Breaking
Sat. Nov 8th, 2025

ਆਈ. ਟੀ.ਆਈ. ਆਦਮਪੁਰ ਵਿਖੇ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

ਜਲੰਧਰ, 11 ਸਤੰਬਰ : ਇੰਸਟੀਚਿਊਟ ਮੈਨੇਜਮੈਂਟ ਕਮੇਟੀ, ਉਦਯੋਗਿਕ ਸਿਖ਼ਲਾਈ ਸੰਸਥਾ ਆਦਮਪੁਰ ਵੱਲੋਂ ਸੈਸ਼ਨ 2025-26 ਲਈ ਆਰਜ਼ੀ ਤੌਰ ’ਤੇ ਵੱਖ-ਵੱਖ ਟਰੇਡਾਂ ਲਈ ਗੈਸਟ ਫੈਕਲਟੀ ਇੰਸਟਰਕਟਰ ਭਰਤੀ ਕੀਤੇ ਜਾਣੇ ਹਨ, ਜਿਨ੍ਹਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਮੈਂਬਰ ਸਕੱਤਰ ਆਈ.ਐਮ.ਸੀ. ਉਦਯੋਗਿਕ ਸਿਖ਼ਲਾਈ ਸੰਸਥਾ ਆਦਮਪੁਰ ਪੁਸ਼ਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਿਖੇ ਆਰ.ਏ.ਸੀ., ਮਕੈਨਿਕ ਇਲੈਕਟ੍ਰਿਕ ਵ੍ਹੀਕਲ, ਟਰਨਰ, ਪਲੰਬਰ, ਮਕੈਨਿਟ ਡੀਜ਼ਲ, ਮਸ਼ੀਨਿਸਟ, ਸਵਿੰਗ ਟੈਕਨਾਲੋਜੀ ਟਰੇਡਾਂ ਲਈ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਇੰਸਟਰਕਟਰ ਭਰਤੀ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਉੱਕਾ-ਪੁੱਕਾ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੇਟਾ ਦਿੱਤਾ ਜਾਵੇਗਾ।
ਯੋਗਤਾ ਤੇ ਤਜ਼ੁਰਬੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਾਇਰੈਕਟਰ ਜਨਰਲ ਟ੍ਰੇਨਿੰਗ ਦੀ ਵੈੱਬਸਾਈਟ https://dgt.gov.in/cts_datails ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਮੀਦਵਾਰ ਆਪਣੀ ਅਰਜ਼ੀ ਦਸਤੀ/ਰਜਿਸਟਰਡ ਡਾਕ/ਈ-ਮੇਲ (itiadampur@punjab.gov.in) ਰਾਹੀਂ 25 ਸਤੰਬਰ 2025 ਸ਼ਾਮ 4 ਵਜੇ ਤੱਕ ਭੇਜ ਸਕਦੇ ਹਨ। ਇੰਟਰਵਿਊ 29 ਸਤੰਬਰ 2025 ਨੂੰ ਸੰਸਥਾ ਵਿਖੇ ਸਵੇਰੇ 11 ਵਜੇ ਹੋਵੇਗੀ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੀ ਵਿੱਦਿਅਕ ਯੋਗਤਾ ਅਤੇ ਤਜ਼ੁਰਬੇ ਦੇ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣ।

Related Post

Leave a Reply

Your email address will not be published. Required fields are marked *