ਅੰਤ੍ਰਿੰਗ ਕਮੇਟੀ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਕਿਰਦਾਰ ਕੁਸ਼ੀ ਅਤੇ ਬਰਖਾਸਤਗੀ ਦੇ ਫੈਸਲਿਆਂ ਨੂੰ 17 ਤਰੀਕ ਦੀ ਮੀਟਿੰਗ ਵਿੱਚ ਰੱਦ ਕਰਨ- ਸਮੂਹ ਨਾਨਕ ਨਾਮ ਲੇਵਾ ਸੰਗਤਾਂ ਹਲਕਾ ਨਕੋਦਰ ਅਤੇ ਸ਼ਾਹਕੋਟ।

10 ਮਾਰਚ ਨੂੰ ਅੰਤਿ੍ੰਗ ਕਮੇਟੀ ਵੱਲੋਂ ਤਖਤਾਂ ਦੇ ਜਥੇਦਾਰ ਸਹਿਬਾਨਾ ਖ਼ਿਲਾਫ਼ ਲਏ ਗਏ ਫੈਸਲਿਆਂ ਖਿਲਾਫ ਉੱਠੇ ਰੋਹ ਤੋਂ ਪੰਥ ਵਿਰੋਧੀ ਧੜੇ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਕੌਮ ਅਜਿਹੇ ਫੈਸਲੇ ਕਦਾਚਿਤ ਬਰਦਾਸ਼ ਨਹੀਂ ਕਰੇਗੀ- ਜਥੇਦਾਰ ਲਸ਼ਕਰ ਸਿੰਘ ਰਹੀਮਪੁਰ, ਜਥੇਦਾਰ ਕੇਵਲ ਸਿੰਘ ਕੋਟ ਬਾਦਲ ਖਾਂ, ਜਥੇਦਾਰ ਲਖਵਿੰਦਰ ਸਿੰਘ ਹੋਠੀ, ਜਥੇਦਾਰ ਸੁਖਵੰਤ ਸਿੰਘ ਰੌਲੀ।

ਹਲਕਾ ਸ਼ਾਹਕੋਟ ਅਤੇ ਨਕੋਦਰ ਦੀਆਂ ਸਮੂਹ ਸੰਗਤਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਅੰਤ੍ਰਿੰਗ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਜਿਹਨਾਂ ਨੂੰ ਕਿ ਹਲਕਾ ਸ਼ਾਹਕੋਟ ਅਤੇ ਨਕੋਦਰ ਦੀਆਂ ਸੰਗਤਾਂ ਵੱਲੋਂ ਵੋਟਾਂ ਪਾ ਕੇ ਸ਼੍ਰੋਮਣੀ ਕਮੇਟੀ ਮੈਂਬਰ ਬਣਾਇਆ ਗਿਆ ਸੀ ਅਤੇ ਇਸ ਆਸ ਨਾਲ ਬਣਾਇਆ ਸੀ ਕਿ ਇਹ ਸਾਡੇ ਹਲਕਿਆਂ ਦੀ ਪੈਰਵਾਈ ਅਤੇ ਸੰਗਤਾਂ ਦੀ ਭਾਵਨਾਵਾਂ ਤੇ ਖਰੇ ਉਤਰਣਗੇ ਪਰ ਪਿਛਲੇ ਲੰਬੇ ਸਮੇਂ ਤੋਂ ਪੰਥਕ ਭਾਵਨਾਵਾਂ ਦੇ ਉਲਟ ਹੋ ਰਿਹਾ ਹੈ, ਪਰ ਇਸ ਵਾਰ ਤਾਂ ਹੱਦ ਹੀ ਹੋ ਗਈ ਜਦੋਂ ਇਹਨਾਂ ਨੇ ਕੁਝ ਹੀ ਦਿਨਾਂ ਵਿੱਚ ਤਖਤ ਸਾਹਿਬਾਨਾਂ ਦੇ ਤਿੰਨ ਤਿੰਨ ਜਥੇਦਾਰ ਸਾਹਿਬਾਨ ਬਦਲ ਦਿੱਤੇ ਅਤੇ ਸਮੂਹ ਸੰਗਤਾਂ ਦੇ ਮਨਾ ਵਿੱਚ ਹੁਣ ਸ਼੍ਰੋਮਣੀ ਕਮੇਟੀ ਮੈਂਬਰਾਂ ਪ੍ਰਤੀ ਪੰਥ ਵਿਰੋਧੀ ਫੈਸਲੇ ਕਰਨ ਕਰਕੇ ਭਾਰੀ ਨਰਾਜ਼ਗੀ ਅਤੇ ਗੁੱਸਾ ਹੈ।ਪੰਥ ਵਿੱਚ ਇਹ ਗੁੱਸਾ ਹਰ ਪਿੰਡ ਹਰ ਸ਼ਹਿਰ ਤੱਕ ਪਹੁੰਚ ਚੁੱਕਾ ਹੈ। ਸੰਗਤਾਂ ਵਿੱਚ ਉਠੇ ਗੁੱਸੇ ਤੋ ਬਾਦਲਕਿਆਂ ਦੇ ਪੰਥ ਵਿਰੋਧੀ ਧੜੇ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੌਮ ਅਜਿਹੇ ਫੈਸਲੇ ਬਰਦਾਸ਼ਤ ਨਹੀਂ ਕਰੇਗੀ। ਇਸ ਮੰਦਭਾਗੇ ਪੰਥ ਵਿਰੋਧੀ ਫੈਸਲਿਆਂ ਨਾਲ ਕੌਮ ਅਤੇ ਪੰਥਕ ਹਿੱਤਾਂ ਨੂੰ ਵੱਡੀ ਸੱਟ ਲੱਗੀ ਹੈ।
ਜਾਰੀ ਬਿਆਨ ਵਿੱਚ ਓਹਨਾ ਕਿਹਾ, ਅੱਜ ਸੰਗਤਾਂ ਆਮ ਮੁਹਾਰੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਘਰਾਂ ਨੂੰ ਘੇਰ ਕੇ ਵਿਰੋਧ ਜਤਾ ਰਹੀਆਂ ਹਨ। ਅੱਜ ਇਸ ਵਿਰੋਧਤਾ ਦੀ ਲੜੀ ਤਹਿਤ ਹੀ ਅੰਤ੍ਰਿੰਗ ਕਮੇਟੀ ਮੈਂਬਰ ਬਲਦੇਵ ਸਿੰਘ ਕਲਿਆਣ ਦਾ ਮਹਿਤਪੁਰ ਸ਼ਹਿਰ ਵਿਖੇ ਚੌਂਕ ਵਿੱਚ ਪੁਤਲਾ ਵੀ ਫੂਕਿਆ ਗਿਆ ਤਾਂ ਜੋ ਇਹਨਾਂ ਨੂੰ ਸਿੱਖ ਪੰਥ ਦੇ ਵਿਰੋਧ ਦਾ ਪਤਾ ਲੱਗ ਸਕੇ।
ਇਸ ਗੁੱਸੇ ਨੂੰ ਸਮਝਦੇ ਹੋਏ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਪੰਥ ਦੇ ਹਿਤਾਂ ਵਿੱਚ ਖੜਨ ਦੀ ਤਕੀਦ ਕਰਦਿਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੇ ਕਿਹਾ ਕਿ, ਇਹ ਲੜਾਈ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਸਗੋ ਪੰਥਕ ਮਰਿਯਾਦਾ ਨੂੰ ਭੰਗ ਕਰਨ ਅਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲਿਆ ਤੋਂ ਭਗੌੜੇ ਹੋਣ ਵਾਲਿਆਂ ਖਿਲਾਫ਼ ਹੈ।
ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੀ ਚੇਤਾਵਨੀ ਹੈ ਕਿ ਸਮੁੱਚੇ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਅਗਲੀ ਮੀਟਿੰਗ ਜੋ ਕਿ 17 ਤਰੀਕ ਨੂੰ ਹੋ ਰਹੀ ਹੈ ਉਸ ਵਿੱਚ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਪਿਛਲੇ ਦਿਨੀਂ ਜੋ ਪੰਥ ਵਿਰੋਧੀ ਫੈਸਲੇਂ ਲਏ ਹਨ, ਉਹਨਾਂ ਪੰਥ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਉਣ ਲਈ ਆਵਾਜ ਚੁੱਕਣੀ ਚਾਹੀਦੀ ਹੈ। ਜੇਕਰ ਅੰਤ੍ਰਿੰਗ ਕਮੇਟੀ ਮੈਬਰਾਂ ਦਾ ਵਰਤਾਰਾ ਪੰਥ ਵਿਰੋਧੀ ਕਿਰਦਾਰ ਵਾਲਾ ਰਿਹਾ ਤਾਂ ਸੰਗਤਾਂ ਇਹਨਾ ਮੈਂਬਰਾਂ ਖਿਲਾਫ ਹੋਰ ਤਿੱਖਾ ਪ੍ਰਦਰਸ਼ਨ ਅਤੇ ਸਮਾਜਿਕ ਬਾਈਕਾਟ ਕਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਲਸ਼ਕਰ ਸਿੰਘ ਰਹੀਮਪੁਰ, ਸੁਖਵੰਤ ਸਿੰਘ ਰੋਲੀ, ਲਖਵਿੰਦਰ ਸਿੰਘ ਹੋਠੀ, ਕੇਵਲ ਸਿੰਘ ਕੋਟ ਬਾਦਲ ਖਾਂ, ਅਮਰਜੀਤ ਸ਼ੇਰਪੁਰ ਐਮਸੀ ਨਕੋਦਰ, ਰਿੰਕੂ ਗਿੱਲ ਨਕੋਦਰ, ਗੁਰਪ੍ਰੀਤ ਸਿੰਘ ਗੋਪੀ ਤਲਵਣ, ਗੁਰਜੀਤ ਸਿੰਘ ਢਗਾਰਾ, ਹਿੰਮਤ ਭਾਰਤਵਾਜ ਸਰਪੰਚ ਸ਼ੰਕਰ, ਪ੍ਰਦੀਪ ਸਿੰਘ ਪਾਂਧੀ ਸ਼ਮਸ਼ਾਬਾਦ, ਅਮਿਤ ਖੋਸਲਾ ਚੇਅਰਮੈਨ ਲੰਗਰ ਕਮੇਟੀ, ਨਵਜੋਤ ਦੀਪਕ ਭੱਟੀ ਪ੍ਰਧਾਨ ਲੰਗਰ ਕਮੇਟੀ, ਕੁਲਦੀਪ ਸਿੰਘ ਮਨਪ੍ਰਰੀਤ ਸਿੰਘ ਖੈਹਰਾ ਸਰਪੰਚ ,ਗੁਰਵਿੰਦਰ ਸਿੰਘ ਬਾਊ ਸਰਪੰਚ, ਮੇਜਰ ਸਿੰਘ ਮੰਡਿਆਲਾ, ਜਥੇ ਸੁਖਚੈਨ ਸਿੰਘ ਰੌਲੀ , ਗੁਰਚਰਨ ਸਿੰਘ ਰੌਲੀ, ਗੁਰਪ੍ਰੀਤ ਸਿੰਘ ਗੋਪੀ ਵੜੈਚ, ਬਲਜੀਤ ਸਿੰਘ ਅਵਾਣਾ, ਬਲਵਿੰਦਰ ਸਿੰਘ ਬਿੰਦਰ ਸਰਪੰਚ ਅਵਾਣਾਂ , ਅਮਨ, ਤਰਲੋਕ ਸਿੰਘ ਮਾਲੋਵਾਲ , ਪ੍ਰੀਤਮ ਸਿੰਘ ਕੈਮਵਾਲਾ ਗੁਰਨਾਮ ਸਿੰਘ ਕੰਦੋਲਾ, ਕੁਲਵੰਤ ਸਿੰਘ ਮਹੇੜੂ, ਲਖਵੀਰ ਸਿੰਘ ਪੰਡੋਰੀ, ਸੁਖਦੇਵ ਸਿੰਘ ਗੋਹੀਰ, ਅਵਤਾਰ ਸਿੰਘ ਲਾਲ ਕੋਠੀ, ਜੱਥੇ ਕੁਲਦੀਪ ਸਿੰਘ ਮੁਗ਼ਲਾਣੀ, ਜਥੇ ਧੰਨਾਂ ਸਿੰਘ, ਪਿੰਦਰ ਸਿੰਘ ਔਲਖ, ਚਰਨ ਸਿੰਘ ਮੰਡਿਆਲਾ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਹਾਜ਼ਰ ਸਨ।
