Breaking
Fri. Apr 17th, 2026

ਤੇਹਿੰਗ ਕਾਲਜ ਵਿਖੇ ਆਯੋਜਿਤ ਕੀਤਾ ਗਿਆ ਵਿਦਾਇਗੀ ਸਮਾਰੋਹ


ਪਿੰਡ ਤੇਹਿੰਗ ਵਿਖੇ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿੱਚ ਬੀ.ਸੀ.ਏ, ਬੀ.ਕਾਮ ਅਤੇ ਐੱਮ.ਕਾਮ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰਜ਼ ਲਈ ਵਿਦਾਇਗੀ ਪਾਰਟੀ ਦਾ ਪ੍ਰੋਗਰਾਮ ਅਯੋਜਿਤ ਕੀਤੀ| ਇਸ ਮੌਕੇ

ਵਿਦਿਆਰਥੀਆਂ ਨੇ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਵਿੱਚ ਸੁਆਗਤੀ ਭਾਸ਼ਣ, ਡਾਂਸ, ਮਾਡਲਿੰਗ, ਮਨੋਰੰਜਕ ਖੇਡਾਂ ਅਤੇ ਵਿਸ਼ੇਸ਼ ਯਾਦਾਂ ਨੂੰ ਪੀ.ਪੀ.ਟੀ ਦੁਆਰਾ ਪੇਸ਼ ਕੀਤਾ| ਇਹ ਸਾਰਾ ਪ੍ਰੋਗਰਾਮ ਕਾਲਜ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਜੀ ਦੀ ਰਹਿਨੁਮਾਈ ਹੇਠ ਅਤੇ ਸੰਬੰਧਤ ਸਟਾਫ ਮੈਬਰਾਂ ਦੇ ਸਹਿਯੋਗ ਨਾਲ ਬਹੁਤ ਅਨੁਸ਼ਾਸ਼ਨ-ਬੱਧ ਰਿਹਾ| ਪ੍ਰਿੰਸੀਪਲ ਮੈਡਮ ਨੇ ਆਪਣੇ ਵਿਚਾਰਾਂ ਰਾਹੀਂ ਵਿਦਾਇਗੀ ਲੈ ਰਹੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਦੁਆ ਦਿੱਤੀ ਕਿ ਉਹ ਆਪਣੀ ਆਉਣ ਵਾਲੀ ਜਿੰਦਗੀ ਵਿੱਚ ਤਰੱਕੀਆਂ ਕਰਨ ਅਤੇ ਬੁਲੰਦੀਆਂ ਨੂੰ ਛੂਹਣ| ਇਸ ਮੌਕੇ ਕੰਪਿਊਟਰ ਵਿਭਾਗ ਵਿੱਚੋਂ ਮਿਸ ਫੇਅਰਵਲ ਲਵਪ੍ਰੀਤ ਕੌਰ, ਮਿਸਟਰ ਫੇਅਰਵਲ ਵਨੀਸ਼, ਮਿਸ ਬਿਉਟੀਫੁੱਲ ਈਸ਼ਾ ਅਤੇ ਮਿਸਟਰ ਹੈਂਡਸਮ ਨਰਵਿੰਦਰ ਸਿੰਘ ਰਹੇ ਅਤੇ ਕਾਮਰਸ ਵਿਭਾਗ ਵਿੱਚੋਂ ਮਿਸ ਫੇਅਰਵਲ ਤਨਵੀ, ਮਿਸਟਰ ਫੇਅਰਵਲ ਅਰਮਾਨ ਸੁਮਨ, ਮਿਸ ਪ੍ਰਿੰਸਿਸ ਅਮਨਦੀਪ ਕੌਰ ਅਤੇ ਮਿਸਟਰ ਹੈਂਡਸਮ ਕੁਨਾਲ ਰਹੇ| ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮੈਡਮ ਤੇ ਸਮੂਹ ਸਟਾਫ਼ ਨੇ ਸ਼ੈਸ਼ੇ ਅਤੇ ਗਿਫ਼ਟ ਦੇਣ ਦੀ ਰਸਮ ਅਦਾ ਕੀਤੀ| ਇਸ ਮੌਕੇ ਵਿਦਾਇਗੀ ਲੈ ਰਹੀਆਂ ਕਲਾਸਾਂ ਦੇ ਹਰ ਵਿਦਿਆਰਥੀ ਨੂੰ ਇਕ ਪਿਆਰੀ ਭੇਂਟ ਵੀ ਦਿੱਤੀ ਗਈ| ਪਾਰਟੀ ਦਾ ਹਿੱਸਾ ਰਹੇ ਸਾਰੇ ਭਾਗੀਦਾਰਾਂ ਲਈ ਲੰਚ ਦਾ ਵੀ ਪ੍ਰਬੰਧ ਰਿਹਾ|

By admin

Related Post

Leave a Reply

Your email address will not be published. Required fields are marked *