Breaking
Thu. May 21st, 2026

ਵਿਧਾਇਕ ਇੰਦਰਜੀਤ ਕੌਰ ਮਾਨ ਨਕੋਦਰ ਦੇ ਹਰ ਵਾਰਡ ‘ਚ ਉਮੀਦਵਾਰਾਂ ਦੇ ਹੱਕ ਮੀਟਿੰਗਾਂ

ਨਕੋਦਰ ਸ਼ਹਿਰ ਦੇ ਵਿਕਾਸ ਤੇ ਪ੍ਰਸਾਰ ਲਈ ਨਗਰ ਕੌਂਸਲ ਨਕੋਦਰ ਦੀ ਨਵੀਂ ਟੀਮ ਨੂੰ ਜਿਤਾਓ ਰੁਕੇ ਕੰਮ ਕਰਵਾਓ ਇਹ ਅਪੀਲ ਕਰਦਿਆ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਆਖਿਆ ਕਿ ਸ਼ਹਿਰ ਵਿੱਚ ਬਹੁਤੇ ਅਜਿਹੇ ਕੰਮ ਰੁਕੇ ਖੜੇ ਹਨ ਜਿਹਨਾਂ ਨੂੰ ਕਰਵਾਉਣ ਲਈ ਨਗਰ ਕੌਂਸਲ ਅੰਦਰ ਬਹੁਮਤ ਹੋਣਾ ਬਹੁਤ ਜਰੂਰੀ ਹੈ।

ਜਿਸ ਨੂੰ ਲੈ ਕੇ ਆਮ ਲੋਕਾਂ ਦੀ ਸੁਖ ਸਹੂਲਤ ਲਈ ਆਮ ਆਦਮੀ ਪਾਰਟੀ ਨੂੰ ਬਹੁਮਤ ਦੀ ਬੜੀ ਜਰੂਰਤ ਹੈ ਅੱਜ ਮੌਕਾ ਹੈ ਤੁਹਾਡੇ ਕੋਲ ਅਗਰ ਇਹ ਮੌਕਾ ਤੁਸੀ ਅੱਜ ਗੁਆ ਲਿਆ ਪੰਜ ਸਾਲ ਬਾਅਦ ਵਾਰੀ ਆਉਂਦੀ ਹੈ। ਇਸ ਕਰਕੇ ਨਕੋਦਰ ਦੇ ਵੋਟਰਾਂ ਨੂੰ ਅਪੀਲ ਹੈ ਕਿ ਨਕੋਦਰ ਦੇ ਵਾਰਡ ਨੰਬਰ-1 ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ 2 ਤੋਂ ਪ੍ਰਦੀਪ ਸਿੰਘ, ਵਾਰਡ ਨੰਬਰ 3 ਸਵਿਤਾ ਕੋਹਲੀ, ਵਾਰਡ ਨੰਬਰ 4 ਤੋਂ ਅਸ਼ਵਨੀ ਕੋਹਲੀ, ਵਾਰਡ ਨੰਬਰ 5 ਤੋਂ ਸਿਮਰਨਜੀਤ ਕੌਰ, ਵਾਰਡ ਨੰਬਰ 6 ਤੋਂ ਦੀਪਕ ਕੁਮਾਰ, ਵਾਰਡ ਨੰਬਰ 7 ਤੋਂ ਗੀਤਾ ਬਸਰਾ, ਵਾਰਡ ਨੰਬਰ 8 ਤੋਂ ਸੋਹਨ ਲਾਲ, ਵਾਰਡ ਨੰਬਰ 9 ਤੋਂ ਕਮਲਜੀਤ ਕੌਰ, ਵਾਰਡ ਨੰਬਰ 10 ਤੋਂ ਅਮਰੀਕ ਸਿੰਘ, ਵਾਰਡ ਨੰਬਰ -11 ਤੋਂ ਰਾਜ ਰਾਣੀ, ਵਾਰਡ ਨੰਬਰ ਤੋਂ 12 ਤੋਂ ਧਰਮਿੰਦਰ ਕੁਮਾਰ, ਵਾਰਡ ਨੰਬਰ ਤੋਂ 13 ਤੋਂ ਪੂਨਮ ਸ਼ਰਮਾ, ਵਾਰਡ ਨੰਬਰ ਤੋਂ 14 ਪਵਨ ਗਿੱਲ, ਵਾਰਡ ਨੰਬਰ 15 ਤੋਂ ਪੂਨਮ ਧੀਰ, ਵਾਰਡ ਨੰਬਰ 16 ਤੋਂ ਰਮੇਸ਼ ਕੁਮਾਰ ਸੋਂਧੀ ਆਮ ਆਦਮੀ ਪਾਰਟੀ ਦੇ ਇਹਨਾਂ ਉਮੀਦਵਾਰਾਂ ਨੂੰ ਵੋਟ ਪਾ ਕੇ ਚੋਣ ਜਿਤਾਓ ਆਪਣੇ ਸ਼ਹਿਰ ਨੂੰ ਹਰਿਆ ਭਰਿਆ, ਸੁੰਦਰ ਬਣਾਓ।

ਬੀਬੀ ਮਾਨ ਨੇ ਇਹ ਵੀ ਆਖਿਆ ਨਗਰ ਕੌਂਸਲ ਦੁਆਰਾ ਹੀ ਸ਼ਹਿਰ ਦਾ ਹਰ ਇੱਕ ਕੰਮ ਇਸ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਜਿਸ ਨੂੰ ਲੈ ਕੇ ਆਪਣੀ ਕਮੇਟੀ ਬਣਾਓ ਸੁਖ ਸਹੂਲਤਾਂ ਪਾਓ, ਸ਼ਹਿਰ ਦੀ ਸ਼ਾਨ ਬਣਾਓ।

By admin

Related Post

Leave a Reply

Your email address will not be published. Required fields are marked *