ਸੰਚਾਰੂ ਢੰਗ ਨਾਲ ਚਲਾਇਆ ਜਾਏਗਾ, ਸਾਰੇ ਜਿਲ੍ਹੇ ਵਿੱਚ ਸਾਰੀਆਂ ਸੁਸਾਇਟੀਆਂ ਦੇ ਇਸ ਯੂਨੀਅਨ ਦੇ ਡਾਇਰੈਕਟਰ ਨੂੰ ਕੰਮਾਂ ਬਾਰੇ ਚੇਤੇ ਕਰਵਾਇਆ ਜਾਏਗਾ ਕਿ ਉਹਨਾਂ ਦੇ ਕੰਮ ਕੀ ਹਨ ਕਿਵੇਂ ਕੰਮ ਕਰਨੇ ਹਨ ਸਿਖਾਇਆ ਜਾਏਗਾ।


