Breaking
Fri. Oct 31st, 2025

ਫਿਲੌਰ ‘ਚ ਜਨਤਕ ਜਥੇਬੰਦੀਆਂ ਵੱਲੋਂ ਭ੍ਰਿਸ਼ਟ ਤਹਿਸੀਲਦਾਰ ਦੀ ਅਰਥੀ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਅਗਰ ਪ੍ਰਸ਼ਾਸ਼ਨ ਨੇ ਮਸਲੇ ਦਾ ਸਕਾਰਾਤਮਕ ਹੱਲ ਨਾ ਕੀਤਾ ਤਾਂ ਕਰਾਂਗੇ ਤਹਿਸੀਲ ਪੱਧਰੀ ਭਰਿਸ਼ਟਾਚਾਰ ਵਿਰੋਧੀ ਰੈਲੀ:- ਜਰਨੈਲ ਫਿਲੌਰ

ਝੂਠੇ ਪਰਚੇ ਰੱਦ ਕਰਾਉਣ ਤੇ ਤਹਿਸੀਲਦਾਰ ਨੂੰ ਚਲਦਾ ਕਰਨ ਤੱਕ ਅੰਦੋਨਕਾਰ ਜਾਰੀ ਰਹੇਗਾ:- ਗੁਰਨਾਮ ਤੱਗੜ , ਐਡਵੋਕੇਟ ਸੰਜੀਵ ਭੌਰਾ

ਫਿਲੌਰ 24 ਫਰਵਰੀ 2025 :- ਤਹਿਸੀਲ ਕੰਪਲੈਕਸ ਫਿਲੌਰ ਤੇ ਸਬ ਤਹਿਸੀਲ ਕੇਂਦਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰ ਵਿਰੁੱਧ ਅਵਾਜ਼ ਉਠਾਉਣ ਵਾਲਿਆਂ ਤੇ ਦਰਜ਼ ਝੂਠੇ ਪੁਲਿਸ ਕੇਸਾਂ ਵਿਰੁੱਧ ਜਨਤਕ ਜਥੇਬੰਦੀਆਂ ਵਲੋਂ ਸੰਘਰਸ਼ ਦੇ ਪਹਿਲੇ ਪੜਾਅ ਤਹਿਤ ਭ੍ਰਿਸ਼ਟਾਚਾਰੀ ਤਹਿਸੀਲਦਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਅੱਜ ਲੋਕ ਇਨਸਾਫ਼ ਮੰਚ ਅਤੇ ਜਨਤਕ ਜਥੇਬੰਦੀਆਂ ਵੱਲੋਂ ਤਹਿਸੀਲ ਫਿਲੌਰ ਦੇ ਭ੍ਰਿਸ਼ਟ ਤਹਿਸੀਲਦਾਰ ਤੇ ਅਧਿਕਾਰੀਆਂ ਵਿਰੁੱਧ ਵਿਸ਼ਾਲ ਧਰਨਾ ਪ੍ਰਦਰਸ਼ਨ ਤੇ ਰੋਸ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਜਰਨੈਲ ਫਿਲੌਰ, ਐਡਵੋਕੇਟ ਸੰਜੀਵ ਭੌਰਾ, ਗੁਰਨਾਮ ਸਿੰਘ ਤੱਗੜ, ਪ੍ਰਸ਼ੋਤਮ ਫਿਲੌਰ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਇੱਕ ਬ੍ਰਾਂਡ ਬਣ ਗਿਆ ਹੈ ਤੇ ਰਿਸ਼ਵਤ ਵਿਰੁੱਧ ਅਵਾਜ਼ ਉਠਾਉਣ ਵਾਲਿਆਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਝੂਠੇ ਪਰਚੇ ਤਰੁੰਤ ਰੱਦ ਕਰਕੇ ਇਨਸਾਫ਼ ਦਿੱਤਾ ਜਾਵੇ ਤੇ ਭ੍ਰਿਸ਼ਟ ਤਹਿਸੀਲਦਾਰ ਫਿਲੌਰ ਨੂੰ ਇਥੋਂ ਚਲਦਾ ਕੀਤਾ ਜਾਵੇ।

ਆਗੂਆਂ ਨੇ ਕਿਹਾ ਕਿ ਉਹ ਜਲਦ ਹੀ ਭਰਿਸ਼ਟ ਤਹਿਸੀਲਦਾਰ ਤੇ ਹੋਰ ਅਧਿਕਾਰੀਆਂ ਦੀਆਂ ਕਰਤੂਤਾਂ ਨੂੰ ਸਬੂਤਾਂ ਸਹਿਤ ਜਨਤਕ ਕਰਨਗੇ। ਇਸ ਸਮੇਂ ਆਗੂਆ ਨੇ ਕਿਹਾ ਕਿ ਜਨਤਕ ਜਥੇਬੰਦੀਆਂ ਵਲੋਂ ਸੰਘਰਸ ਦੇ ਅਗਲੇ ਪੜਾਅ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡ ਪਿੰਡ ਜਨਤਕ ਮੁਹਿੰਮ ਚਲਾਈ ਜਾਵੇਗੀ ਅਤੇ ਮਾਰਚ ਦੇ ਚੌਥੇ ਹਫ਼ਤੇ ਭ੍ਰਿਸ਼ਟਾਚਾਰ ਵਿਰੋਧੀ ਤਹਿਸੀਲ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਮੌਕੇ ਜਨਤਕ ਜਥੇਬੰਦੀਆਂ ਵਿੱਚ ਕਿਸਾਨ, ਮਜਦੂਰ, ਨੌਜਵਾਨ ਸਭਾਵਾਂ, ਅੰਬੇਡਕਰੀ ਸਭਾਵਾਂ ਤੇ ਇਲਾਕੇ ਦੀਆਂ ਪੰਚਾਇਤਾ ਦੇ ਨੁਮਾਇੰਦੇ ਸ਼ਾਮਲ ਸਨ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ – ਜਰਨੈਲ ਫਿਲ਼ੌਰ , ਮਾਸਟਰ ਹੰਸ ਰਾਜ, ਹਨੀ ਸੰਤੋਖਪੁਰਾ , ਡਾਕਟਰ ਅਸ਼ੋਕ ਕੁਮਾਰ , ਡਾਕਟਰ ਸੰਦੀਪ ਸੰਤੋਖਪੁਰਾ, ਦੀਪਕ ਕੁਮਾਰ, ਸ਼ਿਵ ਕਲਸੀ ਨਗਰ, ਨਿੱਕਾ ਸੰਧੂ, ਨਿਤਿਨ ਕੁਮਾਰ, ਰਿੰਪੀ ਕੁਮਾਰਧੰਮਾ ਫੈਡਰੇਸ਼ਨ ਆਫ ਇੰਡੀਆ – ਐਡਵੋਕੇਟ ਸੰਜੀਵ ਭੌਰਾ , ਐਡਵੋਕੇਟ ਨਰਿੰਦਰ ਬੇਗਮਪੁਰ, ਜਮਹੂਰੀ ਕਿਸਾਨ ਸਭਾ – ਕੁਲਜੀਤ ਸਿੰਘ , ਤਰਜਿੰਦਰ ਧਾਲੀਵਾਲ , ਕੁਲਦੀਪ ਫਿਲ਼ੌਰ ,ਕਿਰਤੀ ਕਿਸਾਨ ਯੂਨੀਅਨ – ਤਰਸੇਮ ਸਿੰਘ ( ਬਲਾਕ ਪ੍ਰਧਾਨ ਫਿਲੌਰ ) ਗੁਰਨਾਮ ਤੱਗੜ ( ਬਲਾਕ ਸਕੱਤਰ ਨੂਰਮਹਿਲ ) ਬਲਦੇਵ ਸੇਲਕੀਆਣਾ (ਕਿਰਤੀ ਕਿਸਾਨ ਯੂਨੀਅਨ ), ਭੀਮ ਆਰਮੀ ਪੰਜਾਬ – ਰਾਹੁਲ ਕੋਰੀ, ਅੰਬੇਡਕਰ ਸ਼ਕਤੀ ਦਲ ਦੇ ਗੋਲਡੀ ਨਾਹਰ , ਯੂਥ ਆਗੂ ਸੁਖਵਿੰਦਰ ਲਾਡੀ, ਟਰੱਕ ਯੂਨੀਅਨ ਦੇ ਸਤਿੰਦਰ ਧੰਜੂ, ਸਰਪੰਚ ਜਗਤਪੁਰ ਪੰਜਢੇਰਾ ਅਮਰਜੀਤ ਕੁਮਾਰ ਗਗਨ , ਸਮੂਹ ਗ੍ਰਾਮ ਪੰਚਾਇਤ ਬ੍ਰਹਮਪੁਰੀ ਸਰਪੰਚ ਹਿਨਾ, ਗਗਨ ਕੁਮਾਰ, ਦੇਵ ਰਾਜ ਕਲੇਰ, ਆਸ਼ਾ ਰਾਣੀ ਪੰਚ, ਲਖਵੀਰ ਪੰਚ, ਗੇਜੂ ਪੰਚ , ਸਮੂਹ ਪਿੰਡ ਗੰਨਾਪਿੰਡ ਨਿਵਾਸੀ, ਸੁਨੀਲ ਗੰਨਾਪਿੰਡ, ਸੰਦੀਪ ਕੁਮਾਰ, ਧਰਮਿੰਦਰ ਕੁਮਾਰ ਪੰਜਾਬ ਸੂਬਾਰਡੀਨੇਟ ਸਰਵਿਸਜ ਦੇ ਸਾਥੀ, ਕਰਮਜੀਤ ਕੁਮਾਰ, ਗਗਨ, ਹੀਬਾ, ਬਲਵਿੰਦਰ ਕੁਮਾਰ, ਸ਼ਾਂਮ ਲਾਲ , ਪ੍ਰਭਾਕਰ ਹਿਬਾ, ਬਲਜੀਤ ਕੁਮਾਰ, ਸੁਰਿੰਦਰ ਮਾਹਲਾਂ, ਪ੍ਰਸ਼ੋਤਮ ਨਗਰ, ਰਾਜਿੰਦਰ ਕੁਮਾਰ, ਰਾਜੂ ਬ੍ਰਹਮਪੁਰੀ, ਪਾਇਲ ਹੀਬਾ, ਪੁਸ਼ਪਾ ਦੇਵੀ, ਚੰਦਰ ਰੇਖਾ, ਪਰਮਜੀਤ ਕੌਰ, ਰੋਜ਼ੀ, ਰੋਮੀ, ਪੂਸ਼ਾ, ਜਯੋਤੀ, ਬਬੀਤਾ, ਸ਼ਕੁੰਤਲਾ, ਆਸ਼ਾ ਰਾਣੀ, ਤੋਸ਼ੀ, ਭੋਲੀ, ਮਹਿੰਦਰੋ, ਰਾਣੀ, ਬਿੱਲੀ, ਰਾਧਾ, ਅਮਰਜੀਤ ਕੌਰ, ਬਖਸ਼ੋ, ਸੁਖਪਾਲ ਸੁੱਖਾ ਸਰਪੰਚ ਗੰਨਾ ਪਿੰਡ, ਧਰਮਿੰਦਰ ਕੁਮਾਰ ਮੈਂਬਰ ਪੰਚਾਇਤ, ਤੋਫ਼ਾ ਮੈਂਬਰ ਪੰਚਾਇਤ, ਰਣਜੀਤ ਕੁਮਾਰ ਨੰਬਰਦਾਰ ਗੰਨਾ ਪਿੰਡ, ਬਲਵਿੰਦਰ ਕੁਮਾਰ, ਸ਼ਮੀ ਕੁਮਾਰ, ਸੁੱਖਾ ਹੀਬਾ, ਗਗਨ ਹੀਬਾ, ਪ੍ਰਭਾਕਰ ਹੀਬਾ, ਡਾਇਮੰਡ, ਲਖਵਿੰਦਰ ਕੁਮਾਰ, ਲੱਭਾ ਰਾਮ, ਰਾਜੀਵ ਕੁਮਾਰ, ਕਮਲ ਰਾਜ, ਸੱਭਾ, ਸ਼ਾਮ ਲਾਲ, ਸੁਰਜੀਤ ਕੁਮਾਰ, ਕਰਮਜੀਤ ਕੁਮਾਰ, ਗੋਪੀ, ਕਿਰਨ ਕੁਮਾਰ, ਕੁਲਦੀਪ ਕੁਮਾਰ, ਘਾਰਾ ਰਾਮ, ਬੌਬੀ, ਬਬਲੂ, ਰਿੰਕੂ, ਸ਼ਿੰਦਾ, ਡਾਕਟਰ ਸ਼ਿੰਦਰਪਾਲ, ਵਿੱਕੀ, ਸੁਰਿੰਦਰ ਮਾਹਲਾ, ਰਾਮ ਸਰੂਪ, ਲਖਬੀਰ ਲਾਲ, ਮਨਜੀਤ ਕੁਮਾਰ, ਜਗਤਾਰ ਸਿੰਘ, ਸ਼ੈਲੀ, ਲਾਲਾ, ਅਜਮੇਰ ਕੁਮਾਰ, ਬੀਬੀ ਹੰਸ ਕੌਰ, ਕਮਲਜੀਤ ਕੌਰ , ਕਮਲਾ ਦੇਵੀ, ਮਮਤਾ ਆਦਿ ਸ਼ਾਮਿਲ ਸਨ।

Related Post

Leave a Reply

Your email address will not be published. Required fields are marked *