ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਗਾ ਵਿਖੇ ਅੱਜ 20 ਪ੍ਰਾਣੀਆਂ ਨੇ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰੂ ਵਾਲੇ ਬਣੇ। ਹੈੱਡ ਗ੍ਰੰਥੀ ਜਗਵੀਰ ਸਿੰਘ ਅਤੇ ਮੈਨੇਜਰ ਮਨਦੀਪ ਸਿੰਘ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਇਤਿਹਾਸਕ ਸਥਾਨ ਤੇ 20 ਸਾਲ ਬਾਅਦ ਅਮ੍ਰਿੰਤਪਾਨ ਕਰਵਾਇਆ ਗਿਆ। ਇਸ ਮੌਕੇ ਤੇ ਗੁਰੂਵਾਲੇ ਬਣੇ ਪ੍ਰਾਣੀਆਂ ਨੂੰ ਸੰਗਤ ਵੱਲੋ ਵਧਾਈ ਦਿੱਤੀ ਗਈ।
