ਬੀਬੀ ਮਾਨ ਨੇ ਮਹਿਲਾ ਵਜੋਂ ਬੀਬੀ ਸੰਘੇੜਾ ਨੂੰ ਚੇਅਰਮੈਨ ਬਣਾ ਕੇ ਔਰਤਾਂ ਦਾ ਮਾਣ ਵਧਾਇਆ
ਮਾਰਕੀਟ ਕਮੇਟੀ ਬਿਲਗਾ ਦੇ ਨਵੇਂ ਬਣੇ ਚੇਅਰਮੈਨ ਬੀਬੀ ਗੁਰਮੀਤ ਕੌਰ ਸੰਘੇੜਾ ਦੇ ਘਰ ਅੱਜ ਸਵੇਰ ਤੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਬੀਬੀ ਸੰਘੇੜਾ ਨੂੰ ਹੀ ਕਿਓ ਇਸ ਅਹੁਦ ਲਈ ਕਿਓ ਚੁਣਿਆ ਗਿਆ ਹੈ ਉਸ ਦੀ ਵਜਾ ਇਹ ਹੈ ਕਿ ਗੁਰਮੀਤ ਕੌਰ ਦਾ ਪਰਿਵਾਰ ਜਿਸ ਦਾ ਸਿਆਸਤ ਨਾਲ ਕੋਈ ਵਾਹਬਾਸਤਾ ਨਹੀ ਰਿਹਾ ਸਗੋਂ 2013 ਵਿੱਚ ਜਦੋਂ ਇਹ ਆਮ ਆਦਮੀ ਪਾਰਟੀ ਪੰਜਾਬ ਅੰਦਰ ਹੋਂਦ ਵਿੱਚ ਆਈ ਉਸ ਸਮੇਂ ਤੋਂ ਗੁਰਮੀਤ ਕੌਰ ਅਤੇ ਉਹਨਾਂ ਦਾ ਸਪੁੱਤਰ ਭੁਪਿੰਦਰ ਸਿੰਘ ਸੰਘੇੜਾ ਕੰਮ ਕਰ ਰਹੇ ਹਨ।
ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਜਦੋਂ ਤੋਂ ਹਲਕਾ ਨਕੋਦਰ ਅੰਦਰ “ਆਪ” ਵਿੱਚ ਸਰਗਰਮੀ ਸ਼ੁਰੂ ਕੀਤੀ ਉਸ ਸਮੇਂ ਤੋਂ ਭੁਪਿੰਦਰ ਸਿੰਘ ਸੰਘੇੜਾ ਉਹਨਾਂ ਦੇ ਨਾਲ ਚਲੇ ਆ ਰਹੇ ਹਨ। ਗੁਰਮੀਤ ਕੌਰ ਨੇ ਨਗਰ ਪੰਚਾਇਤ ਬਿਲਗਾ ਵਿੱਚ “ਆਪ” ਦੀ ਤਰਫੋਂ ਐਮ ਸੀ ਵਜੋਂ ਲੋਕ ਸੇਵਾ ਕਰ ਚੁੱਕੀ ਹੈ। ਹੁਣ ਤੱਕ ਇਸ ਪਰਿਵਾਰ ਵੱਲੋ ਸਰਕਾਰ ਦੌਰਾਨ ਵਰਕਰ ਦੇ ਤੌਰ ਤੇ ਕੰਮ ਕਰਨ ਵਿੱਚ ਵਿਸ਼ਵਾਸ਼ ਰੱਖਣ ਦੀ ਭਾਵਨਾ ਦੀ ਕਦਰ ਕਰਦਿਆਂ ਬੀਬੀ ਇੰਦਰਜੀਤ ਕੌਰ ਮਾਨ ਨੇ ਇਹਨਾਂ ਨੂੰ ਇਹ ਜਿੰਮੇਵਾਰੀ ਸੌਂਪੀ ਹੈ। ਬੀਬੀ ਗੁਰਮੀਤ ਕੌਰ ਸੰਘੇੜਾ ਨੂੰ ਬੀਬੀ ਮਾਨ ਨੇ ਚੇਅਰਮੈਨ ਬਣਾ ਕੇ ਪੰਜਾਬ ਅੰਦਰ ਔਰਤਾਂ ਦਾ ਮਾਣ ਵਧਾਇਆ ਹੈ।
ਭਾਵੇਂ ਕਿ ਇਸ ਅਹੁਦੇ ਲਈ ਇਸ ਇਲਾਕੇ ਵਿੱਚ ਇੱਕ ਅਨਾਰ 100 ਬਿਮਾਰ ਵਾਲੀ ਸਥਿਤੀ ਬਣੀ ਹੋਈ ਸੀ ਜਦੋਂ ਕਿ ਫਿਲੌਰ ਹਲਕੇ ਵਿੱਚ ਅਹੁਦੇ ਪਹਿਲਾਂ ਹੀ ਦਿੱਤੇ ਜਾ ਚੁੱਕੇ ਨੇ ਇਸ ਹਲਕੇ ਦੇ ਵਿੱਚ ਇਹ ਅਹੁਦੇ ਲੇਟ ਐਲਾਨਣ ਦੀ ਵਜਹਾ ਕੁਝ ਵੀ ਹੋ ਸਕਦੀ ਹੈ। ਰਵਾਇਤੀ ਪਾਰਟੀਆਂ ‘ਚ ਇਹ ਚਰਚਾ ਬਣੀ ਹੋਈ ਹੈ ਕਿ ਆਮ ਆਦਮੀ ਪਾਰਟੀ ਨੇ ਸਧਾਰਨ ਪਰਿਵਾਰਾਂ ਦੇ ਇਹਨਾਂ ਵਿਅਕਤੀਆਂ ਨੂੰ ਇਹ ਅਹੁਦੇ ਦਿੱਤੇ ਹਨ।
 
                        