ਕਾਂਗਰਸ ਨੂੰ ਦਲਿਤ ਸਮਾਜ ਨੇ ਪਿਛਲੇ 78 ਸਾਲਾਂ ਵਿੱਚ ਸਭ ਤੋਂ ਵੱਧ ਵੋਟ ਪਾਏ। ਜਿਸ ਬਦਲੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਸ ਦੇ ਬਦਲੇ ਕਾਂਗਰਸ ਵਿੱਚ ਮਾਣ ਸਨਮਾਨ ਨਹੀ ਮਿਲ ਰਿਹਾ ਹੈ।ਜਿਸ ਦੀ ਮਿਸਾਲ ਰਾਜਾ ਵੜਿੰਗ ਜੋ ਅਜੇ ਵੀ ਰੰਗ ਭੇਦ ਵਿੱਚ ਫਸਿਆ ਹੈ। ਜਿਸ ਦੇ ਦਿਮਾਗ ਵਿੱਚੋ ਅਜੇ ਵੀ ਭਿੰਨ ਭੇਦ ਨਹੀ ਜਾ ਰਿਹਾ। ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਕਾਂਗਰਸ ਨੂੰ ਅਜਿਹੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਜਿਹਨਾਂ ਦੇ ਅੰਦਰ ਦਲਿਤ ਸਮਾਜ ਪ੍ਰਤੀ ਇੰਨੀ ਨਫ਼ਰਤ ਭਰੀ ਪਈ ਹੈ। ਬੀਬੀ ਮਾਨ ਨੇ ਕਿਹਾ ਕਿ ਸ. ਬੂਟਾ ਸਿੰਘ ਦੇਸ਼ ਦੇ ਉੱਘੇ ਸਿਆਸਤਦਾਨ ਹੋਏ ਹਨ ਉਹਨਾਂ ਦੀਆਂ ਉਪਲਬਧੀਆਂ ਦੀ ਗੱਲ ਹੋਣੀ ਚਾਹੀਦੀ ਸੀ 8 ਵਾਰ ਲੋਕ ਸਭਾ ਦੇ ਮੈਂਬਰ ਰਹੇ, ਵੱਖ ਵੱਖ ਵਿਭਾਗਾਂ ਵਿੱਚ ਮੰਤਰੀ ਰਹੇ ਬਿਹਾਰ ਦੇ ਗਵਰਨਰ ਰਹੇ। ਉਹਨਾਂ ਵਿੱਚ ਇਹ ਵਿਲੱਖਣਤਾ ਸੀ ਉਹ ਬੀ ਏ (ਓਨਰ), ਐਮ ਏ ਸਨ ਨਾ ਕਿ ਆਮ ਵਿਆਕਤੀ ਸਨ ਜਿਸ ਨੂੰ ਕਾਂਗਰਸ ਨੇ ਆਪਣੀ ਤਰੱਕੀ ਲਈ ਵਰਤਿਆ। ਕਾਂਗਰਸ ਦਾ ਪੰਜਾਬ ਪ੍ਰਧਾਨ ਆਪਣੀ ਪਾਰਟੀ ਦੇ ਮਹਾਨ ਲੀਡਰ ਰਹੇ ਜੋ ਦੁਨੀਆ ਵਿੱਚ ਅੱਜ ਨਹੀ ਹਨ ਉਹਨਾਂ ਪ੍ਰਤੀ ਹਲਕੀ ਸ਼ਬਦਾਵਲੀ ਵਰਤਦੇ ਹਨ ਤਾਹੀਓ ਪੰਜਾਬ ਦੇ ਲੋਕਾਂ ਨੇ ਰਾਜਾ ਵੜਿੰਗ ਦੀ ਇਸ ਟਿੱਪਣੀ ਦਾ ਗੰਭੀਰ ਨੋਟਿਸ ਲਿਆ ਹੈ। ਬੀਬੀ ਮਾਨ ਨੇ ਆਖਿਆ ਕਿ ਪੰਜਾਬ ਵਿਚ ਇਕੋ-ਇਕ ਪਾਰਟੀ ਹੈ ਆਮ ਆਦਮੀ ਪਾਰਟੀ ਜਿਸ ਨੇ ਦਲਿਤ ਸਮਾਜ ਨੂੰ ਬਰਾਬਰਤਾ ਦਿੱਤੀ ਹੈ। ਇਹ ਪਹਿਲੀ ਵਾਰ ਹੈ ਕਿ ਸਰਕਾਰ ਦੇ ਹਰ ਦਫ਼ਤਰ ਵਿਚ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਤਸਵੀਰ ਲੱਗੀ ਹੈ। ਸਰਕਾਰ ਅੰਦਰ ਇਹ ਪਹਿਲੀ ਵਾਰ ਹੈ ਬਰਾਬਰ ਦੇ ਮੰਤਰੀ ਪਦ ਮਿਲੇ ਹਨ। ਕਾਂਗਰਸ ਨੂੰ ਦੇਖ ਕੇ ਵੀ ਸਮਝ ਨਹੀ ਬਣੀ ਕਿਉਕਿ ਇਹਨਾਂ ਦੇ ਕੁਟ-ਕੁਟ ਕੇ ਦਿਮਾਗ ਵਿੱਚ ਹੀਣ ਭਾਵਨਾ ਭਰੀ ਹੋਈ ਹੈ।



