ਫਿਲੌਰ,13 ਮਾਰਚ 2025 – ਫਿਲੌਰ ਪੁਲਿਸ ਵੱਲੋ 2 ਮਹਿਲਾਂ ਸਮੇਤ 8 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬ੍ਰਾਮਦ ਕਰਨ ਦਾ ਸਮਾਚਾਰ।
ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਏ ਸਪੈਸ਼ਲ ਆਪ੍ਰੇਸ਼ਨ ਦੌਰਾਨ ਰਵੀ ਕੁਮਾਰ ਉਰਫ ਮੋਨੂੰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮੁਹੱਲਾ ਮਿੱਠਾ ਖੂਹ, ਸਿੰਮੀ ਪੁੱਤਰੀ ਭੁਪਿੰਦਰ ਲਾਲ ਵਾਸੀ ਮੁਹੱਲਾ ਸੰਤੋਖਪੁਰਾ ਅਕਲਪੁਰ ਰੋਡ ਸਾਰੇ ਵਾਸੀ ਫਿਲੌਰ, ਮੁਨੀਸ਼ਾ ਪੁੱਤਰੀ ਸਤਪਾਲ ਵਾਸੀ ਨੰਗਲ ਥਾਣਾ ਫਿਲੌਰ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 10 ਗ੍ਰਾਮ ਹੈਰੋਇਨ ਅਤੇ 100 ਨਸ਼ੀਲੀਆ ਗੋਲੀਆ ਮਾਰਕਾ Etizolam IP 0.5mg ਬਰਾਮਦ ਕਰਕੇ ਮੁਕੱਦਮਾ ਨੰਬਰ 57 ਜੁਰਮ 21/22-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ, ਇਸੇ ਤਰ੍ਹਾ ਇਕ ਹੋਰ ਮਾਮਲੇ ‘ਚ ਰਾਕੇਸ਼ ਕੁਮਾਰ ਪੁੱਤਰ ਹੁਸਨ ਲਾਲ ਵਾਸੀ ਮੁਹੱਲਾ ਰਵੀਦਾਸਪੁਰਾ, ਨੂਰਮਹਿਲ ਰੋਡ ਫਿਲੌਰ, ਮੁਕੇਸ਼ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਮੁਹੱਲਾ ਰਵੀਦਾਸਪੁਰਾ, ਨੂਰਮਹਿਲ ਰੋਡ ਫਿਲੌਰ ਅਤੇ ਰਮਨ ਕੁਮਾਰ ਪੁੱਤਰ ਜੀਤ ਰਾਮ ਵਾਸੀ ਰਾਮਗੜ੍ਹ ਥਾਣਾ ਫਿਲੌਰ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 100 ਨਸ਼ੀਲੀਆ ਗੋਲੀਆ ਮਾਰਕਾ Etizolam IP 0.5mg ਬਰਾਮਦ ਕਰਕੇ ਮੁਕੱਦਮਾ ਨੰਬਰ 58 ਜੁਰਮ 22-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਅਤੇ ਮੌਂਟੀ ਪੁੱਤਰ ਰਾਮ ਲੁਭਾਇਆ ਵਾਸੀ ਰਾਮਗੜ ਥਾਣਾ ਫਿਲੌਰ ਜਿਲ੍ਹਾ ਜਲੰਧਰ, ਸੰਦੀਪ ਕੁਮਾਰ ਉਰਫ ਸੀਪੂ ਪੁੱਤਰ ਸੰਜੀਵ ਕੁਮਾਰ ਵਾਸੀ ਰਵੀਦਾਸਪੁਰਾ ਥਾਣਾ ਫਿਲੌਰ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 100 ਨਸ਼ੀਲੀਆ ਗੋਲੀਆ ਮਾਰਕਾ Etizolam IP 0.5mg ਬਰਾਮਦ ਕਰਕੇ ਮੁਕੱਦਮਾ ਨੰਬਰ 59 ਜੁਰਮ 22-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਦਰਜ ਰਜਿਸ਼ਟਰ ਕੀਤਾ ਗਿਆ ਹੈ। ਜ
ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ਾ ਤਸਕਰ ਪਿਛਲੇ ਕਾਫੀ ਸਮੇਂ ਤੋਂ ਲੁਕ ਛਿਪ ਕੇ ਆਸ ਪਾਸ ਦੇ ਇਲਾਕ ਚੋਂ ਨਸ਼ਾ ਲਿਆ ਕੇ ਫਿਲੌਰ ਇਲਾਕੇ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਸਪਲਾਈ ਕਰ ਰਹੇ ਸਨ। ਇਹਨਾਂ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
