ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿੱਧੇ ਪ੍ਰਬੰਧਾਂ ਹੇਠ ਆਉਂਦੇ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ
ਜੰਡਿਆਲਾ ਮੰਜਕੀ (ਜਲੰਧਰ) ਵਿਖੇ ਵਾਈਸ ਚਾਂਸਲਰ ਪ੍ਰੋਫੈਸਰ. ਡਾਕਟਰ ਕਰਮਜੀਤ ਸਿੰਘ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾਕਟਰ. ਜਗਸੀਰ ਸਿੰਘ ਬਰਾੜ ਦੀ ਅਗਵਾਈ ਵਿਚ ਕਾਲਜ ਵਿਖੇ ਐਨ.ਐਸ.ਐਸ.ਕੈਂਪ ਲਗਾਇਆ ਗਿਆ। ਕਾਲਜ ਦੇ ਵਲੰਟੀਅਰਜ਼ ਨੇ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਕੈਂਪ ਦੌਰਾਨ ਕਾਲਜ ਕੈਂਪਸ ਦੀ ਸਫ਼ਾਈ ਕਰਵਾਈ ਗਈ।ਵਲੰਟੀਅਰਜ਼ ਵੱਲੋਂ ਖੇਡ ਦੇ ਮੈਦਾਨ ਦੀ ਸਫ਼ਾਈ, ਕਮਰਿਆ ਦੀ ਸਫ਼ਾਈ, ਲੈਬਾਟਰੀ ਅਤੇ ਸੈਮੀਨਾਰ ਹਾਲ ਦੀ ਸਫ਼ਾਈ ਕੀਤੀ ਗਈ।
ਐਨ.ਐਸ.ਐਸ. ਵਲੰਟੀਅਰਜ਼ ਨੂੰ ਕਾਲਜ ਦੇ ਓ.ਐਸ.ਡੀ. ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਸਫ਼ਾਈ ਦਾ ਮਹੱਤਵ ਸਮਝਾਉਦੇ ਹੋਏ ਕਿਹਾ ਕਿ ਤੰਦਰੁਸਤ ਸਰੀਰ ਤਾਂ ਹੀ ਸੰਭਵ ਹੈ ਜੇ ਅਸੀਂ ਸਾਫ਼ ਸੁਥਰੇ ਮਾਹੌਲ ਵਿਚ ਰਹਾਂਗੇ। ਤਨ ਤੇ ਮਨ ਦੋਨਾਂ ਦੀ ਸਵੱਛਤਾ ਦਾ ਹੋਣਾ ਜ਼ਰੂਰੀ ਹੈ ਅਤੇ ਇਸ ਨਾਲ ਹੀ ਅਸੀਂ ਆਪਣੇ ਸਮਾਜ ਨੂੰ ਸੋਹਣਾ ਬਣਾ ਸਕਦੇ ਹਾਂ। ਵਿਦਿਆਰਥੀ ਸਫ਼ਾਈ ਦੇ ਅਸਲ ਰਾਜਦੂਤ ਹਨ ਅਤੇ ਦੂਜਿਆਂ ਨੂੰ ਆਪਣੇ ਘਰਾਂ, ਸਕੂਲਾਂ, ਕਾਲਜਾਂ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕਰਦੇ ਹਨ। ਸਰੀਰਕ ਤੰਦਰੁਸਤੀ ਅਤੇ ਸਿਹਤਮੰਦ ਵਾਤਾਵਰਣ ਲਈ ਸਭ ਤੋਂ ਮਹੱਤਵਪੂਰਨ ਹੈ। ਇਹ ਸਿਰਫ਼ ਇਕ ਵਿਅਕਤੀ ਦੀ ਜਿੰਮ੍ਹੇਵਾਰੀ ਨਹੀਂ ਹੈ ਸਗੋਂ ਹਰ ਦੇਸ਼ ਵਾਸੀ ਦਾ ਫਰਜ਼ ਹੈ।
ਇਸ ਮੌਕੇ ਵਲੰਟੀਅਰਜ਼ ਵੱਲੋਂ ਕਾਲਜ ਵਿਚ ਫੁੱਲਾਂ ਦੇ ਬੂਟੇ ਲਗਾ ਕੇ ਵਾਤਾਵਰਣ ਨੂੰ ਹੋਰ ਵੀ ਸ਼ੁੱਧ ਬਣਾਇਆ ਗਿਆ। ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਅਤੇ ਚੁਗਿਰਦੇ ਦੀ ਸਾਫ਼ ਸਫ਼ਾਈ ਤੇ ਸੁੰਦਰਤਾ ਲਈ ਸਾਨੂੰ ਹਰ ਇਕ ਨਾਗਰਿਕ ਨੂੰ ਹੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਤੇ ਕਾਲਜ ਦਾ ਸਮੂੰਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ ।
