ਨੂਰਮਹਿਲ, 27 ਦਸੰਬਰ, 2025- ਅੱਜ ਸਥਾਨਕ ਕੋਮਬ ਅਤੇ ਸ਼ਾਇਨ ਸੈਲੂਨ, ਸ਼੍ਰੀ ਗੁਰੂ ਰਵਿਦਾਸ ਚੌਕ ਵਿੱਚ 12ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 170 ਵਿਅਕਤੀਆਂ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ ਖ਼ੂਨਦਾਨ ਕੈਂਪ ਵਿੱਚ ਅਕਾਲੀ ਦਲ ਫਿਲੌਰ ਦੇ ਆਗੂ ਬਲਦੇਵ ਸਿੰਘ ਖੈਹਰਾ, ਕਾਂਗਰਸ ਦੇ ਹਲਕਾ ਨਕੋਦਰ ਦੇ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਹੀਆ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਮੌਕੇ ਤੇ ਨੰਬਰਦਾਰ ਅਮਨਿੰਦਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਖ਼ੂਨਦਾਨ ਕਰਨਾ ਸਭ ਤੋਂ ਉੱਤਮ ਦਾਨ ਹੈ। ਸਾਡੇ ਵਲੋਂ ਦਿੱਤਾ ਗਿਆ ਖ਼ੂਨ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਅ ਸਕਦਾ ਹੈ। ਇਸ ਲਈ ਸਾਨੂੰ ਵਧ ਤੋਂ ਵਧ ਸਮਾਜ ਸੇਵੀ ਕਾਰਜ ਕਰਨੇ ਚਾਹੀਦੇ ਹਨ। ਇਸ ਖ਼ੂਨਦਾਨ ਕੈਂਪ ਲਈ ਸ਼੍ਰੀਮਤੀ ਊਸ਼ਾ ਰਾਣੀ, ਸ਼੍ਰੀਮਤੀ ਨੀਲਮ ਰਾਣੀ, ਸਚਪ੍ਰੀਤ, ਗੁਰਦੀਪ ਸਿੰਘ ਨੰਬਰਦਾਰ, ਪਵਿੱਤਰ ਕੁਮਾਰ ਬੱਗੂ, ਮਨਪ੍ਰੀਤ ਸਿੰਘ, ਲਵਲੀ ਕੁਮਾਰ ਯੁ ਐਸ ਏ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬੀਬੀ ਹਰਦੀਪ ਕੌਰ ਜੌਹਲ, ਕੌਂਸਲਰ ਜੰਗ ਬਹਾਦਰ ਕੋਹਲੀ, ਕੌਂਸਲਰ ਦੀਪਕ ਕੁਮਾਰ ,ਅਸ਼ੋਕ ਸੰਧੂ ਨੰਬਰਦਾਰ, ਪਰਮਜੀਤ ਚਾਹਲ , ਸ਼੍ਰੀ ਗੁਰੂ ਰਵਿਦਾਸ ਨਗਰ ਕੀਰਤਨ ਪ੍ਰਬੰਧਕ ਕਮੇਟੀ ਦੇ ਆਗੂ ਰਕੇਸ਼ ਕਲੇਰ , ਕੌਂਸਲਰ ਦੀਪਕ ਕੁਮਾਰ ਦੀਪੂ, ਪ੍ਰਸਿੱਧ ਕੁਮੈਂਟਟੇਟਰ ਮੱਖਣ ਸ਼ੇਰਪੁਰੀ ਥਾਣਾ ਨੂਰਮਹਿਲ ਮੁਖੀ ਪਲਵਿੰਦਰ ਸਿੰਘ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।



