ਅਜਿਹਾ ਪਹਿਲੀ ਵਾਰੀ ਹੋਇਆ ਕਿ ਇੰਨੀ ਤੇਜ਼ੀ ਦੇ ਨਾਲ ਸਰਵੇ ਤੋਂ ਉਪਰੰਤ ਕਿਸਾਨਾਂ ਨੂੰ ਮੁਆਵਜ਼ੇ ਦੀ ਰਕਮ ਵੰਡਣੀ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੀਆਂ ਸਰਕਾਰਾਂ ਵੇਲੇ ਮੁਆਵਜ਼ੇ ਸਿਰਫ ਸਰਵਿਆਂ ਤੱਕ ਸੀਮਤ ਰਹਿ ਜਾਂਦੇ ਸੀ, ਕਦੀ ਕਿਸੇ ਨੂੰ ਸਮੇਂ ਸਿਰ ਮੁਆਵਜ਼ਾ ਨਹੀਂ ਸੀ ਮਿਲਿਆ ਮੈਂ ਧੰਨਵਾਦ ਕਰਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਜਿਹਨਾਂ ਨੇ ਇਹ ਬੜੇ ਤੇਜ਼ੀ ਦੇ ਨਾਲ ਮੁਆਵਜੇ ਦੇ ਨਾਲ ਲੋਕਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਇਹ ਇੱਕ ਨਵੀਂ ਪਰੰਪਰਾ ਵੀ ਸ਼ੁਰੂ ਹੋ ਗਈ ਹੈ ਇਹ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਇਕ ਇਕੱਠ ਨੂੰ ਸੰਬੋਧਨ ਕਰਦਿਆ ਕਹੇ। ਉਹਨਾਂ ਕਿਹਾ ਕਿ ਤੁਸੀਂ ਇਹ ਨਹੀਂ ਕਿ ਖਰਾਬੇ ਹੋ ਗਏ, ਤੁਸੀਂ ਦੇਖਦੇ ਰਹੋ ਸਾਲ ਭਰ ਲੋਕ ਮੁਆਵਜੇ ਦੀ ਖਾਤਰ ਤੁਹਾਡੇ ਮੂੰਹ ਵੱਲ ਦੇਖਦੇ ਰਹਿਣ ਫਿਰ ਮੁਆਵਜਾ ਤੁੱਛ ਜਿਹਾ ਲੋਕਾਂ ਦੇ ਹੱਥ ਫੜਾਇਆ ਜਾਂਦਾ ਸੀ ਉਹ ਸਮਾਂ ਸਾਨੂੰ ਭੁੱਲਿਆ ਨਹੀ, ਧੰਨਵਾਦ ਸੀ ਐਮ ਮਾਨ ਸਾਹਬ ਦਾ ਸਮੇਂ ਮੁਆਵਜ਼ਾ ਭੇਜਣ ਤੇ। ਬੀਬੀ ਮਾਨਹਲਕਾ ਨਕੋਦਰ ਦੇ 3 ਪਿੰਡ ਅਵਾਣ ਚਹਾਰਮੀ, ਪਿੰਡ ਕੰਗ ਸਾਹਬੂ, ਪਿੰਡ ਉੱਗੀ ਦੇ ਵਿੱਚ ਤਿੰਨ ਪਿੰਡਾਂ ਦੇ 40 ਜ਼ਿਮੀਦਾਰਾਂ ਨੂੰ 18 ਲੱਖ 73 ਹਾਜ਼ਰ ਮੁਆਵਜਾ ਵੰਡਿਆ ਗਿਆ। ਇਸ ਸਮੇਂ ਐਸਡੀਐਮ ਨਕੋਦਰ ਲਾਲ ਵਿਸ਼ਵਾਸ, ਪਾਰਟੀ ਦੇ ਹਲਕਾ ਕਿਸਾਨ ਵਿੰਗ ਦੇ ਕੋਆਰਡੀਨੇਟਰ ਨਿਰਮਲ ਸਿੰਘ, ਉੱਗੀ ਬਲਾਕ ਪ੍ਰਧਾਨ ਸੁਰਿੰਦਰ ਬਠਲਾ, ਕੰਗ ਸਾਹਬੂ ਤੋਂ ਪਿਆਰਾ ਲਾਲ ਲਾਲੀ, ਅਵਾਣ ਚਹਰਾਮੀ ਤੋਂ ਹਰਪ੍ਰੀਤ ਕੌਰ ਸਰਪੰਚ, ਕੰਗ ਸਾਬੂ ਤੋਂ ਜਸਵਿੰਦਰ ਕੌਰ ਸਰਪੰਚ, ਬਲਾਕ ਪ੍ਰਧਾਨ ਧਰਮ ਪਾਲ, ਜਸਵੀਰ ਸਿੰਘ ਧੰਜਲ ਸੰਗਠਨ ਇੰਚਾਰਜ ਹਾਜ਼ਰ ਸੀ।



