Breaking
Thu. Oct 30th, 2025

ਜੰਡਿਆਲਾ ਕਾਲਜ ਦਾ ਐਨ.ਐਸ.ਐਸ ਕੈਂਪ ਅਮਿੱਟ ਯਾਦਾਂ ਛੱਡ ਗਿਆ

ਜੰਡਿਆਲਾ ਮੰਜਕੀ, 5 ਜਨਵਰੀ 2024- ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ (ਜਲੰਧਰ) ਵਿਖੇ ਐਨ.ਐਸ.ਐਸ. ਕੈਂਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ।

ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ (ਜਲੰਧਰ) ਵਿਖੇ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਅਤੇ ਐਨ.ਐਸ.ਐਸ. ਵਿਭਾਗ ਦੇ ਇੰਚਾਰਜ ਪ੍ਰੋ. ਗੌਰਵ ਸ਼ਰਮਾ ਦੀ ਅਗਵਾਈ ਹੇਠ ਸੱਤ ਰੋਜ਼ਾ ਐਨ. ਐਸ. ਐਸ ਕੈਂਪ 30 ਦਸਬੰਰ ਤੋਂ 05 ਜਨਵਰੀ ਤੱਕ ਲਗਾਇਆ ਗਿਆ ਜੋ ਕਿ ਅੱਜ ਕਾਲਜ ਵਿਖੇ ਸੱਭਿਆਚਾਰਕ ਸਮਾਰੋਹ ਕਰਵਾ ਕੇ ਹਰਸ਼ੋ-ਹੁਲਾਸ ਨਾਲ ਸਮਾਪਤ ਹੋਇਆ। ਇਸ ਮੌਕੇ ਡਾ. ਲਖਵਿੰਦਰ ਸਿੰਘ ਜੋਹਲ, ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੁਆਰਾ ਮੌਜੂਦਾ ਸਰਪੰਚ ਜੰਡਿਆਲਾ ਮੰਜਕੀ (ਜਲੰਧਰ) ਦੁਆਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਪ੍ਰੋ. ਮਨਜੀਤ ਕੌਰ ਦੁਆਰਾ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਕਿਹਾ ਗਿਆ। ਉਪਰੰਤ ਪ੍ਰੋ. ਹਰਪ੍ਰੀਤ ਸਿੰਘ ਦੁਆਰਾ ਸੱਤ ਰੋਜਾ ਐਨ.ਐਸ.ਐਸ. ਕੈਂਪ ਦੇ ਦੌਰਾਨ ਕਰਵਾਈਆ ਗਈਆ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਕਿਹਾ ਗਿਆ ਕਿ ਐਨ.ਐਸ.ਐਸ. ਕੈਂਪ ਦੇ ਲਈ ਪਿੰਡ ਜੰਡਿਆਲਾ ਮੰਜਕੀ (ਜਲੰਧਰ) ਨੂੰ ਆਡਾਪਟ ਕੀਤਾ ਗਿਆ। ਐਨ.ਐਸ.ਐਸ. ਕੈਂਪ ਦੇ ਦੌਰਾਨ 50 ਤੋਂ ਵੱਧ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਇਸ ਮੌਕੇ ਤੇ ਕਾਲਜ ਦੀਆਂ ਵਿਦਿਆਰਥੀਅਣਾਂ ਦੁਆਰਾ ਭਾਸ਼ਣ ਅਤੇ ਸੱਭਿਆਚਾਰਕ ਪੇਸ਼ਕਾਰੀਆ ਦਿੱਤੀਆ ਗਈਆਂ। ਇਸ ਮੌਕੇ ਡਾ. ਓਮਿੰਦਰ ਸਿੰਘ ਜੋਹਲ ਦੁਆਰਾ ਵਿਦਿਆਰਥੀਆਂ ਨੂੰ ਐਨ.ਐਸ.ਐਸ. ਦੇ ਫਾਇਦਿਆ ਬਾਰੇ ਦੱਸਦੇ ਹੋਏ ਕਿਹਾ ਕਿ ਐਨ.ਐਸ.ਐਸ. ਵਿਚ ਭਾਗ ਲੈਣ ਵਾਲੇ ਵਲੰਟੀਅਰ ਨੂੰ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੁਆਰਾ ਵੀ ਆਵਰਡ ਮਿਲਦੇ ਹਨ। ਉਨ੍ਹਾਂ ਨੇ ਵੱਖ-ਵੱਖ ਮਾਣ ਮੱਤੀਆਂ ਸ਼ਖਸ਼ੀਅਤਾਂ ਦੇ ਸੰਦਰਭ ਨੂੰ ਲੈ ਕੇ ਬੌਧਿਕ ਵਿਕਾਸ ਦੇ ਮਾਧਿਅਮ ਰਾਹੀਂ ਐਨ.ਐਸ.ਐਸ. ਬਾਰੇ ਸਮਝਾਇਆ। ਇਸ ਮੌਕੇ ਡਾ. ਲਖਵਿੰਦਰ ਸਿੰਘ ਜੋਹਲ ਦੁਆਰਾ ਕਾਲਜ ਪ੍ਰਿੰਸੀਪਲ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਗਿਆ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਸਹੀ ਰਸਤੇ ਵੱਲ ਤੋਰਨ, ਸਹੀ ਗੱਲਬਾਤ ਦਾ ਤਰੀਕਾ, ਹਲੀਮੀ ਅਤੇ ਦੂਸਰਿਆ ਪ੍ਰਤੀ ਸਤਿਕਾਰ, ਸਮਾਜ ਸੇਵਾ ਅਤੇ ਉਸਾਰੂ ਸੋਚ ਬਣਾਉਣ ਲਈ ਅਜਿਹੇ ਪ੍ਰੋਗਰਾਮ ਉਲੀਕਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਪ ਨੂੰ ਸਮਾਜ ਪ੍ਰਤੀ ਸਮਰਪਿਤ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਸਮਾਜ ਦਾ ਵਧੀਆ ਨਿਰਮਾਣ ਨੌਜਵਾਨ ਵਰਗ ਹੀ ਕਰ ਸਕਦਾ ਹੈ।

ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਦੁਆਰਾ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਕਾਲਜ ਵਲੋਂ ਵਿਦਿਆਰਥੀਆਂ ਦੀ ਸ਼ਖਸ਼ੀਅਤ ਉਸਾਰੀ ਅਤੇ ਵਿਦਿਆਰਥੀਆਂ ਦੇ ਅੰਦਰਲੀ ਕਲ੍ਹਾਂ ਨੂੰ ਉਭਾਰਣ ਲਈ ਅਜਿਹੇ ਪ੍ਰੋਗਰਾਮ ਉਲੀਕਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਕ ਚੰਗੇ ਸਮਾਜ ਦੀ ਨੀਂਹ ਰੱਖਣ ਲਈ ਸਾਨੂੰ ਅਜਿਹੇ ਕੈਂਪਾਂ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸ. ਤਰਸੇਮ ਸਿੰਘ, ਲੋਕ ਭਲਾਈ ਮੰਚ ਜੰਡਿਆਲਾ, ਸ. ਸੁਰਜੀਤ ਸਿੰਘ ਪੱਤਰਕਾਰ ਅਜੀਤ, ਡਾ. ਜਸਪਾਲ ਸਿੰਘ, ਡਾ. ਰਣਜੀਤ ਸਿੰਘ ਖਾਲਸਾ ਸਕੂਲ ਜੰਡਿਆਲਾ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *