Breaking
Fri. Apr 17th, 2026

ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਨਕੋਦਰ ‘ਚ ਖੋਲਿਆ ਦਫ਼ਤਰ- ਵਡਾਲਾ

ਨਕੋਦਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦਾ ਉਦਘਾਟਨ – ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

ਨਕੋਦਰ, 17 ਅਪ੍ਰੈਲ 2026 :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਨਕੋਦਰ ਵਿਖੇ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਲਕੇ ਦੇ ਕਈ ਪ੍ਰਮੁੱਖ ਅਕਾਲੀ ਆਗੂ, ਸਰਪੰਚ, ਪੰਚ, ਲੰਬੜਦਾਰ ਵੱਡੀ ਗਿਣਤੀ ਵਿੱਚ ਵਰਕਰਾਂ ਸਮੇਤ ਹਾਜ਼ਰ ਸਨ। ਉਦਘਾਟਨ ਦੌਰਾਨ ਜਥੇਦਾਰ ਵਡਾਲਾ ਨੇ ਕਿਹਾ ਕਿ ਇਹ ਦਫ਼ਤਰ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਤਕਲੀਫ਼ਾਂ ਦਾ ਹੱਲ ਕਰਨ ਵਾਸਤੇ ਅਤੇ ਜਨਤਾ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਕੰਮ ਕਰੇਗਾ । ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਵਰਕਰਾਂ ਅਤੇ ਸੰਗਤਾਂ ਦੇ ਨਾਲ ਇਸ ਦਫ਼ਤਰ ਰਾਹੀਂ ਲਗਾਤਾਰ ਲੋਕ ਸੰਪਰਕ ਬਣਾਇਆ ਜਾਵੇਗਾ ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਲਈ ਵਚਨਬੱਧ ਰਿਹਾ ਹੈ ਅਤੇ ਪੰਥਕ ਪਰੰਪਰਾਵਾਂ ਅਤੇ ਸਿੱਧਾਂਤ ਉੱਪਰ ਤਕੜੇ ਹੋਕੇ ਪਹਿਰਾ ਦਿੱਤਾ ਹੈ । ਇਸ ਮੌਕੇ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਵਾਂਗ ਹੀ ਹਲਕੇ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਅਤੇ ਇਲਾਕੇ ਦੇ ਹਰ ਮਸਲੇ ਵਿੱਚ ਆਪਣਾ ਯੋਗਦਾਨ ਪਾਉਣਗੇ ।

ਪੰਜਾਬ ਸਰਕਾਰ ਬਾਰੇ ਵੱਖਰੇ ਵੱਖਰੇ ਬੁਲਾਰਿਆਂ ਨੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਅਤੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਰਕੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਦਾ ਵੱਡੇ ਪੱਧਰ ਤੇ ਹੋ ਰਹੇ ਵਿਰੋਧ ਬਾਰੇ ਦੱਸਿਆ । ਆਮ ਆਦਮੀ ਪਾਰਟੀ ਦੇ MLA ਨਾਜਾਇਜ਼ ਧੰਦਿਆਂ ਦੇ ਵਿਚ ਸ਼ਾਮਲ ਹਨ ਜਿਵੇਂ ਰੇਤਾ ਦੀ ਮਾਈਨਿੰਗ ਅਤੇ ਹੋਰ ਗੈਰ ਕਾਨੂੰਨੀ ਢੰਗ ਤਰੀਕੇ ਨਾਲ ਪੈਸੇ ਇਕੱਠੇ ਕਰਨ ਦੇ ਕਰਕੇ ਲੋਕਾਂ ਵਿਚ ਉਹਨਾਂ ਵਿਰੁੱਧ ਵੱਡਾ ਉਬਾਲ ਆਇਆ ਹੋਇਆ ਹੈ । ਸਰਕਾਰ ਦੇ ਨੁਮਾਇੰਦਿਆਂ ਵੱਲੋਂ ਨਾਜਾਇਜ਼ ਪਰਚੇ ਕਰਵਾ ਕੇ ਅਤੇ ਡਰਾ ਧਮਕਾ ਕੇ ਪੀੜਿਤ ਲੋਕਾਂ ਤੇ ਜ਼ੁਲਮ ਕੀਤਾ ਗਿਆ ਜਿਸ ਨਾਲ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਵੱਡੀ ਢਾਅ ਲੱਗੀ । ਇਹਨਾਂ ਕਾਰਨਾਂ ਕਰਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਛੁਟਕਾਰਾ ਚਾਹੁਣ ਲੱਗ ਪਾਏ ਹਨ ।

ਇਸ ਮੌਕੇ ਤੇ ਸਰਵਣ ਸਿੰਘ ਫਿਲੌਰ, ਭੁਪਿੰਦਰ ਸਿੰਘ ਕੰਗ ਲਾਲੀ, ਅਵਤਾਰ ਸਿੰਘ ਕਲੇਰ, ਸੁਖਵੰਤ ਸਿੰਘ ਰੌਲੀ ਦਿਹਾਤੀ ਪ੍ਰਧਾਨ, ਅਮਰਜੀਤ ਸਿੰਘ ਕਿਸ਼ਨਪੁਰਾ ਸ਼ਹਿਰੀ ਪ੍ਰਧਾਨ, ਮਹਿੰਦਰ ਸਿੰਘ ਬਿਨਾਕਾ, ਜਰਨੈਲ ਸਿੰਘ ਗੜਦੀਵਾਲ, ਲਸ਼ਕਰ ਸਿੰਘ ਰਹੀਮਪੁਰ, ਗੁਰਨਾਮ ਸਿੰਘ ਕੰਦੋਲਾ, ਜਸਜੀਤ ਸਿੰਘ ਸੰਨੀ ਬਿਲਗਾ, ਸੁਰਤੇਜ ਸਿੰਘ ਬਾਸੀ, ਕੇਵਲ ਸਿੰਘ ਕੋਟ ਬਾਦਲ ਖਾਂ, ਹਰਪ੍ਰੀਤ ਸਿੰਘ ਡਿੰਪੀ, ਬਲਵਿੰਦਰ ਸਿੰਘ ਆਲੇਵਾਲੀ, ਹਰਭਜਨ ਸਿੰਘ ਹੁੰਦਲ,ਨਿਰਮਲ ਸਿੰਘ ਫੌਜੀ,ਸਰਵਣ ਸਿੰਘ ਹੇਅਰ, ਦਲਵਿੰਦਰ ਸਿੰਘ ਕੁਕੂ ਗੋਹੀਰ, ਹਰਿੰਦਰ ਸਿੰਘ ਸਰੀਂਹ, ਲਖਵਿੰਦਰ ਸਿੰਘ ਹੋਠੀ, ਹਰਜੋਤ ਸਿੰਘ ਫਰਵਾਲਾ ਬਲਾਕ ਸੰਮਤੀ ਮੈਂਬਰ, ਦਿਲਬਾਗ ਸਿੰਘ ਬਿੱਲਾ ਨਵਾਬ, ਸੁੱਚਾ ਸਿੰਘ ਗਾਂਧਰਾ, ਗੁਰਦੇਵ ਸਿੰਘ ਬਿੱਲੀ ਭੁੱਲਰ, ਬਲਵੀਰ ਬਾਲੀ ਕੌਲਧਾਰ ਅਤੇ ਊਧਮ ਸਿੰਘ ਔਲਖ ਸਮੇਤ ਬੋਹਤ ਸਾਰੇ ਆਗੂ ਸ਼ਾਮਲ ਹੋਏ ।

By admin

Related Post

Leave a Reply

Your email address will not be published. Required fields are marked *