ਇਤਿਹਾਸਕ ਕਸਬਾ ਬਿਲਗਾ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ, ਜਿੱਥੇ 78 ਤੋਂ ਵੱਧ ਅਜਾਦੀ ਘੁਲਾਟੀਆਂ ਹੋਣ ਦਾ ਮਾਣ ਪ੍ਰਾਪਤ ਹੈ। ਇਸ ਧਰਤੀ ਤੇ ਵਸੇ ਨਗਰ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹਮੇਸ਼ਾ ਰੜਕਦੀ ਹੈ ਪਰ ਇਸ ਸੋਚ ਦੀ ਅਣ ਹੋਂਦ ਹੋਣ ਕਰਕੇ ਸੰਭਵ ਨਹੀ ਹੋ ਸਕਿਆ।
ਬਿਲਗਾ ਇਨੋਵੇਟਿਵ ਕਮੇਟੀ ਨੇ ਉਮੀਦ ਜਗਾਈ ਹੈ। ਜਿਸ ਦੀ ਦੂਸਰੀ ਮੀਟਿੰਗ ਨੇ ਕਈ ਪ੍ਰੋਗਰਾਮ ਉਲੀਕੇ ਨੇ। ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਇਹ ਕਮੇਟੀ ਬਣਾਈ ਹੈ। ਜਿਸ ਵਿੱਚ 20 ਤੋਂ ਵੱਧ ਮੈਂਬਰ ਹਨ ਜਿਹਨਾਂ ਦੀ ਗਿਣਤੀ ਵੱਧ ਰਹੀ ਹੈ।ਜਿਸ ਨੇ ਕਸਬੇ ਦੇ ਮੋਹਤਬਰ ਲੋਕ ਮਨਾਂ ਵਿੱਚ ਅਲਖ ਜਗਾਈ ਹੈ। ਆਓ ਬਿਲਗਾ ਨੂੰ ਬਿਹਤਰ ਬਣਾਉਣ ਵਾਸਤੇ ਸਿਰ ਜੋੜ ਕੇ ਕੰਮ ਕਰੀਏ। ਇਸ ਸੁਨੇਹੇ ਤੇ ਜੁੜੇ ਮੋਹਤਬਰ ਆਪਣੀ ਬੁੱਧੀ ਮੁਤਾਬਿਕ ਦਿੱਤੇ ਵਿਚਾਰਾਂ ਨੂੰ ਲੈ ਕੇ ਕੰਮ ਸ਼ੁਰੂ ਹੋ ਗਏ ਹਨ ਜਿਹਨਾਂ ਦੀ ਰਫ਼ਤਾਰ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆਉਣ ਲੱਗ ਪਵੇਗੀ।
ਸਰਮਾਏਦਾਰੀ ਲਈ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਬਪਾਰਟੀ ਏਜੰਡਾ ਵਿਧਾਇਕਾ ਵੱਲੋਂ ਅਪਣਾਇਆ ਗਿਆ ਹੈ। ਜਦੋਂ ਕਿ ਆਮ ਆਦਮੀ ਪਾਰਟੀ ਨੇ ਯੂਨਿਟ ਪ੍ਰਧਾਨ ਸਮੇਤ ਬਹੁਤੇ ਆਹੁਦੇਦਾਰ ਉਹਨਾਂ ਨੂੰ ਬਣਾਇਆ ਗਿਆ ਜਿਹਨਾਂ ਨੂੰ ਰਵਾਇਤੀ ਪਾਰਟੀਆਂ ਨਹੀ ਚਾਹੁੰਦੀਆਂ ਸਨ। ਇਸ ਸਭ ਕੁਝ ਨੂੰ ਦੇਖ ਕੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ “ਆਪ” ਨੇ ਬਿਲਗਾ ‘ਚ ਬਦਲਾਅ ਲਿਆਂਦਾ ਹੈ ਜਿਸ ਨੂੰ ਅਹਜ਼ਮ ਕਰਨਾ ਬੜਾ ਮੁਸ਼ਕਲ ਜਾਪ ਰਿਹਾ ਹੈ।
ਵਿਧਾਇਕਾ ਵੱਲੋਂ ਕੋਆਪ੍ਰੇਟਿਵ ਸੁਸਾਇਟੀ ਬਿਲਗਾ ਦੀ ਬਣਾਈ ਕਮੇਟੀ ਵਿੱਚ ਬਹੁਪਾਰਟੀ ਮੈਂਬਰਾਂ ਵੱਲੋਂ ਸ਼ੁਰੂ ਕੀਤਾ ਕੰਮ ਦਰਸਾਉਂਦਾ ਹੈ ਕਿ ਇਸ ਅਦਾਰੇ ਦੇ ਕੰਮ ਵਿਚ ਆਈ ਖੜੋਤਾ ਨੂੰ ਦੂਰ ਕਰਨ ਲਈ ਯਤਨ ਸ਼ੁਰੂ ਹੋ ਗਏ ਹਨ।
ਨਗਰ ਪੰਚਾਇਤ ਬਿਲਗਾ ਦੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਵੇ ਇੰਦਰਜੀਤ ਕੌਰ ਮਾਨ ਨੇ ਇਨੋਵੇਟਿਵ ਕਮੇਟੀ ਦੀ ਮੀਟਿੰਗ ਵਿੱਚ ਮੁੱਦਾ ਰੱਖਿਆ ਹੈ ਜਿਸ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਨਗਰ ਵਿੱਚ ਪਾਰਟੀਆਂ ਅੰਦਰ ਚਰਚਾ ਸ਼ੁਰੂ ਹੋ ਚੁੱਕੀ ਹੈ। ਬਿਲਗਾ ਦੀ ਤਰੱਕੀ ਵਾਸਤੇ ਸਮੇਂ ਦੇ ਹਾਣੀ ਲੋਕ ਮੈਂਬਰ ਬਣਨ ਫਿਰ ਹੀ ਸਭ ਕੁਝ ਸੰਭਵ ਹੈ। ਘੱਟ ਪੜੇ, ਅਫਸਰਸ਼ਾਹੀ ਅੱਗੇ ਬੋਨੇ ਲੋਕ ਕਸਬੇ ਦਾ ਕੁਝ ਨਹੀ ਸਵਾਰ ਸਕਦੇ। ਸਮੇਂ ਦੀ ਮੰਗ ਹੈ ਕਿ ਕਸਬੇ ਵਿੱਚ ਸ਼ਹਿਰ ਪੱਧਰ ਦੀਆਂ ਸਹੂਲਤਾਂ ਹੋਰ ਮਿਲਣ।
