Breaking
Thu. Oct 30th, 2025

ਅਕਾਲ ਤਖ਼ਤ ਦਾ ਆਦੇਸ਼ ਨਾ ਮੰਨਣ ਵਾਲਿਆ ਖਿਲ਼ਾਫ ਕਾਰਵਾਈ ਹੋਵੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਅਤੇ ਹੋਰ ਮੈਂਬਰਾਂ ਵੱਲੋਂ ਅੱਜ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਨਾਮ ਯਾਦ ਪੱਤਰ ਦੇ ਕੇ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਤੋਂ ਜਾਰੀ ਆਦੇਸ਼ਾਂ ਦਾ ਪਾਲਣ ਕਰਨ ਤੋ ਭਗੋੜੇ ਹੋਏ ਸੁਖਬੀਰ ਬਾਦਲ ਵਿਰੁੱਧ ਪੰਥਕ ਰਿਵਾਇਤਾਂ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਯਾਦ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਸਰਦਾਰ ਪੁੜੈਣ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਧਿਰ ਦੋ ਦਸੰਬਰ ਵਾਲੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਇਨ ਬਿਨ ਲਾਗੂ ਕਰਨ ਤੋਂ ਭਗੌੜੀ ਹੋ ਚੁੱਕੀ ਹੈ ਤੇ ਇਹ ਇਤਿਹਾਸਿਕ ਤੌਰ ਤੇ ਬਹੁਤ ਵੱਡਾ ਗੁਨਾਹ ਹੈ ਉਹਨਾਂ ਕਿਹਾ ਕਿ ਅਕਾਲ ਤਖਤ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਵਾਸਤੇ ਬਹੁਤ ਜਰੂਰੀ ਹੈ ਤੇ ਹੁਕਮ ਅਦੂਲੀ ਕਰਕੇ ਭਗੋੜੇ ਹੋਣ ਵਾਲੇ ਇਹਨਾਂ ਸਿੱਖਾਂ ਖਿਲਾਫ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਰੰਗੋਲਾ ਬੀਬੀ ਕਿਰਨਜੋਤ ਕੌਰ, ਤੇਜਾ ਸਿੰਘ ਕਮਾਲਪੁਰ ਤੇ ਪਰਮਜੀਤ ਸਿੰਘ ਰਾਏਪੁਰ, ਰਾਮਪਾਲ ਸਿੰਘ ਵਹਿਣੀ ਆਦਿ ਸ਼੍ਰੋਮਣੀ ਕਮੇਟੀ ਮੈਂਬਰ ਤੇ ਹੋਰ ਵੀ ਆਗੂ ਇਸ ਮੌਕੇ ਤੇ ਮੌਜੂਦ ਸੀ।

Related Post

Leave a Reply

Your email address will not be published. Required fields are marked *