ਹਲਕਾ ਨਕੋਦਰ ਤੋਂ ਪੰਥਕ ਆਗੂ ਆਖਵਾਉਣ ਵਾਲਾ ਆਗੂ, ਦੋ ਵਾਰ ਦਾ ਐਮ ਐਲ ਏ ਰਿਹਾ ਅੱਜ ਆਪਣੀ ਨਵੀਂ ਬਣੀ ਪਾਰਟੀ ਦੀ ਹੋਂਦ ਕਾਇਮ ਕਰਨ ਦੀ ਲੜਾਈ ਲੜਨ ਦੀ ਬਜਾਏ ਬੀਜੇਪੀ ਦੀ ਮਦਦ ਕਰਨ ਤੇ ਉਤਰ ਆਇਆ। ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਰੂਹ ਕੀ ਕਹਿੰਦੀ ਹੋਵੇਗੀ ਕਿ ਉਹਨਾਂ ਦਾ ਸਪੁੱਤਰ ਗੁਰਪ੍ਰਤਾਪ ਸਿੰਘ ਵਡਾਲਾ ਅੱਜ ਨਕੋਦਰ ਸ਼ਹਿਰ ਅੰਦਰ ਭਾਜਪਾ ਦੇ ਉਮੀਦਵਾਰਾਂ ਦੀ ਮਦਦ ਕਰਨ ਤੇ ਉਤਰ ਆਇਆ। ਇਹ ਬਿਆਨ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦਿੰਦਿਆ ਆਖਿਆ ਕਿ ਗੁਰਪ੍ਰਤਾਪ ਸਿੰਘ ਵਡਾਲਾ ਇਹ ਐਲਾਨ ਕਰੇ ਕਿ ਉਸ ਦਾ ਨਕੋਦਰ ਅੰਦਰ ਬੀਜੇਪੀ ਨਾਲ ਚੋਣ ਸਮਝੌਤੇ ਹੋ ਗਿਆ ਹੈ। ਉਹਨਾਂ ਕਿਹਾ ਕਿ ਕੋਈ ਵੀ ਪਾਰਟੀ ਐਲਾਨ ਕਰੇ ਉਹ ਕਿਹੋ ਜਿਹੀ ਸਿਆਸਤ ਕਰਨਾ ਚਾਹੁੰਦੀ ਹੈ। ਬੀਬੀ ਮਾਨ ਨੇ ਆਖਿਆ ਕਿ ਪੰਜਾਬ ਪੱਧਰ ਤੇ ਪੰਥਕ ਹਿਤੈਸ਼ੀ ਕਹਾਉਣ ਵਾਲਾ ਇਹ ਪੰਥ ਦਾ ਰਾਖਾ ਇਕ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਬੀਜੇਪੀ ਨਾਲ ਰਲ ਕੇ ਸਿੱਖੀ ਦਾ ਘਾਣ ਸੁਮੇਧ ਸੈਣੀ ਨੂੰ ਡੀਜੀਪੀ ਲਗਾਉਣ ਦੇ ਦੋਸ਼ ਲਗਾਉਣ ਤੱਕ ਜਾਣਾ ਵਾਲਾ ਇਹ ਸੁਧਾਰ ਲਹਿਰ ਤੋ ਪੁਨਰ ਸੁਰਜੀਤ ਅਕਾਲੀ ਦਲ ਦਾ ਸਕੱਤਰ ਜਨਰਲ ਬੀਜੇਪੀ ਵਿੱਚ ਸਿੱਧਾ ਸ਼ਾਮਲ ਕਿਉ ਨਹੀ ਹੋ ਜਾਂਦੇ। ਨਕੋਦਰ ਦੇ ਵੋਟਰਾਂ ਨੂੰ ਬੀਬੀ ਮਾਨ ਨੇ ਇਹ ਅਪੀਲ ਕੀਤੀ ਕਿ ਉਹ ਅਜਿਹੇ ਆਗੂਆਂ ਮਗਰ ਲੱਗ ਕੇ ਗਲਤ ਥਾਂ ਵੋਟ ਨਾ ਪਾਉਣ। ਦੋ ਮੂੰਹੇ ਪੰਥਕ ਆਗੂਆਂ ਤੋਂ ਸੁਚੇਤ ਰਹਿਣ ਲੋਕ।
