Breaking
Sat. Jun 20th, 2026

ਕਾਂਗਰਸ ਨੂੰ ਵਿੱਚੋ ਕੌਣ ਠਿੱਬੀ ਲਾ ਗਿਆ ਨੂਰਮਹਿਲ ਵਿੱਚ, ਜਿੱਤੇ ਕੌਂਸਲਰ ‘ਆਪ’ ਵਿੱਚ ਤੋਰੇ ਉਸ ਆਗੂ ਨੇ

ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਾਂਗਰਸ ਨੂੰ ਦਿੱਤੇ ਹੋਰ ਝੱਟਕਾ ਨੂਰਮਹਿਲ ਵਿੱਚ ਕਾਂਗਰਸ ਦਾ ਕੌਂਸਲਰ ਦੀਪਕ ਕੁਮਾਰ ਆਮ ਆਦਮੀ ਪਾਰਟੀ ਵਿੱਚ ਹੋਇਆ ਸ਼ਾਮਿਲ। ਦੀਪੂ ਨੂਰਮਹਿਲ ਸ਼ਹਿਰ ਦਾ ਬਣ ਸਕਦਾ ਪ੍ਰਧਾਨ। ਹੁਣ ਆਮ ਆਦਮੀ ਪਾਰਟੀ ਦੇ ਹੋਏ ਛੇ ਕੌਂਸਲਰ, ਬਸਪਾ ਦੇ ਦੋ ਦੀ ਹਮਾਇਤ ਹੋਣ ਨਾਲ ਇਹ 8 ਗਿਣਤੀ ਹੋ ਸਕਦੀ ਐ।ਨੂਰਮਹਿਲ ਚ ਪ੍ਰਧਾਨ ਬਣਾਉਣ ਦਾ ਹੋਇਆ ਰਾਹ ਪੱਧਰਾ।
ਆਮ ਆਦਮੀ ਪਾਰਟੀ ਦੇ ਛੇ ਕੌਂਸਲਰ ਗਿਣਤੀ ਹੋ ਗਈ ਹੈ।ਕਾਂਗਰਸ ਨੂੰ ਬੜੀ ਵੱਡੀ ਢਾਹ ਵੱਜੀ ਹੈ। ਨੂਰਮਹਿਲ ਵਿੱਚ ਇਹ ਇੱਕੋ ਪਰਿਵਾਰ ਦੇ ਮੈਂਬਰ ਜਿਨਾਂ ਨੂੰ ਕਾਂਗਰਸ ਨੇ ਚੋਣਾਂ ਵਿੱਚ ਟਿਕਟਾਂ ਦੇ ਕੇ ਜਤਾਇਆ ਸੀ, ਕਾਂਗਰਸ ਨੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਇਹ ਮਾਂ ਪੁੱਤ ਜਿੱਤ ਕੇ ਕਾਂਗਰਸ ਨੂੰ ਛੱਡ ਜਾਣਗੇ। ਇਸ ਸਾਰੀ ਸਿਆਸਤ ਦੇ ਪਿੱਛੇ ਨੂਰਮਹਿਲ ਦੇ ਇੱਕ ਸਿਆਸੀ ਆਗੂ ਨੇ ਇਹ ਕਹਾਣੀ ਘੜੀ ਐ।ਨਾਲ ਸਹਿਯੋਗ ਦੇ ਰਿਹਾ ਹੈ ਡੇਰਾ ਦਿਵਿਆ ਜੋਯਤੀ ਸੰਸਥਾਨ ਦਾ ਕਿ ਨੂਰਮਹਿਲ ਦੇ ਵਿੱਚ ਨਗਰ ਕੌਂਸਲ ਤੇ ਬਣਨ ਵਾਲਾ ਪ੍ਰਧਾਨ ਉਹਨਾਂ ਦੇ ਨਾਲ ਸੰਬੰਧਿਤ ਹੋਵੇ।ਇਹ ਦੋਵੇਂ ਕੌਂਸਲਰ ਉਹਨਾਂ ਦੀ ਹਮਾਇਤ ਨਾਲ ਚੋਣ ਜਿੱਤੇ ਸੀ ਜਦੋਂ ਕਿ ਆਮ ਆਦਮੀ ਪਾਰਟੀ ਇਸ ਇਲੈਕਸ਼ਨ ਵਿੱਚ ਸਿਰਫ ਚਾਰ ਕੌਂਸਲਰ ਹੀ ਜਿੱਤ ਸਕੀ ਸੀ। ਜਿਸ ਨੂੰ ਤਿੰਨ ਕੌਂਸਲਰ ਕਮੇਟੀ ਬਣਾਉਣ ਨੂੰ ਲੋੜੀਂਦੇ ਸੀ। ਆਮ ਆਦਮੀ ਪਾਰਟੀ ਨੇ ਇਹ ਸ਼ਾਇਦ ਸੋਚਿਆ ਵੀ ਨਹੀਂ ਹੋਵੇਗਾ ਕਿ ਕਾਂਗਰਸ ਟੁੱਟ ਕੇ ਇਹਨਾਂ ਨਾਲ ਕਮੇਟੀ ਬਣਾਉਣ ਵਿੱਚ ਮਦਦ ਕਰੇਗੀ। ਜਿਸ ਕਰਕੇ ਇਹ ਸਭ ਕੁਝ ਜੋ ਸਾਹਮਣੇ ਤਸਵੀਰ ਬਣੀ ਆ ਉਸ ਨਾਲ ਕਾਂਗਰਸ ਨੂੰ ਬੜੀ ਵੱਡੀ ਢਾਹ ਵੱਜੀ ਹੈ। ਬੇਸ਼ੱਕ ਇਹ ਆਮ ਚਰਚਾ ਹੈ ਕਿ ਰਹਿੰਦੇ ਆਮ ਆਦਮੀ ਪਾਰਟੀ ਦੇ ਰਾਜਕਾਲ ਦੇ ਕੁਝ ਮਹੀਨਿਆਂ ਤੋਂ ਬਾਅਦ ਅਗਲੀ ਸਰਕਾਰ ਸਮੇਂ ਜੋ ਆਮ ਆਦਮੀ ਪਾਰਟੀ ਵਿੱਚ ਆਏ ਹਨ ਉਹਨਾਂ ਨੇ ਵਾਪਸ ਮੁੜ ਜਾਣਾ ਹੈ। ਰਾਜਨੀਤੀ ਦੇ ਵਿੱਚ ਹਮੇਸ਼ਾ ਹੀ ਘਟਨਾਵਾਂ ਘਟਦੀਆਂ ਰਹਿੰਦੀਆਂ ਨੇ ਉਹ ਸਮਾਂ ਆਏਗਾ ਉਦੋਂ ਦੇਖਿਆ ਜਾਏਗਾ ਅੱਜ ਦੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਨੂਰਮਹਿਲ ਵਿੱਚ ਆਪਣੀ ਨਗਰ ਕੌਂਸਲ ਬਣਾਉਣ ਵਿੱਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਪਿਛਲੇ ਦਿਨੀ ਜਦੋਂ ਸੁਖਵਿੰਦਰ ਕੌਰ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ ਸੀ ਉਸ ਵੇਲੇ ਇਹ ਸਪਸ਼ਟ ਹੋ ਗਿਆ ਸੀ ਕਿ ਆਉਣ ਵਾਲੀ ਪ੍ਰਧਾਨ ਸੁਖਵਿੰਦਰ ਕੌਰ ਹੋ ਸਕਦੀ ਹੈ। ਪਰ ਲੋਕਾਂ ਦਾ ਸ਼ਹਿਰ ਵਿੱਚ ਇਹ ਆਖਣਾ ਸੀ ਕਿ ਦੀਪਕ ਕੁਮਾਰ ਦੀਪੂ ਨੂੰ ਜੇ ਮੌਕਾ ਮਿਲੇ ਬਿਹਤਰ ਹੋ ਸਕਦਾ ਕਿਉਂਕਿ ਉਹਨਾਂ ਦੀ ਮਾਤਾ ਪ੍ਰਧਾਨ ਬਣਦੀ ਹੈ ਫਿਰ ਵੀ ਦੀਪੂ ਨੇ ਹੀ ਮੂਹਰੇ ਹੋ ਕੇ ਕੰਮ ਕਰਨੇ ਨੇ ਜਦੋਂ ਦੀਪੂ ਨੇ ਹੀ ਕੰਮ ਕਰਨੇ ਨੇ ਫਿਰ ਪ੍ਰਧਾਨ ਦੀਪੂ ਹੀ ਕਿਉਂ ਨਾ ਹੋਵੇ ਪ੍ਰਧਾਨ।ਅੱਜ ਦੀ ਉਹਨਾਂ ਦੀ ਸ਼ਮੂਲੀਅਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਸ਼ਹਿਰ ਵਾਸੀਆਂ ਦੀ ਮੰਗ ਮੁਤਾਬਿਕ ਹੁਣ ਆਮ ਆਦਮੀ ਪਾਰਟੀ ਉਹਨਾਂ ਨੂੰ ਪ੍ਰਧਾਨ ਬਣਾ ਸਕਦੀ ਹੈ। ਜਿਸ ਨੂੰ ਲੈ ਕੇ ਤਰੀਕ ਨਿਸ਼ਚਿਤ ਹੋ ਗਈ ਹੈ 22 ਜੂਨ ਦੁਪਹਿਰੋਂ ਬਾਅਦ 4 ਵਜੇ ਇੱਕ ਵਾਰ ਫਿਰ ਢੋਲ ਵੱਜੇਗਾ ਜਦੋਂ ਨੂਰਮਹਿਲ ਸ਼ਹਿਰ ਨੂੰ ਨਵਾਂ ਪ੍ਰਧਾਨ ਮਿਲ ਗਿਆ।

By admin

Related Post

Leave a Reply

Your email address will not be published. Required fields are marked *