ਕਾਂਗਰਸ ਦਾ ਜਲੰਧਰ ਦਿਹਾਤੀ ਤੋਂ ਅਗਲਾ ਪ੍ਰਧਾਨ ਕੌਣ ਹੋ ਸਕਦਾ ਹੈ। ਇਸ ਦੀ ਚਰਚਾ ਚੱਲ ਪਈ ਹੈ। ਕਿਉਂਕਿ ਕਾਂਗਰਸ ਨੇ ਸੰਗਠਨ ਸਿਰਜਣ ਮੁਹਿੰਮ ਦੇ ਨਾਂ ਤੇ ਪਾਰਟੀ ਹਾਈ ਕਮਾਂਡ ਵਲੋਂ ਜਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਸਰਗਰਮੀਆਂ ਆਰੰਭੀਆਂ ਹੋਈਆਂ ਹਨ। ਦੇਖਿਆ ਜਾਵੇ ਤਾਂ ਪਿਛਲੇ ਸਮੇਂ ਤੋਂ ਦਿਹਾਤੀ ਅਬਜ਼ਰਵਰਾਂ ਵੱਲੋਂ ਹਲਕਾ ਵਾਰ ਮੀਟਿੰਗਾਂ ਕਰਕੇ ਵਰਕਰਾਂ ਨਾਲ ਸਿੱਧਾ ਰਾਬਤਾ ਕੀਤਾ ਗਿਆ। ਇਹਨਾਂ ਤੋਂ ਜਾਣਿਆ ਗਿਆ ਕਿ ਪਾਰਟੀ ਅੰਦਰ ਕਿਹੋ ਜਿਹੀਆਂ ਸਰਗਰਮੀਆਂ ਹਨ। ਕੀ ਇਸ ਦੇ ਬਾਵਜੂਦ ਵੀ ਸ਼ਿਫਾਰਸ਼ ਚੱਲੇਗੀ ਜਾਂ ਪ੍ਰਧਾਨ ਦੀ ਚੋਣ ਪਾਰਦਰਸ਼ੀ ਢੰਗ ਨਾਲ ਹੋਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ। ਭਾਵੇਂ ਕਿ ਦਾਅਵੇਦਾਰੀ ਕਰ ਰਹੇ ਵਰਰਕਾਂ ਵੱਲੋਂ ਹਾਈ ਕਮਾਂਡ ਤੱਕ ਪਹੁੰਚ ਕੀਤੀ ਹੋਈ ਹੈ। ਹਾਈ ਕਮਾਂਡ ਤੱਕ ਪਹੁੰਚ ਕਰਨੀ ਅੱਜ ਕੱਲ ਆਮ ਗੱਲ ਹੋ ਗਈ ਹੈ। ਜਦੋਂਕਿ ਪਾਰਟੀ ਨੇ ਹਾਲਾਤਾਂ ਨੂੰ ਦੇਖਦੇ ਹੋਏ 2027 ਨੂੰ ਲੈ ਕੇ ਕਿਹੜਾ ਫੈਕਟਰ ਚੱਲ ਸਕਦਾ ਹੈ, ਦੇਖਣਾ ਹੋਵੇਗਾ। ਅੱਜ ਕੱਲ ਹਰੇਕ ਪਾਰਟੀ ਫੈਸਲਾ ਲੈਣ ਤੋਂ ਪਹਿਲਾਂ ਸਰਵੇ ਦਾ ਸਹਾਰਾ ਲੈਂਦੀ ਹੈ, ਤਾਂ ਕਿ ਕੋਈ ਵੀ ਵੱਡੀ ਨਰਾਜਗੀ ਦਾ ਸਾਹਮਣਾ ਨਾ ਕਰਨਾ ਪਵੇ । ਇਸ ਨੂੰ ਲੈ ਕੇ ਸੂਬੇ ਚ ਪਾਰਟੀ ਅੰਦਰ ਧੜੇਬੰਦੀ ਨੂੰ ਦੇਖਦਿਆ ਭਾਵੇਂ ਕਿ ਪਿਛਲੇ ਦਿਨੀ ਕਾਂਗਰਸ ਹਾਈ ਕਮਾਨ ਪੰਜਾਬ ਕਾਂਗਰਸ ਅੰਦਰ ਇਹ ਸਹਿਮਤੀ ਬਣਾਉਣ ਵਿੱਚ ਕਾਮਯਾਬ ਰਹੀ ਹੈ ਕਿ ਇੱਕ ਦੂਸਰੇ ਖਿਲਾਫ ਬਿਆਨਬਾਜੀ ਨਾ ਕੀਤੀ ਜਾਵੇ ਇਕੱਠੇ ਹੋ ਕੇ ਚੱਲਣ ਦੀ ਨਸੀਹਤ ਦੇਣ ਤੋਂ ਬਾਅਦ ਪ੍ਰਦੇਸ਼ ਪ੍ਰਧਾਨ ਵੱਲੋਂ ਸਾਰਿਆਂ ਨੂੰ ਮਿਲ ਕੇ ਚੱਲਣ ਦਾ ਰੁਝਾਨ ਸਾਹਮਣੇ ਆਇਆ ਦੇਖਿਆ ਗਿਆ। ਇਹ ਅਸਰ ਕਿੰਨਾ ਕੁ ਸਮਾਂ ਰਹੇਗਾ ਕਿਹਾ ਨਹੀਂ ਜਾ ਸਕਦਾ।
ਗੱਲ ਚੱਲ ਰਹੀ ਸੀ ਕਿ ਕੌਣ ਜ਼ਿਲ੍ਹਾ ਪ੍ਰਧਾਨ ਬਣੇਗਾ ਹੁਣ ਮੌਜੂਦਾ ਪ੍ਰਧਾਨ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਨ ਅਗਲੀ ਵਾਰ ਵੀ ਮਜ਼ਬੂਤ ਦਾਅਵੇਦਾਰ ਦੱਸੇ ਜਾ ਰਹੇ ਹਨ ਇੱਥੇ ਇਹ ਗੱਲ ਕਰਨੀ ਬਣਦੀ ਹੈ ਕਿ ਜਦੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ 2022 ਦੀ ਚੋਣ ਨੂੰ ਦੇਖਦਿਆਂ ਐਸ. ਸੀ ਭਾਈਚਾਰੇ ‘ਚ ਦਰਸ਼ਨ ਸਿੰਘ ਟਾਹਲੀ ਨੂੰ ਜਿਲ੍ਹਾ ਪ੍ਰਧਾਨ ਬਣਾ ਦਿੱਤਾ ਗਿਆ ਸੀ।ਪਰ ਚੋਣਾਂ ਤੋਂ ਬਾਅਦ ਜਲਦ ਲਾਹ ਦਿੱਤਾ ਗਿਆ। ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਖਾਸ ਕਰਕੇ ਐਸ. ਸੀ ਵੋਟ ਪ੍ਰਭਾਵ ਰੱਖਦੀ ਹੈ ਹਰੇਕ ਹਲਕੇ ਵਿੱਚ ਸੌ ਤੋਂ ਵੱਧ ਪਿੰਡ ਪੈਂਦੇ ਹਨ ਐਸ. ਸੀ ਵੋਟਾਂ ਨੂੰ ਦੇਖਦੇ ਹੋਏ ਕੀ ਇਸ ਭਾਈਚਾਰੇ ਦੇ ਪ੍ਰਧਾਨ ਬਣਾਏ ਗਏ, ਕਾਂਗਰਸ ਨੇ ਹਰ ਹਲਕੇ ਦੇ ਬਲਾਕ ਪ੍ਰਧਾਨਾਂ ਨੂੰ ਹੀ ਜੇ ਦੇਖ ਲਿਆ ਜਾਵੇ ਕਿੰਨੇ ਕੁ ਐਸੀ ਵਰਗ ਚੋਂ ਪ੍ਰਧਾਨ ਲਾਏ ਗਏ ਹਨ। ਸੂਤਰਾਂ ਤੋਂ ਪਤਾ ਲੱਗਿਆ ਕਿ ਇਸ ਵਾਰ ਬਾਹਰੋ ਆਏ ਅਬਜ਼ਰਵਰਾਂ ਨੇ ਜਦੋਂ ਇਹ ਜਾਨਣਾ ਚਾਹਿਆ ਕਿ ਯੂਨਿਟ ਪ੍ਰਧਾਨ ਦੇ ਵਿੱਚੋਂ ਕਿਸ ਕੈਟਾਗਰੀ ਨਾਲ ਸੰਬੰਧਿਤ ਹਨ ਇਹ ਜਿਆਦਾਤਰ ਜਨਰਲ ਕੈਟਾਗਰੀ ਜਾਣੀ ਕਿ ਜਿਆਦਾਤਰ ਜੱਟ ਸਿੱਖ ਪ੍ਰਧਾਨ ਲਿਖਣ ਵਿੱਚ ਆਏ ਨੇ। ਇਸ ਦੌਰਾਨ ਕੁਝ ਇੱਕ ਦਾ ਕਹਿਣ ਸੀ ਕਿ ਐਸ.ਸੀ ਵੀ ਲਿਖਾਓ ਅਗਰ ਐਸ ਸੀ ਬਣਾਏ ਹੋਣ ਤਾਂ ਲਿਖਾਉਣ। ਇਹ ਆਪਣੇ ਆਪ ਵਿੱਚ ਇੱਕ ਮੁੱਦਾ ਹੈ। ਹੁਣ ਗੱਲ ਕਰ ਲੈਂਦੇ ਆ ਜਿਲਾ ਪ੍ਰਧਾਨਾਂ ਦੀ ਦੇਖਿਆ ਜਾਵੇ ਤਾਂ 9 ਵਿਧਾਨ ਸਭਾ ਹਲਕਿਆਂ ਵਿੱਚੋਂ 3 ਹਲਕੇ ਐਸ. ਸੀ ਰਿਜ਼ਰਵ ਵਿਧਾਨ ਸਭਾ ਨਾਲ ਸੰਬੰਧਿਤ ਹਨ ਚੌਥਾ ਐਸ. ਸੀ ਰਿਜ਼ਰਵ ਲੋਕ ਸਭਾ ਹਲਕਾ ਹੈ। ਆਓ ਹੁਣ ਐਸ. ਸੀ ਦਾਅਵੇਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਹਰਦੇਵ ਸਿੰਘ ਲਾਡੀ, ਡਾਕਟਰ ਨਵਜੋਤ ਸਿੰਘ ਦਾਹੀਆ, ਰਾਜਿੰਦਰ ਪਾਲ ਸਿੰਘ ਰੰਧਾਵਾ ਜਨਰਲ ਕੈਟਾਗਰੀ ਨਾਲ ਸੰਬੰਧਿਤ ਹਨ। ਦੁਆਬੇ ਵਿੱਚ ਕਾਂਗਰਸ ਅੰਦਰ ਮਜ਼ਬੂਤ ਧਿਰ ਵਜੋ ਦੇਖਿਆ ਜਾਵੇ ਤਾਂ ਹਰਦੇਵ ਸਿੰਘ ਲਾਡੀ ਅੱਜ ਵੀ ਮਜਬੂਤ ਵਿਧਾਇਕ ਨਜ਼ਰ ਆ ਰਿਹਾ ਹੈ। ਅਗਰ ਚੋਣ ਹੁੰਦੀ ਹੈ ਤਾਂ ਡੈਲੀਗੇਟ ਕਿਸ ਨੂੰ ਚਾਹੁੰਦੇ ਹਨ ਇਹ ਨਤੀਜਾ ਆਉਣ ਵਾਲਾ ਸਮਾਂ ਦੱਸੇਗਾ। ਹੁਣ ਐਸ. ਸੀ ਲੀਡਰਾਂ ਵੱਲ ਦੇਖਿਆ ਜਾਵੇ ਤਾਂ ਚੌਧਰੀ ਬਿਕਰਮਜੀਤ ਸਿੰਘ ਚੌਧਰੀ ਸੁਰਿੰਦਰ ਸਿੰਘ, ਵਿਧਾਇਕ ਸੁਖਵਿੰਦਰ ਕੋਟਲੀ ਨਜ਼ਰ ਆਉਂਦੇ ਹਨ। ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਚੌਧਰੀ ਬਿਕਰਮਜੀਤ ਸਿੰਘ ਨਾਲ ਪਿਛਲੇ ਸਮੇਂ ਤੋਂ ਨਰਾਜ਼ ਚੱਲੇ ਆਉਂਦੇ ਹਨ। ਕੀ ਚੰਨੀ ਐਸ. ਸੀ ਲੀਡਰ ਨੂੰ ਪ੍ਰਧਾਨ ਬਣਾਉਣ ਵਿੱਚ ਦਿਲਚਸਪੀ ਦਿਖਾਉਂਦੇ ਹਨ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ।