ਕਾਂਗਰਸ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਹੋਇਆ ਸ਼ਾਮਲ
ਨੂਰਮਹਿਲ ਵਿੱਚ ਅੱਜ ਕਾਂਗਰਸ ਨੂੰ ਦੂਸਰਾ ‘ਤੇ ਸਭ ਤੋਂ ਵੱਡਾ ਝੱਟਕਾ ਦਿੰਦਿਆ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕੌਸਲਰ ਦੀਪਕ ਕੁਮਾਰ ਨੂੰ ਸਮੇਤ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਇਸ ਤੋਂ ਪਹਿਲਾ ਉਹਨਾਂ ਦੀ ਮਾਤਾ ਕੌਸਲਰ ਸੁਖਵਿੰਦਰ ਕੌਰ ਸ਼ਾਮਲ ਹੋਏ ਸਨ, ਇਹ ਕਾਂਗਰਸ ਨੂੰ ਅਲਵਿਦਾ ਆਖ ਹੁਣ ਅੱਜ ਤੋਂ ਆਮ ਆਦਮੀ ਪਾਰਟੀ ਦੇ ਹੋ ਗਏ ਹਨ। ਬੀਬੀ ਮਾਨ ਨੇ ਦਸਿਆ ਕਿ ਕਾਂਗਰਸ ਦੇ ਹੋਰ ਵੀ ਕੌਸਲਰ ਮੇਰੇ ਸੰਪਰਕ ਵਿੱਚ ਹਨ। ਉਹਨਾਂ ਕਿਹਾ ਸ਼ਹਿਰ ਦੀ ਇਹ ਮੰਗ ਹੈ ਕਿ ਨਗਰ ਕੌਂਸਲ ਦਾ ਪ੍ਰਧਾਨ ਨਿਧੜਕ ਹੋਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਨੂਰਮਹਿਲ ਸ਼ਹਿਰ ਵਾਸੀਆਂ ਦੀ ਮੰਗ ਜਲਦ ਪੂਰਾ ਕਰਨ ਜਾ ਰਹੀ ਹੈ। ਬੀਬੀ ਮਾਨ ਨੇ ਕਿਹਾ ਕਿ ਕੌਸਲਰ ਦੀਪਕ ਕੁਮਾਰ ਨੂੰ ਆਮ ਆਦਮੀ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਮਿਲੇਗਾ। ਇਸ ਮੌਕੇ ਤੇ ਚੇਅਰਮੈਨ ਲਖਵੀਰ ਸਿੰਘ ਸ਼ੀਰ ਉੱਪਲ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਰਾਜੂ ਉੱਪਲ ਹਲਕਾ ਕੋਆਰਡੀਨੇਟਰ ਐਸ.ਸੀ ਵਿੰਗ, ਅਜੀਤ ਕੁਮਾਰ ਸਿੱਧਮ ,ਧਲਵੰਤ ਸਹਿਜਲ, ਬੰਟੀ,ਸੰਦੀਪ ਬੱਤਰਾ, ਮੁਕੇਸ਼ ਕੁਮਾਰ,ਅਰਪਨ ਮਿੱਠੂ , ਸਾਹਿਲ ਮਹਿਮ, ਗੁਰਵਿੰਦਰ ਸਿੰਘ, ਮੋਹਿਤ ਕੁਮਾਰ , ਦੇਸ ਰਾਜ, ਰਾਜ ਕੁਮਾਰ, ਜੋਧਾ ਭੰਡਾਲ,ਬਿੱਟੂ, ਰਾਕੇਸ਼ ਕੁਮਾਰ ਸ਼ਰਮਾ ਸੋਸ਼ਲ ਮੀਡੀਆ ਇੰਚਾਰਜ,ਧੁਰਵ ਆਦਿ ਵਰਕਰ ਹਾਜ਼ਰ ਸਨ।

