ਦਿਹਾਤੀ ਮਜਦੂਰ ਸਭਾ ਵਲੋਂ ਜ਼ਖਮੀ ਹੋਏ ਪਵਿੱਤਰ ਕੁਮਾਰ ਦੇ ਇਲਾਜ਼ ਕਰਾਉਣ ਤੇ ਮਕਾਨ ਦੇ ਮੁਅਵਜੇ ਦੀ ਮੰਗ।
ਦਿਹਾਤੀ ਮਜ਼ਦੂਰ ਸਭਾ ਵਲੋਂ ਸੋਮਵਾਰ ਨੂੰ ਪ੍ਰਸ਼ਾਸਨ ਨੂੰ ਮਿਲਣ ਦਾ ਫੈਂਸਲਾ- ਜਰਨੈਲ ਫਿਲੌਰ
ਫਿਲੌਰ, 1 ਸਤੰਬਰ 2024- ਪਿਛਲੇ ਦਿਨੀਂ ਭਾਰੀ ਮੀਂਹ ਫਿਲੌਰ ਦੇ ਮੁਹੱਲਾ ਸੰਤੋਖਪੁਰਾ ਦੇ ਗਰੀਬ ਪਰਿਵਾਰ ਲਈ ਆਫ਼ਤ ਬਣ ਕੇ ਆਇਆ। ਭਾਰੀ ਮੀਂਹ ਕਾਰਨ ਬੀਤੇ ਦਿਨੀਂ ਮਾਧੋ ਰਾਮ ਪੁੱਤਰ ਕਰਮਾ ਰਾਮ ਦੇ ਮਕਾਨ ਦੀ ਛੱਤ ਡਿੱਗ ਪਈ ਤੇ ਪਰਿਵਾਰ ਦਾ ਇੱਕ ਮੈਬਰ ਪਵਿੱਤਰ ਕੁਮਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਇਲਾਜ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ। ਪਰਿਵਾਰ ਦੀ ਸਾਰ ਲੈਣ ਆਏ ਦਿਹਾਤੀ ਮਜਦੂਰ ਸਭਾ ਦੇ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ ਅਤੇ ਹੋਰ ਆਗੂਆ ਮਾਸਟਰ ਹੰਸ ਰਾਜ, ਡਾਕਟਰ ਸੰਦੀਪ ਕੁਮਾਰ, ਤੇ ਕਰਨੈਲ ਸਿੰਘ ਸੰਤੋਖਪੁਰਾ ਨੇ ਮੰਗ ਕੀਤੀ ਕਿ ਗਰੀਬ ਪਰਿਵਾਰ ਨੂੰ ਮਕਾਨ ਲਈ ਮੁਆਵਜ਼ਾ ਦਿੱਤਾ ਜਾਵੇ ਤੇ ਜਖ਼ਮੀ ਦਾ ਇਲਾਜ਼ ਕਰਵਾਇਆ ਜਾਵੇ। ਇਸ ਮੌਕੇ ਕਾਮਰੇਡ ਜਰਨੈਲ ਫਿਲੌਰ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਹਾਲਤ ਗਰੀਬੀ ਕਾਰਨ ਬਹੁਤ ਖਰਾਬ ਹੈ, ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ, ਇੱਕ ਮੈਬਰ ਪਹਿਲਾਂ ਹੀ ਗੰਭੀਰ ਬਿਮਾਰੀ ਤੋਂ ਪੀੜਤ ਹੈ, ਦੂਸਰਾ ਜਖਮੀ ਹੋ ਗਿਆ। ਪਰਿਵਾਰ ਦਾ ਮੁੱਖੀ ਮੇਲਿਆ ਤੇ ਖਿਡੌਣੇ ਵੇਚ ਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦਾ ਹੈ। ਇਸ ਮੌਕੇ ਪਰਿਵਾਰ ਦੇ ਮੈਂਬਰ ਸੁਦਰਸ਼ਨ ਕੁਮਾਰ, ਪਵਿੱਤਰ ਕੁਮਾਰ, ਸਿਮਰਜੀਤ ਕੌਰ ਸੀਮਾ, ਖੁਸ਼ੀ ਤੋਂ ਇਲਾਵਾ ਸਰੋਜ ਰਾਣੀ, ਨਿੱਕਾ ਸੰਧੂ, ਮੱਖਣ ਰਾਮ, ਹਰੀ ਪਾਲ, ਦੇਵ ਰਾਮ, ਨਛੱਤਰ ਫੌਜੀ ਤੇ ਤੇਜੂ ਰਾਮ ਹਾਜ਼ਰ ਸਨ।
