ਹਲਕਾ ਨਕੋਦਰ ਅੰਦਰ ਵਿਕਾਸ ਦੀ ਹਨੇਰੀ ਨੂੰ ਦੇਖਦਿਆ ਅਤੇ ਪਿੰਡਾਂ ਵਿੱਚ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਲੋਕਾਂ ਤੱਕ ਪਹੁੰਚ ਨੂੰ ਦੇਖਦਿਆ ਲੋਕ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਜਿਸ ਦੀ ਮਿਸਾਲ ਬਲਾਕ ਨੂਰਮਹਿਲ ਦਾ ਪਿੰਡ ਤੱਗੜ (ਗੋਰਸੀਆਂ ਪੀਰਾਂ) ਜਿੱਥੇ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਸ਼ੋਕ ਕੁਮਾਰ, ਸੰਤੋਖ ਸਿੰਘ, ਦਲਜੀਤ ਸਿੰਘ, ਬਲਵੀਰ ਸਿੰਘ, ਮਿੰਦਰ ਸਿੰਘ, ਲਖਵਿੰਦਰ ਸਿੰਘ, ਮਹਿਲਾਵਾ ਚ ਕ੍ਰਿਸ਼ਨ, ਫਲਕ ਬੰਗੜ, ਪ੍ਰਵੀਨ ਕੁਮਾਰੀ, ਜਸਵਿੰਦਰ, ਅਵਤਾਰ ਕੌਰ, ਗੁਰਮੀਤ ਬੰਗੜ, ਕਮਲਜੀਤ ਕੌਰ, ਗੁਰਮੇਜ ਕੌਰ,ਸਰਬਜੀਤ ਕੌਰ, ਰਾਜਵਿੰਦਰ ਕੌਰ, ਸੰਤੋਖ ਸਿੰਘ, ਗਿਆਨ ਕੌਰ, ਜਸਵਿੰਦਰ ਕੌਰ, ਸੰਦੀਪ ਕੌਰ,ਰਾਜਵਿੰਦਰ ਕੌਰ, ਬਖਸ਼ੀਸ਼, ਕੋਮਲਪਰੀਤ, ਆਸ਼ੂ ਬੰਗੜ, ਕਿਰਨਾ ਕੁਮਾਰੀ, ਸਿਮਰਨਜੀਤ ਜਿਹਨਾਂ ਨੂੰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪਾਰਟੀ ਵਿਚ ਸ਼ਾਮਲ ਕਰਦਿਆਂ ਜੀ ਆਇਆ ਆਖਿਆ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਮਿਲਣ ਦਾ ਭਰੋਸਾ ਦਿੱਤਾ। ਬੀਬੀ ਮਾਨ ਦਸਿਆ ਕਿ ਸੰਦੀਪ ਕੁਮਾਰ ਅਤੇ ਉਹਨਾਂ ਦੇ ਸਾਥੀਆਂ ਦੇ ਯਤਨਾ ਸਦਕਾ ਇਹ ਸ਼ਾਮੂਲੀਅਤ ਹੋਈ। ਇਸ ਮੌਕੇ ਤੇ ਕਰਨੈਲ ਸਿੰਘ, ਕਸ਼ਮੀਰੀ ਲਾਲ, ਸਤਨਾਮ ਸਿੰਘ, ਦਲਬੀਰ ਚੰਦ, ਸੁਰਜੀਤ ਕੁਮਾਰ, ਅਸ਼ੋਕ ਕੁਮਾਰ ਹਾਜ਼ਰ ਸਨ।