ਨਕੋਦਰ : ਅੱਜ ਹਲਕਾ ਨਕੋਦਰ ਦੇ ਐੱਸ.ਐੱਸ. ਰਿਜ਼ੋਰਟ ਵਿਖੇ ਯੂਥ ਅਕਾਲੀ ਦਲ ਵੱਲੋਂ ਵਿਸ਼ਾਲ ਯੂਥ ਮਿਲਣੀ ਕਰਵਾਈ ਗਈ, ਜਿਸ ਨੇ ਨੌਜਵਾਨਾਂ ਦੇ ਭਾਰੀ ਉਤਸ਼ਾਹ ਅਤੇ ਵੱਡੀ ਸ਼ਮੂਲੀਅਤ ਸਦਕਾ ਰੈਲੀ ਦਾ ਰੂਪ ਧਾਰ ਲਿਆ। ਇਸ ਮੌਕੇ ਸਮਾਗਮ ਦੀ ਅਗਵਾਈ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਮੁੱਖ ਸੇਵਾਦਾਰ ਹਲਕਾ ਨਕੋਦਰ ਵੱਲੋਂ ਕੀਤੀ ਗਈ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਹਰ ਵਰਗ ਦਾ ਸਨਮਾਨ ਕਰਨ ਵਾਲੀ ਅਤੇ ਹਰ ਵਰਗ ਦੀ ਭਲਾਈ ਲਈ ਕੰਮ ਕਰਨ ਵਾਲੀ ਪਾਰਟੀ ਰਹੀ ਹੈ। ਪਾਰਟੀ ਨੇ ਹਮੇਸ਼ਾ ਆਪਸੀ ਭਾਈਚਾਰਕ ਸਾਂਝ, ਸਮਾਜਿਕ ਬਰਾਬਰੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਯਤਨ ਕੀਤੇ ਹਨ।
ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਨੇ ਨੌਜਵਾਨ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਨਦੇਹੀ ਅਤੇ ਇਕਜੁੱਟਤਾ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਉਸਾਰੀ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਗਰੀਬ ਅਤੇ ਲੋੜਵੰਦ ਵਰਗਾਂ ਦੀ ਭਲਾਈ, ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਸ ਮੌਕੇ ਚੇਅਰਮੈਨ ਪਰਵਿੰਦਰ ਸਿੰਘ ਸ਼ਾਮਪੁਰ , ਮੇਜਰ ਸਿੰਘ ਔਜਲਾ, ਹਰਵੇਲ ਸਿੰਘ ਹੁੰਦਲ ਸਰਕਲ ਪ੍ਰਧਾਨ ਉੱਗੀ ਜਸਵਿੰਦਰ ਸਿੰਘ ਲਾਂਬਾ, ਸੁੱਚਾ ਸਿੰਘ ਗਾਂਧਰਾ,ਮੋਨੂੰ ਤਲਵਣ, ਪ੍ਰੀਤਮ ਸਿੰਘ ਬੁਰਜ ਹਸਨ, ਸਰਪੰਚ ਜਸਵੰਤ ਸਿੰਘ ਸਿੰਘਪੁਰ ਦੋਨਾਂ, ਬਾਲੀ ਐਮਸੀ, ਗੁਰਪ੍ਰੀਤ ਸਿੰਘ ਭੰਡਾਲ ਬੂਟਾ, ਗੁਰਵਿੰਦਰ ਸਿੰਘ ਮਿੱਠੜਾ, ਇਕਬਾਲ ਸਿੰਘ ਸਹਿਮ, ਸੁਖਜੀਵਨ ਸਿੰਘ ਸਹਿਮ,ਡਾਕਟਰ ਜਸਵੰਤ ਸਿੰਘ ਭੰਡਾਲ ਹਿੰਮਤ, ਅਸ਼ੋਕ ਸਿੰਘ ਤਲਵਣ, ਹਰਬੰਸ ਸਿੰਘ ਦਰਦੀ, ਸੁਖਵਿੰਦਰ ਸਿੰਘ ਸੋਖਾ ਮੱਲੀਆਂ, ਗੁਰਮੀਤ ਸਿੰਘ ਸ਼ਾਦੀਪੁਰ, ਤਰਲੋਚਨ ਸਿੰਘ ਲੱਧੜ, ਸੁਖਦੇਵ ਸਿੰਘ ਗੋਹੀਰ, ਕੁੰਦਨ ਸਿੰਘ ਜਨਤਾ ਨਗਰ, ਜਸਪਿੰਦਰ ਸਿੰਘ ਚੀਮਾ, ਸਾਹਿਲ ਪ੍ਰੀਤ ਸਿੰਘ ਹਰਦੋ ਸੰਘਾ, ਕਮਲਜੀਤ ਸਿੰਘ ਗੋਖਾ ਪੁਆਦੜਾ, ਗੁਰਦੇਵ ਸਿੰਘ ਦੇਬੀ ਰਾਮੇਵਾਲ, ਹੀਰਾ ਸਿੰਘ ਧਾਲੀਵਾਲ, ਸੁਰਜੀਤ ਸਿੰਘ ਧਾਲੀਵਾਲ, ਮਨਿੰਦਰ ਕੌਰ ਬੋਪਾਰਾਏ, ਗੁਰਮੇਲ ਸਿੰਘ ਬੋਪਾਰਾਏ, ਸੰਦੀਪ ਵਰਮਾ, ਜੱਸੀ ਖੋਖੇਵਾਲ, ਕਮਲ ਟਾਲੀ, ਅਵਤਾਰ ਸਿੰਘ ਔਜਲਾ, ਪਿਆਰਾ ਸਿੰਘ ਬਿਲਗਾ, ਪਿਆਰਾ ਸਿੰਘ ਕੈਂਥ, ਬਾਬਾ ਜਗਵੀਰ ਸਿੰਘ ਬਿਲਗਾ, ਹਰਵੀਲ ਸਿੰਘ ਖੀਵਾ, ਅਗਿਆਕਾਰ ਸਿੰਘ ਜਹਾਂਗੀਰ, ਹਰਜਿੰਦਰ ਸਿੰਘ ਜਹਾਂਗੀਰ, ਐਡਵੋਕੇਟ ਜਸਵੰਤ ਸਿੰਘ ਬਲੱਗਣ, ਡਾਕਟਰ ਰਾਜਵੀਰ ਸਿੰਘ, ਸੀਰਾ ਸ਼ਾਮਪੁਰ, ਸਮੇਸ਼ ਅਰੋੜਾ, ਹਰਬਲਜੀਤ ਸਿੰਘ ਲੱਦੜ, ਪਵਿੱਤਰ ਸਿੰਘ ਸੰਘਾ, ਜਗਤਾਰ ਸਿੰਘ ਭੁੱਲਰ,ਸਤਵੀਰ ਸਿੰਘ ਲੱਦੜ, ਅਮਨ ਸ਼ੇਰਪੁਰ, ਬਿੰਦਰ ਸਿੰਘ ਭੁੱਲਰ, ਸੋਨੂ ਸੰਗੋਵਾਲ, ਰਵਿੰਦਰ ਸਿੰਘ ਸਰਪੰਚ, ਜੱਸਾ ਰਾਵਾਂ, ਪਰਗਨ ਸਿੰਘ ਬੁਰਜ, ਮਨਰਾਜ ਸਿੰਘ ਥੰਮਣਵਾਲ, ਜਸਵਿੰਦਰ ਸਿੰਘ ਸਰਪੰਚ ਮੋਵਾਈ, ਅਵਤਾਰ ਸਿੰਘ ਦਿਆ ਸਿੰਘ ਹਰਦੋਸੰਗਾ, ਅਮਰਜੀਤ ਸਿੰਘ ਹਰਦੋਸੰਗਾ ਅਮਰਿੰਦਰ ਸਿੰਘ ਨਾਗਰਾ, ਨੇਕਾਂ ਨਾਗਰਾ ਸਮੇਤ ਹੋਰ ਵੀ ਕਈ ਆਗੂ ਅਤੇ ਵਰਕਰ ਮੌਜੂਦ ਸਨ।