ਚੰਡੀਗੜ੍ਹ, 19 ਦਸੰਬਰ 2023- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਗਈ। ਦੱਸਿਆ ਗਿਆ ਕਿ 28 ਦਸੰਬਰ ਨੂੰ ਪਾਣੀਆਂ ਨੂੰ ਲੈ ਕੇ ਹੋਣ ਵਾਲੀ ਮੀਟਿੰਗ ਵਿੱਚ ਮੁੱਖ ਮੰਤਰੀ ਇਹ ਸਟੈਂਡ ਲੈਣਗੇ ਕਿ ਸਾਡੇ ਕੋਲ ਵਾਧੂ ਪਾਣੀ ਨਹੀ ਹੈ। ਉਹਨਾਂ ਕਿਹਾ ਕਿ ਅਸੀਂ ਕੋਈ ਨਹਿਰ ਨਹੀ ਬਣਾਉਣੀ, ਅਸੀ ਪਾਣੀਆਂ ਦੀ ਰਾਖੀ ਕਰਾਂਗੇ। ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ। ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਕਿ ਪਾਣੀ ਬਚਾਉਣ ਵਾਸਤੇ ਅਗਰ ਸਾਡੀ ਸਰਕਾਰ ਨੂੰ ਲੋੜ ਹੈ ਤਾਂ ਅਸੀ ਸਰਕਾਰ ਦੇ ਨਾਲ ਹਾਂ।
ਦੂਸਰਾ ਮਸਲਾ ਕਿ ਕਿਸਾਨਾਂ ਦੀਆਂ ਜਮੀਨਾਂ ਦੀਆਂ ਤਕਸੀਮ ਦੇ ਕੇਸ ਨਾਲ ਸਬੰਧਿਤ ਡੀ ਆਰ ਓ, ਤਹਿਸੀਲਦਾਰਾਂ ਕੋਲ ਪਏ ਆ ਸਰਕਾਰ ਨੇ ਫੈਸਲਾ ਕੀਤਾ ਕਿ ਜਿਹਨਾਂ ਕੇਸਾਂ ਤੇ ਬਾਦ ਵਿਵਾਦ ਨਹੀ ਉਹਨਾਂ ਨੂੰ ਪਹਿਲੀ ਜਨਵਰੀ ਤੋਂ ਲੈ ਕੇ 13 ਅਪ੍ਰੈਲ ਤੱਕ ਪੂਰੇ ਪੰਜਾਬ ਵਿਚ ਪਿੰਡ ਪਿੰਡ ਤਕਸੀਮ ਕੈਂਪ ਲਗਾ ਕੇ ਮਾਮਲੇ ਖਤਮ ਕੀਤੇ ਜਾਣਗੇ।
ਪੰਜਾਬ ਵਿਚ ਕੋਆਪ੍ਰੇਟਿਵ ਸੁਸਾਇਟੀਆਂ ਜਿਥੇ ਕਿਸਾਨਾਂ ਨੂੰ ਖਾਦਾ, ਕੀੜੇ ਮਾਰ ਦਵਾਈਆਂ ਮਿਲਦੀਆਂ ਵਾਸਤੇ ਜਿਹੜੇ ਖਾਤੇ ਬੰਦ ਕੀਤੇ ਸੀ ਅੱਜ ਐਲਾਨ ਕੀਤਾ ਉਹਨਾਂ ਨੂੰ ਅੱਜ ਤੋ ਚਾਲੂ ਕਰ ਦਿੱਤਾ ਜਾਵੇਗਾ।
ਹੜ੍ਹਾਂ ਦਾ ਰਹਿੰਦਾ ਮੁਆਵਜ਼ਾ 31 ਮਾਰਚ ਤੱਕ ਮਿਲ ਜਾਵੇਗਾ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਢੀਆ ਨੇ ਕਿਹਾ ਕਿ ਅੰਦੋਲਨ ਦੌਰਾਨ ਕਿਸਾਨਾਂ ਦੇ ਮਸਲੇ ਜਿਹਨਾਂ ਵਿੱਚ ਜਿਵੇ ਕਿਸਾਨ ਸ਼ਹੀਦੀ ਦੇ ਗਏ ਸਨ, ਜਿਹਨਾਂ ਵਿੱਚ 326 ਪਰਿਵਾਰ ਜਿਹਨਾਂ ਨੌਕਰੀਆਂ ਵੀ ਮਿਲਦੀਆਂ ਮੁਆਵਜਾ ਵੀ ਮਿਲ ਗਿਆ ਜਦੋਕਿ ਅਜੇ ਵੀ 40 ਕੁ ਪਰਿਵਾਰਾਂ ਨੂੰ ਮੁਆਵਜਾ ਨਹੀ ਮਿਲਿਆ, ਨੌਕਰੀਆਂ ਨਹੀ ਮਿਲਿਆ 31 ਮਾਰਚ ਤੱਕ ਮਿਲ ਜਾਵੇਗਾ। ਜੰਗਲੀ ਸੂਰ ਜੋ ਕਿਸਾਨਾ ਦੀ ਫਸਲ ਖਰਾਬ ਕਰਦੇ ਹਨ ਉਹਨਾਂ ਨੂੰ ਕਿਸਾਨ ਸ਼ਿਕਾਰ ਕਰ ਸਕਣ ਵਾਸਤੇ ਲਾਈਸੈਂਸ ਦੇ ਪ੍ਰਮਟ ਜਾਰੀ ਕੀਤੇ ਜਾਣਗੇ।
ਅਬਾਦਕਾਰਾਂ ਦੇ ਮਿਲਿਆ ਦੇ ਹਲ ਵਾਸਤੇ ਸਰਕਾਰ ਨੇ ਇਕ ਕਮੇਟੀ ਦਾ ਗਠਨ ਕੀਤਾ। ਬਿਜਲੀ ਦੀ ਵੰਡ ਸਪਲਾਈ ਵਾਸਤੇ ਕਿਸੇ ਵੀ ਪ੍ਰਾਈਵੇਟ ਏਜੰਸੀ ਨੂੰ ਕੰਮ ਨਹੀ ਦਿੱਤਾ ਜਾਵੇਗਾ। ਐਮ ਐਸ ਪੀ ਦੇ ਮੁੱਦੇ ਤੇ ਕੇਂਦਰ ਨਾਲ ਸੰਘਰਸ਼ ਕਰਨ ਤੇ ਜਥੇਬੰਦੀਆਂ ਨਾਲ ਪੰਜਾਬ ਸਰਕਾਰ ਡਟ ਕੇ ਸਹਿਯੋਗ ਰਹੇਗਾ।
