ਸੁਰਿੰਦਰ ਸੇਨੀ ਦੀ ਕਲਮ ਤੋਂ
ਅਮਰਜੋਤ ਚਮਕੀਲਾ ਜੀ ਦਾ ਦਿਨ ਦਿਹੜੇ ਕਤਲ ਦਹਿਸ਼ਤਗਰਦਾ ਞਲੋ ਕਰਨ ਤੋ ਬਾਅਦ ਗਾਇਕ ਕਲਾਕਾਰ ਭਾਈਚਾਰੇ ਵਿਚ ਭਾਰੀ ਦਹਿਸ਼ਤ ਦਾ ਮਹੌਲ ਬਣ ਚੁੱਕਾ ਸੀ । ਖੁੱਲ੍ਹ ਕੇ ਕੋਈ ਵੀ ਇਸ ਕੁਲਖਣੀ ਗੁੰਡਾਗਰਦੀ ਦੀ ਨਿਖੇਧੀ ਨਹੀ ਸੀ ਕਰ ਰਿਹਾ । ਕਈ ਗਾਇਕ ਤਾ ਪਹਿਲਾ ਹੀ ਮੰਦਹਾਲੀ ਦੌਰ ਦੀ ਗੁਜਰ ਰਹੇ ਸਨ । ਇਸ ਸਦਾਬਹਾਰ ਹਰਮਨ ਪਿਆਰੀ ਜੋੜੀ ਨੇ ਸੰਗੀਤ ਦੇ ਕਾਰੋਬਾਰ ਵਿਚ ਆਪਣਾ ਵਭੇਰਾ ਕਬਜ਼ਾ ਜਮਾ ਲਿਆ ਸੀ। ਹਰ ਪਾਸੇ ਇੰਨਾ ਦੀ ਤੂਤੀ ਬੋਲਦੀ ਸੀ। ਉਸ ਦਹਿਸ਼ਤ ਭਰੇ ਮਾਹੌਲ ਵਿੱਚ ਸਭ ਤੋ ਪਹਿਲਾਂ ਪੰਜਾਬੀ ਸਭਿਆਚਾਰ ਦੇ ਦੂਤ ਸਤਿਕਾਰਯੋਗ ਸ੍ਰ . ਜਗਦੇਵ ਸਿੰਘ ਜੱਸੋਵਾਲ ਜੀ ਨੇ ਵਲੂੰਧਰੇ ਹਿਰਦੇ ਨਾਲ ਇਕ ਵੱਡਾ ਹਾ-ਦਾ-ਨਾਅਰਾ ਮਾਰਿਆ ਸੀ । ਉਸ ਮਯਨਾਜ ਹਸਤੀ ਨੇ ਕਿਹਾ ਸੀ ਕਿ ਚਮਕੀਲੇ ਵਰਗੇ ਫਿਰ ਦੁਬਾਰਾ ਇਸ ਦੁਨੀਆ ਤੇ ਨਹੀ ਪੈਦਾ ਹੋਣੇ । ਇਕ ਦਿਨ ਆਵੇਗਾ ਇਸ ਦੇ ਮੇਲੇ ਲਗੱਣਗੇ ਅਤੇ ਆਉਣ ਵਾਲੇ ਸਮੇ ਇਸ ਦੀ ਜੀਵਨੀ ਤੇ ਪੀ ਐਚ ਡੀ ਹੋਇਆ ਕਰੇਗੀ । ਅੱਜ ਮੈਨੂੰ ਪਤਾ ਲਗਾ ਹੈ ਕਿ ਪੰਜਾਬ ਦਾ ਇਕ ਹੋਣਹਾਰ ਵਿਦਿਆਰਥੀ ਪਟਿਆਲਾ ਯੂਨੀਵਰਸਟੀ ਤੋ ” ਐਮ ਫਿਲ ” ਦੀ ਡਿਗਰੀ ਕਰ ਰਿਹਾ ਹੈ । ਦੂਸਰੀ ਉਸ ਦਹਿਸ਼ਤ ਭਰੇ ਮਾਹੌਲ ਵਿੱਚੋ ਵਿਸ਼ਵ ਪੱਧਰ ਦੀ ਵਲੂੰਧਰੇ ਹਿਰਦੇ ਹੂਕ ਭਰੀ ਸ਼ਰਧਾਂਜਲੀ ਉੰਨਾ ਦੇ ਲਾਡਲੇ ਸ਼ਗਿਰਦ ਚਮਕ ਚਮਕੀਲਾ ਜੀ ਨੇ ” ਤੇਰੀ ਯਾਦ ਬਥੇਰੀ ਆਉਗੀ ” ਗੀਤ ਰਾਹੀ ਦਿੱਤੀ ਸੀ । ਜਿਸ ਨਾਲ ਵਿਸ਼ਵ ਵਿਚ ਵਸਦੇ ਸਰੋਤਿਆ ਦੀ ਅੱਖ ਨਮ ਹੋ ਗਈ । ਤੀਸਰੀ ਸ਼ਰਧਾਂਜਲੀ ਵਿਸ਼ਵ ਪ੍ਰਸਿੱਧ ਗੀਤਕਾਰ ਸਤਿਕਾਰ ਸ਼੍ਰੀ ਰਮੇਸ਼ ਬਰੇਟੇ ਵਾਲੇ ਨੇ ਸਭ ਚਮਕੀਲੇ ਦੇ ਸਰੋਤਿਆ , ਪ੍ਰਸ਼ੰਸਕਾ ਅਤੇ ਉਪਾਸ਼ਕਾ ਨੂੰ ਗਹਿਰਾ ਪ੍ਰਭਾਵਿਤ ਕਰ ਦਿਤਾ । ਇਹ ਸਦਾਬਹਾਰ ਗੀਤ ” ਦੂਗਰੀ ਦੀਆ ਮੜੀਆ ਬੋਲਦੀਆ ਢਾਈ ਦਿਨ ਦੀ ਜਿੰਦ ਪਰਾਉਣੀ ਆ ” ਚਮਕੀਲਾ ਜੀ ਦੇ ਸ਼ਗਿਰਦ ਬਠਿੰਡੇ ਤੋ ਅਵਤਾਰ ਚਮੱਕ ਅਤੇ ਬੀਬਾ ਅਮਨਜੋਤ ਜੀ ਨੇ ਗਾ ਕੇ ਸ਼ਰਧਾਂਜਲੀ ਭੇਂਟ ਹੀ ਕੀਤੀ ਹੈ । ਇਸ ਗੀਤ ਨਾਲ ਉੰਨਾ ਨੇ ਵਿਸ਼ਵ ਞਿਚ ਆਪਣੀ ਵਡੇਰੀ ਮਕਬੂਲੀਤ ਹਾਸਿਲ ਕੀਤੀ ਹੈ । ਇਸ ਤੋ ਬਾਅਦ ਮਾਹੌਲ ਵਿਚ ਹੌਲੀ ਹੌਲੀ ਬਦਲਾਵ ਆ ਗਿਆ ਤਾ ਅਨੇਕਾ ਗੀਤਕਾਰਾ ਅਤੇ ਗਾਇਕਾ ਨੇ ਦਿਲੋ ਸ਼ਰਧਾਂਜਲੀਆ ਦੇਣੀਆਂ ਸ਼ੁਰੂ ਕਰ ਦਿਤੀਆਂ ਸਨ । ਇਹ ਜਦੋ ਤੱਕ ਸੂਰਜ ਚਾਂਦ ਰਹੇਗਾ ਇਹ ਸਤਿਕਾਰ ਹਮੇਸ਼ਾ ਵਧਦਾ ਹੀ ਰਹੇਗਾ । ਅਜੋਕੇ ਯੁੱਗ ਵਿੱਚ ਉਸ ਮਹਾਨ ਜੋੜੀ ਦਾ ਮੇਲਾ ਪੰਜਾਬ ਦੇ ਸਭਿਆਚਾਰਕ ਮੇਲਿਆ ਞਿਚ ਸਿਰਮੌਰ ਸ਼੍ਰੇਣੀ ਵਿੱਚ ਆਪਣਾ ਰੁਤਬਾ ਹਾਸਲ ਕਰ ਚੁਕਾ ਹੈ । ਰਬ ਰਾਖਾ ।
