Breaking
Thu. Feb 26th, 2026

ਈ ਡੀ ਦਾ ਦਫ਼ਤਰ ਚੰਡੀਗੜ੍ਹ ‘ਚ ਬਣਨ ਲਈ 1. 72 ਏਕੜ ਜ਼ਮੀਨ ਅਲਾਟ

ਚੰਡੀਗੜ੍ਹ-ਇਨਫੋਰਸਮੈਂਟ ਡਾਇਰੈਕਟੋਰੇਟ ਦਾ ਉੱਤਰੀ ਰਿਜਨਲ ਦਫ਼ਤਰ ਚੰਡੀਗੜ੍ਹ ’ਚ ਬਣੇਗਾ, ਜਿਸਦੇ ਲਈ ਯੂਟੀ ਪ੍ਰਸ਼ਾਸਨ ਨੇ 1.72 ਏਕੜ ਜ਼ਮੀਨ ਸੈਕਟਰ-38 ਵੈਸਟ ’ਚ ਲੇਬਰ ਬਿਊਰੋ ਤੇ ਗੁਰਦੁਆਰਾ ਸੰਤਸਰ ਸਾਹਿਬ ਦਰਮਿਆਨ ਅਲਾਟ ਕਰ ਦਿੱਤੀ ਹੈ। ਇਸ ਦਫ਼ਤਰ ਨੂੰ ਬਣਾਉਣ ’ਚ 59.13 ਕਰੋੜ ਰੁਪਏ ਦਾ ਖ਼ਰਚ ਆਵੇਗਾ, ਜਿਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਹੀ ਨਹੀਂ, ਇਸ ਦਫ਼ਤਰ ’ਚ 220 ਅਧਿਕਾਰੀ ਤੇ ਮੁਲਾਜ਼ਮ ਕੰਮ ਕਰਨਗੇ ਜਿਨ੍ਹਾਂ ਲਈ ਰਿਹਾਇਸ਼ੀ ਕਾਲੋਨੀ ਬਣਾਉਣ ਤੇ ਵਾਧੂ ਮਕਾਨ ਅਲਾਟ ਕਰਨ ਲਈ ਵੀ ਯੂਟੀ ਪ੍ਰਸ਼ਾਸਨ ਨੂੰ ਲਿਖਿਆ ਗਿਆ ਹੈ।

ਜਿਵੇਂ ਕਿ ਅਪਰਾਧ ਦਾ ਸਰੂਪ ਜਿਸ ਤਰ੍ਹਾਂ ਨਾਲ ਬਦਲ ਰਿਹਾ ਹੈ ਤੇ ਹਵਾਲਾ ਅਤੇ ਡਰੱਗ ਮਨੀ ਦਾ ਇਸ ’ਚ ਹੱਥ ਵਧਦਾ ਜਾ ਰਿਹਾ ਹੈ ਉਸ ਨੂੰ ਲੈ ਕੇ ਈਡੀ ਦੀਆਂ ਸਰਗਰਮੀਆਂ ਵੀ ਪਿਛਲੇ ਕੁਝ ਸਾਲਾਂ ਤੋਂ ਵਧੀਆਂ ਹਨ ਪਰ ਉਨ੍ਹਾਂ ਕੋਲ ਉੱਤਰੀ ਖੇਤਰ ’ਚ ਆਪਣਾ ਕੋਈ ਦਫ਼ਤਰ ਨਾ ਹੋਣ ਕਾਰਨ ਇਨ੍ਹਾਂ ਸਰਗਰਮੀਆਂ ਨੂੰ ਜ਼ਿਆਦਾਤਰ ਦਿੱਲੀ ਤੋਂ ਹੀ ਚਲਾਇਆ ਜਾ ਰਿਹਾ ਸੀ ਜਾਂ ਫਿਰ ਜਲੰਧਰ ਸਥਿਤ ਛੋਟੇ ਜਿਹੇ ਦਫ਼ਤਰ ਤੋਂ ਚਲਾਇਆ ਜਾ ਰਿਹਾ ਸੀ। ਛੇ ਮਹੀਨੇ ਪਹਿਲਾਂ ਹੀ ਇਹ ਮੰਗ ਉੱਠੀ ਸੀ ਕਿ ਈਡੀ ਦਾ ਦਫ਼ਤਰ ਚੰਡੀਗੜ੍ਹ ’ਚ ਸਥਾਪਤ ਕਰਨ ਲਈ ਪ੍ਰਸ਼ਾਸਨ ਉਨ੍ਹਾਂ ਨੂੰ ਜਗ੍ਹਾ ਮੁਹੱਈਆ ਕਰਵਾਏ। ਅਸਟੇਟ ਦਫ਼ਤਰ ਚੰਡੀਗੜ੍ਹ ਨੇ ਅਗਸਤ ਮਹੀਨੇ ’ਚ ਸੈਕਟਰ 38 ਵੈਸਟ ਕੋਲ 1.72 ਏਕੜ ਜ਼ਮੀਨ ਦੀ ਸਿਫ਼ਾਰਸ਼ ਕੀਤੀ ਜਿਸ ਨੂੰ ਪ੍ਰਸ਼ਾਸਨ ਨੇ ਸਵੀਕਾਰ ਕਰ ਲਿਆ ਗਿਆ ਹੈ।

By admin

Related Post

Leave a Reply

Your email address will not be published. Required fields are marked *