Breaking
Tue. Feb 24th, 2026

ਅਗਲੇ ਇਕ ਹਫਤੇ ਤੱਕ ਪੈ ਸਕਦਾ ਕੋਹਰਾ ਤੇ ਧੁੰਦ

ਸਰਦੀ ਦੇ ਮੌਸਮ ਨੂੰ ਦੇਖਦਿਆ ਲੋਕ ਮਹਿਸੂਸ ਕਰਦੇ ਹਨ ਕਿ ਦਸੰਬਰ ਅੱਧ ਵੱਲ ਵੱਧ ਰਿਹਾ ਹੈ ਠੰਡ ਜਿੰਨੀ ਪੈਣੀ ਚਾਹੀਦੀ ਸੀ ਪਈ ਨਹੀ। ਦੂਸਰੇ ਪਾਸੇ ਸੂਬੇ ‘ਚ ਸ਼ਨਿਚਰਵਾਰ ਨੂੰ ਜਲੰਧਰ ਸਭ ਤੋਂ ਠੰਡਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ ਹੋਰਨਾਂ ਜ਼ਿਲ੍ਹਿਆਂ ‘ਚ ਵੀ ਕਾਫ਼ੀ ਠੰਢ ਰਹੀ। ਫ਼ਰੀਦਕੋਟ ‘ਚ ਤਾਪਮਾਨ 5.8 ਡਿਗਰੀ, ਫਿਰੋਜ਼ਪੁਰ ‘ਚ 6.2, ਰੂਪਨਗਰ ‘ਚ 6.8, ਮੋਗੇ 6.3, ਗੁਰਦਾਸਪੁਰ ‘ਚ 6.9, ਲੁਧਿਆਣੇ ‘ਚ 7.2 ਤੇ ਅੰਮ੍ਰਿਤਸਰ ‘ਚ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਹੁਤੇ ਜ਼ਿਲ੍ਹਿਆਂ ‘ਚ ਤਾਪਮਾਨ 21 ਤੋਂ 22 ਡਿਗਰੀ ਸੈਲਸੀਅਸ ਦਰਮਿਆਨ ਰਿਹਾ। ਮੌਸਮ ਵਿਭਾਗ ਅਨੁਸਾਰ ਸੂਬੇ ‘ਚ ਅਗਲੇ ਤਿੰਨ ਦਿਨਾਂ ਦੌਰਾਨ ਤਾਪਮਾਨ ‘ਚ ਕੋਈ ਖ਼ਾਸ ਤਬਦੀਲੀ ਨਹੀਂ ਆਵੇਗੀ। ਇਕ ਹਫ਼ਤੇ ਤਕ ਕੋਹਰਾ ਤੇ ਧੁੰਦ ਪੈਣ ਦੀ ਸੰਭਾਵਨਾ ਹੈ। 13 ਦਸੰਬਰ ਤੱਕ ਮੌਸਮ ਖ਼ੁਸ਼ਕ ਰਹੇਗਾ।

ਧੁੰਦ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਹੋ ਗਈ ਹੈ। ਇਸ ਨਾਲ ਬਾਹਰੀ ਖੇਤਰਾਂ ਅਤੇ ਹਾਈਵੇਅ ‘ਤੇ ਵਿਜ਼ੀਬਿਲਟੀ ਵੀ ਪ੍ਰਭਾਵਿਤ ਹੋਵੇਗੀ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਢ ਦਾ ਅਲਰਟ ਜਾਰੀ ਕੀਤਾ ਹੈ। ਪੁਲਿਸ ਪ੍ਰਸ਼ਾਸਨ ਵੀ ਇਸ ਨੂੰ ਲੈ ਕੇ ਸੁਚੇਤ ਹੋ ਗਿਆ ਹੈ।

By admin

Related Post

Leave a Reply

Your email address will not be published. Required fields are marked *