ਕੈਨੇਡਾ, 8 ਦਸੰਬਰ 2023 (ਸਤਪਾਲ ਸਿੰਘ ਜੌਹਲ) -ਕੈਨੇਡਾ ਸਰਕਾਰ ਵਲੋਂ ਨਵੇਂ ਵਰੇ 2024 ਦੇ ਪਹਿਲੇ ਦਿਨ ਤੋਂ ਵਿਦੇਸ਼ੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਦੀ ਗਿਣਤੀ ਘਟਾਉਣ, ਰਹਿਣ ਦੇ ਖਰਚੇ ਦੀ ਰਕਮ (GIC) 10000 ਡਾਲਰਾਂ ਤੋਂ ਵਧਾ ਕੇ ਦੁੱਗਣੀ ਕਰਨ, ਅਤੇ ਕੰਮ ਕਰਨ ਦੀ ਛੋਟ ਦਾ ਸਮਾਂ ਘਟਾਉਣ ਜਹੇ ਫੈਸਲੇ ਲਾਗੂ ਕਰਨ ਦਾ ਅੱਜ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਪੱਥਰ ਚੱਟ ਕੇ ਮੁੜ ਪੈਣ ਦੇ ਇਸ ਫੈਸਲੇ ਦੀ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਵਲੋਂ ਬੜੀ ਸ਼ਲਾਘਾ ਕੀਤੀ ਜਾ ਰਹੀ ਹੈ। ਬਾਕੀ ਤੁਸੀਂ ਆਪ ਸਿਆਣੇ ਹੋ ਜੀ। ਵੈਸੇ ਭੱਲ ਪਚਦੀ ਰਹਿੰਦੀ ਤਾਂ ਚੰਗਾ ਸੀ।
