ਬਿਲਗਾ, 27 ਫਰਵਰੀ 2025- ਬਿਲਗਾ ਪੁਲਿਸ ਨੇ 198 ਨਸ਼ੀਲੀਆਂ ਗੋਲੀਆਂ ਸਮੇਤ ਦੋ ਫੜੇ।
ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਇੰਸਪੈਕਟਰ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਦੀ ਨਿਗਰਾਨੀ ਹੇਠ ਐਸ.ਆਈ. ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਦੌਰਾਨੇ ਗਸ਼ਤ ਦੇ ਸਬੰਧ ਵਿੱਚ ਥਾਣਾ ਬਿਲਗਾ ਤੋ ਪਿੰਡ ਖੋਖੇਵਾਲ, ਸੰਗੋਵਾਲ ਹੁੰਦੇ ਹੋਏ ਮੇਨ ਸੜਕ ਰਾਹੀ ਪਿੰਡ ਤਲਵਣ ਨੂੰ ਜਾ ਰਹੇ ਸੀ ਤਾਂ ਜਦੋ ਪੁਲਿਸ ਪਾਰਟੀ ਬੱਸ ਅੱਡਾ ਸੰਗੋਵਾਲ ਪੁੱਜੀ ਤਾਂ ਬੱਸ ਅੱਡਾ ਸੰਗੋਵਾਲ ਉਡੀਕ ਘਰ ਵਿੱਚ ਬੈਠੇ ਪਹਿਲੇ ਵਿਅਕਤੀ ਮਨਜੀਤ ਸਿੰਘ ਉਰਫ ਰਿੰਕੂ ਪੁੱਤਰ ਸਤਪਾਲ ਸਿੰਘ ਵਾਸੀ ਮੁਹੱਲਾ ਬੀਬੀ ਦੀਪ ਕੌਰ ਤਲਵਣ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਇਸ ਪਾਸੋਂ ਖੁੱਲੀਆ ਨਸ਼ੀਲੀਆਂ ਗੋਲੀਆਂ 102 ਅਤੇ ਦੂਜੇ ਵਿਅਕਤੀ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਗੁਰਦਾਸ ਸਿੰਘ ਵਾਸੀ ਪਿੰਡ ਸੰਗੋਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਇਸ ਪਾਸੋ ਖੁੱਲੀਆ ਨਸ਼ੀਲੀਆ ਗੋਲੀਆਂ 96 ਬ੍ਰਾਮਦ ਕਰਕੇ ਮੁਕੱਦਮਾ ਨੰਬਰ 09 ਮਿਤੀ 26-02-2025 ਅ/ਧ 22-61-85 NDPS Act ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਉਕਤਾਨ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ । ਦੋਸ਼ੀਆਨ ਮਨਜੀਤ ਸਿੰਘ ਉਰਫ ਰਿੰਕਾ ਦੇ ਖਿਲਾਫ ਪਹਿਲਾ ਵੀ ਨਸ਼ਾ ਵੇਚਣ ਸਬੰਧੀ ਕੁੱਲ 04 ਅਤੇ ਦੋਸ਼ੀ ਰਣਜੀਤ ਸਿੰਘ ਉਰਫ ਰਾਣਾ ਦੇ ਖਿਲਾਫ ਪਹਿਲਾ ਵੀ ਨਸ਼ਾ ਵੇਚਣ ਸਬੰਧੀ ਕੁੱਲ 05 ਮੁੱਕਦਮੇ ਦਰਜ ਰਜਿਸਟਰ ਹੋਏ ਹਨ।
