Breaking
Wed. Dec 3rd, 2025

ਬਿਕਰਮ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਖਿਲਾਫ ਹਾਈਕੋਰਟ ਵੱਲ ਰੁਖ ਕੀਤਾ

ਵਿਜੀਲੈਂਸ ਜਾਂਚ ਲਈ ਮਜੀਠੀਆ ਨੂੰ ਮਜੀਠ ਵਿੱਚ ਸਤਿਥ ਰਹਾਇਸ਼ ਕਮ ਦਫ਼ਤਰ ਵਿੱਚ ਜਾਂਚ ਲਈ ਲੈ ਕੇ ਆਏ

ਸਾਬਕਾ ਕੈਬਨਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਮਜੀਠਾ ਸਥਿਤ ਰਹਾਇਸ਼ ਕੰਮ ਦਫਤਰ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ 540 ਕਰੋੜ ਦੇ ਕਥਿਤ ਮਾਮਲੇ ਵਿੱਚ ਜਾਂਚ ਕੀਤੀ। ਜਿੱਥੇ ਵਿਜੀਲੈਂਸ ਵੱਲੋਂ ਮਜੀਠੀਆ ਨੂੰ ਵੀ ਲਿਆਂਦਾ ਗਿਆ । ਵਿਜੀਲੈਂਸ ਵੱਲੋਂ ਮਜੀਠੀਆ ਨੂੰ ਸੱਤ ਦਿਨ ਦੇ ਰਿਮਾਂਡ ਤੇ ਲੈ ਕੇ ਉਹਨਾਂ ਦੀ ਜਾਇਦਾਦ ਅਤੇ ਦਸਤਾਵੇਜਾਂ ਨਾਲ ਸੰਬੰਧਿਤ ਸਬੂਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਜਿਸ ਤਹਿਤ ਹੀ ਮਜੀਠੀਆ ਨੂੰ ਅੱਜ ਮਜੀਠਾ ਸਥਿਤ ਉਹਨਾਂ ਦੀ ਰਿਹਾਇਸ਼ ਦਫਤਰ ਲਿਆਂਦਾ ਗਿਆ ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੀ ਅਗਵਾਈ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਇਹ ਸਾਰੀ ਕਾਰਵਾਈ ਚੱਲੀ। ਪੁਲਿਸ ਨੇ ਮਜੀਠੀਆ ਅਤੇ ਆਮ ਲੋਕਾਂ ਨੂੰ ਇਸ ਸਾਰੇ ਮਾਮਲੇ ਤੋਂ ਦੂਰ ਰੱਖਿਆ। ਜਦਕਿ ਮਜੀਠੀਆ ਦੀ ਪਤਨੀ ਤੇ ਹਲਕਾ ਮਜੀਠਾ ਦੀ ਵਿਧਾਇਕ ਗਨੀਵ ਕੌਰ ਮਜੀਠੀਆ ਨੂੰ ਵੀ ਦਫਤਰ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਕਾਰਵਾਈ ਦੇ ਵਿਰੋਧ ਵਿੱਚ ਗਨੀਵ ਕੌਰ ਮਜੀਠੀਆ ਨੇ ਆਪਣੇ ਸਮਰਥਕਾਂ ਸਮੇਤ ਪੁਲਿਸ ਖਿਲਾਫ ਧਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਬੈਰੀਕੇਡ ਲਗਾ ਕੇ ਬੀਬਾ ਮਜੀਠੀਆ ਸਮੇਤ ਸਮਰਥਕਾਂ ਨੂੰ 100 ਗਜ ਦੀ ਦੂਰੀ ਤੇ ਰੋਕਿਆ। ਜਿਸ ਕਾਰਨ ਬੀਬਾ ਗਨੀਵ ਕੌਰ ਅਤੇ ਪੁਲਿਸ ਵਿਚਕਾਰ ਬਹਿਸਬਾਜ਼ੀ ਵੀ ਹੋਈ।ਗਨੀਵ ਕੌਰ ਨੇ ਇਸ ਜਾਂਚ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੰਦਿਆ ਸਰਕਾਰ ਤੇ ਸੱਚ ਅਤੇ ਅਕਾਲੀ ਦਲ ਦੀ ਆਵਾਜ਼ ਨੂੰ ਦਬਾਉਣ ਦਾ ਇਲਜ਼ਾਮ ਲਾਇਆ। ਉਹਨਾਂ ਨੇ ਪੁਲਿਸ ਦੀ ਕਾਰਵਾਈ ਨੂੰ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ। ਸਮਰਥਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਮਨ ਕਾਨੂੰਨ ਬਣਾਈ ਰੱਖਣ ਲਈ ਵੱਡੀ ਗਿਣਤੀ ਚ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਵਿਜੀਲੈਂਸ ਤੇ ਪੁਲਿਸ ਦੀ ਇਸ ਕਾਰਵਾਈ ਨਾਲ ਰਿਹਾਇਸ਼ੀ ਦਫਤਰ ਨੂੰ ਜਾਣ ਵਾਲੇ ਰਾਸਤੇ ਕਰੀਬ ਛੇ ਘੰਟੇ ਬੰਦ ਰੱਖਣ ਨਾਲ ਸਥਾਨਕ ਲੋਕਾਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।

ਬਿਕਰਮ ਮਜੀਠੀਆ ਵੱਲੋਂ ਆਪਣੀ ਗ੍ਰਿਫਤਾਰੀ ਖਿਲਾਫ ਹਾਈ ਕੋਰਟ ਦਾ ਰੁੱਖ ਕਰ ਲਿਆ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਖਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੂਪ ਕੀਤਾ। ਉਹਨਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਨੇ ਬਦਲਾਖੋਰੀ ‘ਤੇ ਸਿਆਸੀ ਵਿਰੋਧ ਤਹਿਤ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਹੈ ਤੇ ਉਸਨੂੰ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਦੀ ਅੰਮ੍ਰਿਤਸਰ ਸਥਿਤ ਗਰੀਨ ਐਵੇ ਨੂੰ ਵਿਚਲੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲੈ ਲਿਆ ਸੀ ਪੁਲਿਸ ਟੀਮ ਉਹਨਾਂ ਨੂੰ ਮੋਹਾਲੀ ਲੈ ਕੇ ਗਈ ਸੀ ਬਿਕਰਮ ਦੀ ਗ੍ਰਿਫਤਾਰੀ ਅਕਾਲੀ ਦਲ ਵੱਲੋ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ

Related Post

Leave a Reply

Your email address will not be published. Required fields are marked *