ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿੰਡ ਤਲਵਣ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 3 ਕਰੋੜ 17 ਲੱਖ ਰੁਪਏ ਦਿੱਤੇ ਜਿਹਨਾਂ ਵਿੱਚ 1 ਕਰੋੜ 68 ਲੱਖ ਸੜਕਾਂ ਲਈ, ਸੀਵਰੇਜ ਲਈ 40 ਲੱਖ, ਇੰਟਰ ਲਾਕ ਟਾਇਲ ਲਈ, 35 ਲੱਖ, ਛੱਪੜਾਂ ਲਈ 47 ਲੱਖ, ਪਾਰਕਾਂ ਲਈ 10 ਲੱਖ, ਸਾਫ ਪਾਣੀ ਲਈ 17 ਲੱਖ ਰੁਪਏ ਗਰਾਮ ਪੰਚਾਇਤ ਤਲਵਣ ਨੂੰ ਦਿੱਤੇ ਗਏ। ਜਿਹਨਾਂ ਦਾ ਲੇਖਾ ਜੋਖਾ ਇਕੱਤਰ ਲੋਕਾਂ ਸਾਹਮਣੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕੀਤਾ। ਲੋਕ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆ ਬੀਬੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌਜਵਾਨਾਂ ਨੂੰ ਆਪਣਾ ਸਰਮਾਇਆ ਸਮਝ ਕੇ ਬਣਦਾ ਸਤਿਕਾਰ ਦਿੱਤਾ। ਤਾਹੀਓ ਗਰਾਮ ਪੰਚਾਇਤ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ ਗਿਆ। ਤਾਂ ਕਿ ਇਹ ਨੌਜਵਾਨ ਸਰਗਰਮ ਸਿਆਸਤ ਵਿੱਚ ਹਿੱਸਾ ਲੈ ਸਕਣ।

ਉਹਨਾਂ ਕਿਹਾ ਕਿ ਇਹ ਨੌਜਵਾਨ ਧਾਰਮਿਕ ਤੌਰ ਤੇ, ਖੇਡਾਂ ਦੇ ਖੇਤਰ ਵਿੱਚ, ਪਿੰਡਾਂ ਨੂੰ ਸਾਫ ਸੁਥਰਾ ਰੱਖਣ ਵਿੱਚ, ਪਿੰਡ ਦਾ ਮੁਹਾਂਦਰਾ ਸਵਾਰਨ ਲਈ ਆਦਿ ਸਾਂਝੇ ਕੰਮ ਲਈ ਜੱਜਬਾ ਰੱਖਣਗੇ। ਬੀਬੀ ਮਾਨ ਨੇ ਤਲਵਣ ਵਾਸੀਆਂ ਨੂੰ ਇਹ ਅਪੀਲ ਕੀਤੀ ਕਿ ਗਰਾਮ ਪੰਚਾਇਤ ਤਲਵਣ ਜਲਦ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਰ ਤੇਜ ਕਰੇ, ਪੈਸੇ ਖਾਤਿਆ ਵਿੱਚ ਪਏ ਹਨ, ਜਿਹਨਾਂ ਨੂੰ ਲੋਕਾਂ ਦੀ ਸਹੂਲਤ ਲਈ ਖਰਚੇ। ਲੋੜ ਮੁਤਾਬਿਕ ਹੋਰ ਪੈਸੇ ਫਿਰ ਮਿਲਣਗੇ ਜਦੋ ਖਾਤਾ ਖਾਲੀ ਕਰੋਗੇ। ਇਸ ਮੌਕੇ ਤੇ ਸਰਬਜੀਤ ਕੌਰ ਜੌਹਲ ਪ੍ਰਧਾਨ, ਰੇਸ਼ਮਾ ਸਰਪੰਚ ਕੋਆਰਡੀਨੇਟਰ ਮਹਿਲਾ ਵਿੰਗ, ਵੀਨਾ ਰਾਣੀ ਬਲਾਕ ਪ੍ਰਧਾਨ, ਬਚਿੱਤਰ ਸਿੰਘ ਜੌਹਲ, ਜਤਿੰਦਰ ਸਿੰਘ ਬਲਾਕ ਪ੍ਰਧਾਨ, ਜਸਪ੍ਰੀਤ ਸਿੰਘ ਰੋਜ਼ਰ, ਸੁਰੇਸ਼ ਕੁਮਾਰ ਚੇਅਰਮੈਨ ਸੈਣ ਭਗਤ ਸਮਾਜ, ਚੇਅਰਮੈਨ ਜਸਬੀਰ ਸਿੰਘ ਸੰਗੋਵਾਲ, ਗੋਬਿੰਦ ਸਖੀ ਕੋਆਰਡੀਨੇਟਰ ਨਸ਼ਾ ਮੁਕਤੀ, ਗੁਰਨਾਮ ਸਿੰਘ ਪ੍ਰਧਾਨ ਨਗਰ ਪੰਚਾਇਤ ਬਿਲਗਾ, ਚੇਅਰਮੈਨ ਰਾਏ ਸਿੱਖ ਪਰਮਜੀਤ ਸਿੰਘ ਆਦਿ ਹਾਜ਼ਰ ਸਨ।